
ਤਰਨ ਤਾਰਨ, 12 ਮਾਰਚ (ਕੰਵਲਜੀਤ ਸਿੰਘ) : ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ ਤੇ ਸੱਭਿਆਚਾਰਕ ਕੇਂਦਰ (ਰਜਿ)ਤਰਨ ਤਾਰਨ ਵੱਲੋਂ ਭਾਈ ਮੋਹਣ ਸਿੰਘ ਵੈਦ ਯਾਦਗਾਰੀ ਲਾਇਬਰੇਰੀ ਤਰਨਤਾਨ ਵਿਖੇ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਕੀਤਾ ਗਿਆ ਜਿਸ ਤਹਿਤ ਪ੍ਰਧਾਨਗੀ ਮੰਡਲ ਵਿੱਚ ਬਲਬੀਰ ਸਿੰਘ ‘ਭੈਲ’,ਸਵਰਨ ਸਿੰਘ ‘ਢੰਗਰਾਲੀ’, ਜਸਬੀਰ ਸਿੰਘ ‘ਝਬਾਲ’, ਦਇਆ ਸਿੰਘ ‘ਪੱਟੀ’, ਇਤਿਹਾਸਕਾਰ ਦਲੇਰ ਸਿੰਘ ਖਿਆਲਾਂ ਸ਼ਾਮਲ ਸਨ।
ਕਿਤਾਬ “ਬੇਦਾਵਾ ਇਤਿਹਾਸ ਨਹੀਂ ” ਦੇ ਲੇਖਕ ਸਰਦਾਰ ਸਵਰਨ ਸਿੰਘ ਢੰਗਰਾਲੀ ਤਰਨ ਤਾਰਨ ਦੇ ਸਾਹਿਤਕਾਰਾਂ ਦੇ ਰੂਬਰੂ ਹੋਏ। ਉਹਨਾਂ ਨੇ ਆਪਣੀ ਇਸ ਕਿਤਾਬ ਬਾਰੇ ਵਿਸਥਾਰ ਨਾਲ ਦੱਸਿਆ। ਇਸ ਉਪਰੰਤ ਸਰਦਾਰ ਜਸਬੀਰ ਸਿੰਘ ‘ਝਬਾਲ’, ਬਲਬੀਰ ਸਿੰਘ ‘ਬੇਲੀ’, ਬਲਬੀਰ ਸਿੰਘ ‘ਭੈਲ’, ਜਸਵਿੰਦਰ ਸਿੰਘ ‘ਢਿੱਲੋਂ’,ਜਸਵਿੰਦਰ ਸਿੰਘ ‘ਜੱਸ’ ਅਮਰਕੋਟ, ਹਰਕਿਰਤ ਸਿੰਘ,ਗੁਰਚਰਨ ਸਿੰਘ ਸਭਰਾ ਸਮੇਤ ਕਈ ਸਾਹਿਤਕਾਰਾਂ ਵੱਲੋਂ ਇਸ ਕਿਤਾਬ ਸਬੰਧੀ ਸਵਾਲ ਕੀਤੇ ਗਏ। ਇੱਕ ਇੱਕ ਸਵਾਲ ਦਾ ਜਵਾਬ ਸਰਦਾਰ ਸਵਰਨ ਸਿੰਘ ਢੰਗਰਾਲੀ ਨੇ ਵੱਖ-ਵੱਖ ਲੇਖਕਾਂ ਦੇ ਲਿਖੇ ਗ੍ਰੰਥਾਂ ਅਨੁਸਾਰ ਬੜੇ ਹੀ ਵਿਸਥਾਰਕ ਢੰਗ ਨਾਲ ਦਿੱਤਾ ।
ਹਾਜ਼ਿਰ ਸਾਰੇ ਸਰੋਤਿਆਂ ਨੇ ਉਹਨਾਂ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਸੰਬੰਧੀ ਤਸੱਲੀ ਪ੍ਰਗਟ ਕੀਤੀ। ਪ੍ਰਧਾਨਗੀ ਮੰਡਲ ਵੱਲੋਂ ਸਰਦਾਰ ਏ.ਐਸ ‘ਦਲੇਰ’ ਦੀ ਕਿਤਾਬ “ਸਤਿਗੁਰ ਮੇਰਾ ਮਾਰ ਜੀਵਾਲੈ” ਵੀ ਲੋਕ ਅਰਪਣ ਕੀਤੀ ਗਈ। ਪੰਜਾਬੀ ਸਾਹਿਤ ਸਭਾ ਤੇ ਸੱਭਿਆਚਾਰਕ ਕੇਂਦਰ ਤਰਨ ਧਰਨ ਵੱਲੋਂ ਸਰਦਾਰ ਸਵਰਨ ਸਿੰਘ ‘ਢੰਗਰਾਲੀ’ ਅਤੇ ਇਤਿਹਾਸਕਾਰ ਦਲੇਰ ਸਿੰਘ ‘ਖਿਆਲਾ’ ਨੂੰ ਯਾਦਗਾਰੀ ਚਿੰਨਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਤੋਂ ਬਾਅਦ ਕਵੀ ਦਰਬਾਰ ਹੋਇਆ ਜਿਸ ਵਿੱਚ ਸੁਖਵਿੰਦਰ ਸਿੰਘ ਖਾਰਾ, ਦਇਆ ਸਿੰਘ ਪੱਟੀ, ਬਲਬੀਰ ਸਿੰਘ ਲਹਿਰੀ, ਬਲਬੀਰ ਸਿੰਘ ਬੇਲੀ, ਬਲਵੀਰ ਸਿੰਘ ‘ਭੈਲ’, ਮਾਸਟਰ ਅਵਤਾਰ ਸਿੰਘ ‘ਗੋਇੰਦਵਾਲ’, ਮਾਸਟਰ ਅਵਤਾਰ ਸਿੰਘ ‘ਪੰਡੋਰੀ ਗੋਲਾ’, ਸਕੱਤਰ ਸਿੰਘ ‘ਤੇਜਾ ਸਿੰਘ ਵਾਲਾ’, ਜਸਵਿੰਦਰ ਸਿੰਘ ‘ਜੱਸ’ ਅਮਰਕੋਟ, ਕਾਰਜ ਸਿੰਘ , ਗੁਰਚਰਨ ਸਿੰਘ ‘ਸਭਰਾ’, ਜਸਬੀਰ ਸਿੰਘ ‘ਝਬਾਲ’, ਦੀਦਾਰ ਸਿੰਘ ‘ਲਾਇਬਰੇਰੀਅਨ’, ਅਜੀਤ ਸਿੰਘ ‘ਨਬੀਪੁਰ’, ਰਕੇਸ਼ ‘ਸੱਚਦੇਵਾ’, ਹਰਕੀਰਤ ਸਿੰਘ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਰਦਾਰ ਗੁਰਨਾਮ ਸਿੰਘ ਆਨੰਦ ਅਤੇ ਰਣਯੋਧ ਸਿੰਘ ਨੇ ਇਸ ਕਵੀ ਦਰਬਾਰ ਦਾ ਆਨੰਦ ਮਾਣਿਆ ਸਟੇਜ ਦੀ ਸੇਵਾ ਜਸਵਿੰਦਰ ਸਿੰਘ ‘ਢਿੱਲੋ’; ਸਭਾ ਪ੍ਰਧਾਨ ਨੇ ਨਿਭਾਈ ਅਤੇ ਅੰਤ ਵਿੱਚ ਸਭਾ ਦੇ ਸਰਪ੍ਰਸਤ ਬਲਬੀਰ ਸਿੰਘ ਭੈਲ ਨੇ ਆਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।