ਹੁਣ ਇੱਕ ਹੀ ਸਮੇਂ ਵਿੱਚ ਹੋਣਗੇ ਆਟੋਮੈਟਿਕ ਬਾਇਓ ਕਮਿਸ਼ਟਰੀ ਮਸ਼ੀਨ ਰਾਹੀਂ 30 ਟੈਸਟ
ਸਸਤੇ ਰੇਟਾਂ ‘ਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਮਾਰਚ ਮਹੀਨੇ ਵਿੱਚ ਖੋਲ੍ਹੇ ਜਾਣਗੇ ਮੈਡੀਕਲ ਸਟੋਰ ਵੀ : ਡਾ.ਓਬਰਾਏ
ਚੋਹਲਾ ਸਾਹਿਬ/ਤਰਨਤਾਰਨ, 08 ਜਨਵਰੀ (ਰਾਕੇਸ਼ ਨਈਅਰ) : ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਤੰਬਰ ਮਹੀਨੇ ਵਿੱਚ ਲਾਗਤ ਰੇਟਾਂ ’ਤੇ ਖੋਲ੍ਹੇ ਗਏ ਸੰਨੀ ਓਬਰਾਏ ਲੈੱਬ ਐਂਡ ਡਾਇਗਨੋਸਟਿਕ ਸੈਂਟਰ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ।ਜਿਸਦੇ ਚੱਲਦਿਆਂ ਸਮੇਂ ਦੀ ਬਚਤ ਲਈ ਆਟੋਮੈਟਿਕ ਬਾਇਓ ਕੈਮਿਸਟਰੀ ਮਸ਼ੀਨ (ਈ.ਐਮ.-200) ਲਗਾ ਦਿੱਤੀ ਗਈ ਹੈ।ਇਸ ਮਸ਼ੀਨ ਤੇ ਹੁਣ ਇੱਕ ਹੀ ਸਮੇਂ ਵਿੱਚ 30 ਸੈਪਲਾਂ ਦੇ ਟੈਸਟਾਂ ਦੀ ਰਿਪੋਰਟ ਆਵੇਗੀ।ਇਹ ਜਾਣਕਾਰੀ ਟਰੱਸਟ ਦੇ ਸੰਸਥਾਪਕ ਡਾ.ਐਸ.ਪੀ. ਸਿੰਘ ਓਬਰਾਏ ਵਲੋਂ ਤਰਨਤਾਰਨ ਵਿਖੇ ਸ਼ਨੀਵਾਰ ਨੂੰ ਮਸ਼ੀਨ ਦਾ ਉਦਘਾਟਨ ਕਰਦੇ ਹੋਏ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ 50 ਲੈੱਬਾਂ ਖੋਲ੍ਹਣ ਦਾ ਟੀਚਾ ਰੱਖਿਆ ਗਿਆ ਸੀ,ਜੋ ਪੂਰਾ ਹੋ ਚੁੱਕਾ ਹੈ।
ਹੁਣ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪਕਾਸ਼ ਦਿਹਾੜੇ ਦੇ ਸਬੰਧ ਵਿੱਚ 50 ਹੋਰ ਲੈੱਬਾਂ ਖੋਲ੍ਹੀਆਂ ਜਾਣਗੀਆਂ।ਡਾ. ਐਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਹਰਿਆਣਾ ਵਿੱਚ 12 ਨਵੀਂਆਂ ਲੈੱਬਾਂ ਖੋਲ੍ਹਣ ਦਾ ਟੀਚਾ ਰੱਖਿਆ ਗਿਆ ਹੈ।ਜਿਸਦੇ ਚੱਲਦਿਆਂ 3 ਲੈੱਬਾਂ ਖੋਲ੍ਹ ਦਿੱਤੀਆ ਗਈਆ ਹਨ।ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਚ ਵੱਲੋਂ ਲੈੱਬ ਦੇ ਨਾਲ ਮੈਡੀਕਲ ਸਟੋਰ ਵੀ ਖੋਲ੍ਹ ਦਿੱਤੇ ਜਾ ਰਹੇ ਹਨ।
ਮਾਰਚ ਮਹੀਨੇ ਵਿੱਚ 10 ਮੈਡੀਕਲ ਸਟੋਰ ਖੋਲ੍ਹ ਦਿੱਤੇ ਜਾਣਗੇ,ਜਿਸ ਤੋਂ ਬਾਅਦ ਹਰ 3 ਮਹੀਨੇ ਵਿੱਚ 8 ਤੋਂ 10 ਮੈਡੀਕਲ ਸਟੋਰ ਖੋਲ੍ਹੇ ਜਾਣਗੇ।ਇਨ੍ਹਾਂ ਮੈਡੀਕਲ ਸਟੋਰਾਂ ’ਤੇ ਮਰੀਜਾਂ ਨੂੰ 100 ਰੁਪਏ ਵਿੱਚ ਮਿਲਣ ਵਾਲੀ ਦਵਾਈ ਸਿਰਫ 8 ਤੋਂ 10 ਰੁਪਏ ਵਿੱਚ ਆਸਾਨੀ ਨਾਲ ਮਿਲ ਜਾਵੇਗੀ। ਡਾ.ਓਬਰਾਏ ਨੇ ਦੱਸਿਆ ਕਿ ਲੋਕਾਂ ਨੂੰ ਚੰਗੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਟਰੱਸਟ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਹੋ ਕੇ ਦਿੱਤੀਆਂ ਜਾ ਰਹੀ ਸਹੂਲਤਾਂ ਨੂੰ ਲੈ ਕੇ ਬਾਲੀਵੁੱਡ ਵੱਲੋਂ ਬਣਾਈ ਜਾ ਰਹੀ ਫਿਲਮ ਦੀ ਟੀਮ ਦੇ ਮੈਂਬਰ ਪ੍ਰਮੋਦ ਆਨੰਦ,ਅਸ਼ਵਨੀ ਚੌਧਰੀ,ਰਿਤੇਸ਼ ਸ਼ਾਹ ਅਤੇ ਮਹਿੰਦਰ ਸਿੰਘ ਨੇ ਮਰੀਜਾਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀ ਸਹੂਲਤਾਂ ਦਾ ਨਿਰੀਖਣ ਕਰਦੇ ਹੋਏ ਪ੍ਰਸ਼ੰਸਾ ਕੀਤੀ।
ਇਸ ਤੋਂ ਪਹਿਲਾਂ ਤਰਨਤਾਰਨ ਪਹੁੰਚਣ ’ਤੇ ਡਾ. ਐਸ.ਪੀ. ਸਿੰਘ ਓਬਰਾਏ ਦਾ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਧੁੰਨਾ,ਜਨਰਲ ਸਕੱਤਰ ਗੁਰਪ੍ਰੀਤ ਸਿੰਘ ਪਨਗੋਟਾ,ਕੈਸ਼ੀਅਰ ਇੰਦਰਪ੍ਰੀਤ ਸਿੰਘ ਧਾਮੀ,ਕਾਰਜਕਾਰੀ ਮੈਂਬਰ ਅਤੇ ਸੀਨੀਅਰ ਪੱਤਰਕਾਰ ਧਰਮਬੀਰ ਸਿੰਘ ਮਲਹਾਰ,ਕੇ.ਪੀ.ਗਿੱਲ,ਵਿਸ਼ਾਲ ਸੂਦ, ਨਵਰੂਪ ਸੰਧੂ,ਡਾ.ਸਰਬਪ੍ਰੀਤ ਸਿੰਘ,ਸਾਬਕਾ ਕੌਂਸਲਰ ਰਣਜੀਤ ਸਿੰਘ ਰਾਣਾ ਜੱਸਲ,ਅਮ੍ਰਿਤਪਾਲ ਸਿੰਘ ਜੌੜਾ,ਮਾਸਟਰ ਪ੍ਰਭਜੋਤ ਸਿੰਘ ਗੋਹਲਵੜ,ਸੁਖਬੀਰ ਸਿੰਘ ਕੱਕਾ ਕੰਡਿਆਲਾ ਨੇ ਸਵਾਗਤ ਕੀਤਾ।
ਸਮਾਗਮ ਦੇ ਆਖੀਰ ਵਿੱਚ ਧਰਮਬੀਰ ਸਿੰਘ ਮਲਹਾਰ ਦੀ ਅਗਵਾਈ ਹੇਠ ਸਥਾਨਕ ਇਕਾਈ ਦੀ ਸਮੁੱਚੀ ਟੀਮ ਨੇ ਡਾ.ਐਸ.ਪੀ. ਸਿੰਘ ਓਬਰਾਏ ਤੇ ਉਨ੍ਹਾਂ ਨਾਲ ਪੁੱਜੇ ਮਹਿਮਾਨਾਂ ਨੂੰ ਸਨਮਾਨਿਤ ਕਰਦਿਆਂ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਦੇ ਪੀੜ੍ਹਤ ਪਰਿਵਾਰਾਂ ਨੂੰ ਹਰ ਮਹੀਨੇ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾ ਰਹੀ ਹੈ।ਲੈੱਬ ਵਿੱਚ ਜ਼ਰੂਰਤਮੰਦ ਮਰੀਜਾਂ ਨੂੰ ਡਾਇਲਸਿਸ ਕਿੱਟਾਂ ਵੀ ਮੁਹੱਈਆ ਕਰਵਾਈ ਜਾ ਰਹੀਆਂ ਹਨ।ਧਰਮਬੀਰ ਸਿੰਘ ਮਲਹਾਰ ਨੇ ਦੱਸਿਆ ਕਿ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਵਿਦਿਆਰਥੀਆਂ ਦੀੇ ਕਾਲਜ ਦੀ ਫ਼ੀਸ ਵੀ ਅਦਾ ਕੀਤੀ ਜਾ ਰਹੀ ਹੈ।