ताज़ा खबरपंजाब

ਸਰਬਸਾਝੀ ਵਾਰਤਾ ਦਾ ਸੰਦੇਸ਼ ਦੇਣ ਵਾਲੇ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ ਅਤੇ ਆਦਰਸ਼ਾਂ ਤੇ ਚੱਲ ਕੇ ਬਰਾਬਰੀ ਦੇ ਸਮਾਜ ਦੀ ਸਿਰਜਨਾ ਕਰਨ ਦੀ ਲੋੜ ਹੈ : ਸੁਰਜੀਤ ਸਿੰਘ ਕੰਗ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਵੱਲੋ ਭਗਵਾਨ ਵਾਲਮੀਕਿ ਜੀ ਮਾਹਰਾਜ ਦੇ ਪ੍ਰਗਟ ਦਿਵਸ ਮੌਕੇ ਰਾਜ ਪੱਧਰੀ ਪ੍ਰੋਗਰਾਮ ਕਰਵਾਏ ਜਾਣੇ ਸ਼ਲਾਘਾਯੋਗ ਕਦਮ : ਸੁਰਜੀਤ ਸਿੰਘ ਕੰਗ

ਬਾਬਾ ਬਕਾਲਾ ਸਾਹਿਬ, 28 ਅਕਤੂਬਰ (ਸੁਖਵਿੰਦਰ ਬਾਵਾ) : ਅੱਜ ਆਮ ਆਦਮੀ ਪਾਰਟੀ ਦੇ ਯੂਥ ਜੁਆਇੰਟ ਸਕੱਤਰ ਪੰਜਾਬ ਸੁਰਜੀਤ ਸਿੰਘ ਕੰਗ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਮੌਕੇ ਸਮੁੱਚੇ ਦੇਸ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਪੰਜਾਬ ਸ੍ਰ: ਭਗਵੰਤ ਸਿੰਘ ਮਾਨ ਅਤੇ ਸਮੁੱਚੀ ਕੈਬਨੇਟ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਕਰਵਾਏ ਜਾਣੇ . ਇੱਕ ਸਲਾਘਾਯੋਗ ਕਦਮ ਹੈ। ਇਸ ਨਾਲ ਸਾਨੂੰ ਇੱਕ ਸਦਭਾਵਨਾ ਵਾਲੇ ਸਮਾਜ ਦੀ ਸਿਰਜਣਾ ਲਈ ਭਗਵਾਨ ਵਾਲਮੀਕਿ ਜੀ ਮਾਹਰਾਜ ਜੀ ਦੇ ਫਲਸਫੇ ਦਾ ਪ੍ਰਚਾਰ ਕਰਨ ਵਿੱਚ ਸਹਾਇਤਾ ਮਿਲਦੀ ਹੈ ਅਤੇ ਨੌਜਵਾਨਾਂ ਵਿੱਚ ਸਮਾਜ ਨੂੰ ਸੇਧ ਦੇਣ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਵੀ ਕਰਦੇ ਹਨ । ਸਰਬਸਾਝੀ ਵਾਰਤਾ ਦਾ ਸੰਦੇਸ਼ ਦੇਣ ਵਾਲੇ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ ਅਤੇ ਆਦਰਸਾ ਤੇ ਚੱਲ ਕੇ ਬਰਾਬਰੀ ਦੇ ਸਮਾਜ ਦੀ ਸਿਰਜਣਾ ਕਰਨ ਦੀ ਲੋੜ ਹੈ। ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਭਗਵਾਨ ਵਾਰਮੀਕਿ ਜੀ ਮਹਾਰਾਜ ਵਿਸ਼ਵ ਦੇ ਪਹਿਲੇ ਕਵੀ ਜਾਂ ਆਦਿ ਕਵੀ ਸਨ ਜਿੰਨ੍ਹਾਂ ਨੇ ਆਪਣੀ ਅਮਰ ਅਤੇ ਮਹਾਨ ਰਚਨਾ ਰਾਮਾਇਣ ਨੂੰ ਗ੍ਰੰਥ ਦੇ ਰੂਪ ਵਿੱਚ ਅੰਕਿਤ ਕੀਤਾ ਅਤੇ ਮਹਾਨ ਰਚਨਾ ਰਾਮਾਇਣ ਰਾਹੀਂ ਬਦੀ ਉੱਤੇ ਨੇਕੀ ਦੀ ਜਿੱਤ ਦਾ ਸੰਦੇਸ ਪੂਰੀ ਦੁਨੀਆਂ ਨੂੰ ਦਿੱਤਾ। ਭਗਵਾਨ ਵਾਲਮੀਕਿ ਜੀ ਮਾਹਰਾਜ ਦੀਆਂ ਸਿੱਖਿਆਵਾਂ ਸਮਾਜ ਵਿੱਚ ਬਰਾਬਰਤਾ ਦੇ ਨਾਲ ਨਾਲ ਨੈਤਿਕਤਾ ‘ਤੇ ਜੋਰ ਦਿੰਦੀਆਂ ਹਨ ਅਤੇ ਇੱਕ ਬਰਾਬਰੀ ਵਾਲਾ ਸਮਾਜ ਸਿਰਜਣ ਦੀ ਪ੍ਰੇਰਣਾ ਬਣਦੀਆਂ ਹਨ । ਇਸ ਦੇ ਨਾਲ ਹੀ ਆਦਰਸ ਰਾਜ ਜਾਂ ਸਮਾਜ ਦੀ ਸਿਰਣਾ ਲਈ ਇੱਕ ਆਦਰਸ਼ ਮਨੁੱਖ, ਆਦਰਸ਼ ਸਾਸਰਕ ਅਤੇ ਅਦਰਸ਼ ਲੋਕਾਂ ਨੂੰ ਕਿਸ ਤਰਾਂ ਦਾ ਪਾਲਣ ਕਰਨਾ ਚਾਹੀਦਾ ਹੈ ਇਸ ਸਬੰਧੀ ਜਾਣਕਾਰੀ ਦਿੰਦੀਆਂ ਹਨ ।

Related Articles

Leave a Reply

Your email address will not be published.

Back to top button