ਜਲੰਧਰ, 06 ਜਨਵਰੀ (ਕਬੀਰ ਸੌਂਧੀ) : ਸਰਦਾਰ ਸਤਵੰਤ ਸਿੰਘ ਜੀ ਸਰਦਾਰ ਕੇਹਰ ਸਿੰਘ ਜੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਬੀਬੀ ਇੰਦਰਾ ਗਾਂਧੀ ਨੂੰ ਸੋਧ ਕੇ ਪੁਰਾਤਨ ਸਿੰਘ ਪ੍ਰੰਪਰਾਵਾਂ ਨੂੰ ਕਾਇਮ ਰੱਖਿਆ ਸੀ ਇੰਨਾਂ ਸਿੰਘਾਂ ਨੇ ਸਰਦਾਰ ਬੇਅੰਤ ਸਿੰਘ ਨਾਲ ਮਿਲ ਕੇ ਇਸ ਕਾਰਨਾਮੇ ਨੂੰ ਅੰਜ਼ਾਮ ਦਿੱਤਾ ਸੀ ਸਰਦਾਰ ਬੇਅੰਤ ਸਿੰਘ ਮੌਕੇ ਤੇ ਸ਼ਹੀਦ ਹੋ ਗਏ ਸਨ ਜਦ ਕਿ ਸਰਦਾਰ ਸਤਵੰਤ ਸਿੰਘ ਅਤੇ ਸਰਦਾਰ ਕੇਹਰ ਸਿੰਘ ਨੂੰ ਮੌਕੇ ਦੀ ਜਾਲਮ ਸਰਕਾਰ ਨੇ ਅੱਜ ਦੇ ਦਿਨ 6 ਜਨਵਰੀ 1989 ਨੂੰ ਫਾਂਸੀ ਦਿੱਤੀ ਸੀ ਇਨ੍ਹਾਂ ਵੀਰਾਂ ਦੇ ਸ਼ਹੀਦੀ ਦਿਹਾੜੇ ਨੂੰ ਸਿੱਖ ਤਾਲਮੇਲ ਕਮੇਟੀ ਵੱਲੋਂ ਆਪਣੇ ਦਫਤਰ ਵਿਖੇ ਅਰਦਾਸ ਸਮਾਗਮ ਕਰਵਾਏ ਗਏ ਇਸ ਤੋਂ ਪਹਿਲਾਂ ਮੇਂਬਰਾਂ ਨੇ ਸੰਗਤੀ ਰੂਪ ਵਿਚ ਚੋਪਈ ਸਾਹਿਬ ਜੀ ਦੇ ਪਾਠ ਕੀਤੇ ਗਏ ਉਪਰੰਤ ਸ਼੍ਰੀ ਅਨੰਦ ਸਾਹਿਬ ਜੀ ਦੇ ਪਾਠ ਕੀਤੇ ਗਏ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਗੁਰੂਘਰ ਬਾਜ਼ਾਰ ਸ਼ੇਖਾਂ ਦੇ ਹੈੱਡ ਗ੍ਰੰਥੀ ਵੱਲੋਂ ਦੋਨੋ ਮਹਾਨ ਸਿੰਘਾਂ ਦੀ ਯਾਦ ਵਿਚ ਅਰਦਾਸ ਕੀਤੀ ਗਈ
ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਵਿਚ ਰੱਖਣ ਲਈ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਗਈ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ ਉਪਰੰਤ ਸਤਵੰਤ ਸਿੰਘ ਅਮਰ ਰਹੇ ਕੇਹਰ ਸਿੰਘ ਅਮਰ ਰਹੇ ਦੇ ਆਕਾਸ਼ ਗੁੰਜਾਊ ਜੈਕਾਰਿਆਂ ਨਾਲ ਅਕਾਸ਼ ਗੂੰਜ ਉਠਿਆ ਇਸ ਮੌਕੇ ਤੇ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਪਰਮਪ੍ਰੀਤ ਸਿੰਘ ਵਿੱਟੀ ਨੇ ਕਿਹਾ ਇਨ੍ਹਾਂ ਸ਼ਹੀਦਾਂ ਨੇ ਆਪਣੀਆਂ ਲਾਸਾਨੀ ਕੁਰਬਾਨੀਆਂ ਦੇ ਕੇ ਸਿੱਖ ਕੌਮ ਦੀ ਡਿੱਗੀ ਪੱਗ ਸਿਰ ਤੇ ਰੱਖੀ ਸੀ ਅਤੇ ਇਨ੍ਹਾਂ ਪ੍ਰੰਪਰਾਵਾਂ ਨੂੰ ਕਾਇਮ ਰੱਖਿਆ ਕਿ ਜਿਹੜਾ ਵੀ ਸਾਡੇ ਗੁਰਧਾਮਾਂ ਵੱਲ ਕੈਰੀ ਅੱਖ ਨਾਲ ਦੇਖੇਗਾ ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਜ਼ਰੂਰ ਮਿਲੇਗੀ ਇਹ ਸ਼ਹੀਦ ਸਿੰਘ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਨਗੇ ਬੱਚਿਆਂ ਨੂੰ ਆਪਣੇ ਮਾਣਮੱਤੇ ਤੇ ਲਾਸਾਨੀ ਸ਼ਹੀਦਿਆਂ ਭਰੇ ਇਤਿਹਾਸ ਦਾ ਪਤਾ ਲੱਗੇਗਾ ਇਸ ਮੌਕੇ ਤੇ ਗੁਰਜੀਤ ਸਿੰਘ ਸਤਨਾਮੀਆਂ ਰਣਜੀਤ ਸਿੰਘ ਗੋਲਡੀ ਹਰਪ੍ਰੀਤ ਸਿੰਘ ਰੋਬਿਨ ਹਰਪਾਲ ਸਿੰਘ ਪਾਲੀ ਭੁਪਿੰਦਰ ਸਿੰਘ ਬਲਵਿੰਦਰ ਸਿੰਘ ਬਾਬਾ ਪ੍ਰਭਜੋਤ ਸਿੰਘ ਖਾਲਸਾ ਬਾਬਾ ਹਰਜੀਤ ਸਿੰਘ ਬਲਜੀਤ ਸਿੰਘ ਸ਼ੰਟੀ ਸਵਰਨ ਸਿੰਘ ਚੱਡਾ ਇੰਦਰਪ੍ਰੀਤ ਸਿੰਘ ਸੇਠੀ ਗੁਰਦੀਪ ਸਿੰਘ ਲਖਬੀਰ ਸਿੰਘ ਰਜਿੰਦਰ ਸਿੰਘ ਸੰਤ ਨਗਰ ਸਰਬਜੀਤ ਸਿੰਘ ਕਾਲੜਾ ਹਰਪ੍ਰੀਤ ਸਿੰਘ ਸੰਧੂ ਜਸਵਿੰਦਰ ਸਿੰਘ ਬਲਵਿੰਦਰ ਸਿੰਘ ਆਦਿ ਸ਼ਾਮਲ ਸਨ।