
ਜਲੰਧਰ, 04 ਫਰਵਰੀ (ਕਬੀਰ ਸੌਂਧੀ) : ਐਸ.ਐਮ. ਆਰ. ਫਿਲਮ ਪ੍ਰੋਡਕਸ਼ਨ ਅਤੇ ਹੱਕ ਰਿਕਾਰਡਜ਼ ਅਤੇ ਪ੍ਰੋਡਿਊਸਰ ਨਿਤਿਨ ਪਾਲ ਨਿਊਜੀਲੈਂਡ ਵੱਲੋੰ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਨਵਾਂ ਧਾਰਮਿਕ ਕ੍ਰਾਂਤੀ ਕਾਰੀ ਗੀਤ ਲੈ ਕੇ ਹਾਜ਼ਰ ਹੋ ਰਹੇ ਹਨ ਜਿਸ ਦਾ ਟਾਈਟਲ ਹੈ ਮਹਿਲਾਂ ਨੂੰ ਹਿਲਾ ਗਿਆ ।
ਹੱਕ ਰਿਕਾਰਡਜ ਨੇ ਇਸ ਗੀਤ ਦਾ ਪੋਸਟਰ ਰਿਲੀਜ ਕੀਤਾ ਸਾਡੇ ਪੱਤਰਕਾਰ ਸਹਿਬਾਨ ਨਾਲ ਗਾਇਕ ਸਰਬਜੀਤ ਫੁੱਲ ਨੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਇਸ ਗੀਤ ਨੂੰ ਮੈਂ ਆਪਣੀ ਆਵਾਜ਼ ਦੇ ਵਿੱਚ ਗਾਇਆ ਹੈ ਗੋਲਡਨ ਸਟਾਰ ਗਾਇਕ ਸਰਬਜੀਤ ਫੁੱਲ ਨੇ ਦੱਸਿਆ ਇਸ ਗੀਤ ਦੇ ਬੋਲ ਪ੍ਰਸਿੱਧ ਗੀਤਕਾਰ ਹੈਪੀ ਡੱਲੀ ਨੇ ਲਿੱਖੇ ਹਨ।ਇਸ ਦਾ ਮਿਊਜਿਕ ਸੁਰਿੰਦਰ ਬੱਬੂ ਨੇ ਕੀਤਾ ਹੈ ਅਤੇ ਇਸ ਦਾ ਵੀਡੀਓ ਨਿਸ਼ੂ ਕਸ਼ਅਪ ਵੱਲੋਂ ਤਿਆਰ ਕੀਤਾ ਹੈ। ਇਸ ਦਾ ਪੋਸਟਰ ਅਤੇ ਵੀਡਿਉ ਐਡਿਟਿੰਗ ਦਾ ਕੰਮ ਮਨਦੀਪ ਕੇ. ਬੀ. ਵੱਲੋਂ ਕੀਤਾ ਗਿਆ ਹੈ। ਇਸ ਗੀਤ ਨੂੰ ਹੱਕ ਰਿਕਾਰਡਜ਼ ਵੱਲੋੰ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ।