ਜੰਡਿਆਲਾ ਗੁਰੂ/ਟਾਂਗਰਾ, 16 ਮਾਰਚ (ਕੰਵਲਜੀਤ ਸਿੰਘ) : ਬਿਨਾ ਕਿਸੇ ਭੇਦ ਭਾਵ ਦੇ ਕਰਾਏ ਜਾ ਰਹੇ ਵਿਕਾਸ ਕਾਰਜਾਂ ਕਰਕੇ ਲੋਕ ਰਵਾਇਤੀ ਪਾਰਟੀਆਂ ਛੱਡ ਆਪ ਵਿੱਚ ਸ਼ਾਮਲ ਹੋ ਰਹੇ ਹਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਆਪ ਦੇ ਸੀਨੀਅਰ ਆਗੂ ਗੁਰਮੁਖ ਸਿੰਘ ਸਰਜਾ ਵੱਲੋਂ ਪਿੰਡ ਸਰਜਾ ਵਿੱਚ ਕਰਵਾਏ ਗਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾ ਕਿ ਗੁਰਮੁਖ ਸਿੰਘ ਸਰਜਾ ਜੋ ਕਿ ਉਨ੍ਹਾਂ ਦੇ ਪੁਰਾਣੇ ਸਾਥੀ ਹਨ। ਉੱਨਾਂ ਦੀ ਮਿਹਨਤ ਅਤੇ ਪ੍ਰੇਰਨਾ ਸਦਕਾ ਟਕਸਾਲੀ ਅਕਾਲੀ ਆਗੂ ਸਾ: ਸਰਪੰਚ ਬਲਵਿੰਦਰ ਸਿੰਘ ਸਾ: ਸਰਪੰਚ ਅਮਰੀਕ ਸਿੰਘ ਅਤੇ 2 ਮੌਜੂਦਾ ਮੈਂਬਰ ਪੰਚਾਇਤ ਅਤੇ ਬਹੁਤ ਪੁਰਾਣੇ ਅਕਾਲੀ ਤੇ ਕਾਂਗਰਸੀ ਵਰਕਰ ਪਾਰਟੀਆਂ ਛੱਡ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ।
ਉੱਨਾਂ ਸਾਰਿਆਂ ਨੂੰ ਪਾਰਟੀ ਚਿੰਨ ਦੇ ਕੇ ਸਵਾਗਤ ਕਰਦੇ ਹਨ। ਉੱਨਾਂ ਕਿਹਾ ਕਿ ਲੋਕ ਐਵੇ ਨਹੀਂ ਪਾਰਟੀ ਨਾਲ ਜੁੜ ਰਹੇ ਕਿਉਂਕਿ ਮਾਨ ਸਰਕਾਰ ਦੇ ਬਣਨ ਤੇ ਤਿੰਨ ਮਹੀਨਿਆਂ ਦੇ ਅੰਦਰ 71 ਲੱਖ ਲੋਕਾਂ ਦੇ ਬਿਜਲੀ ਦੇ 600 ਯੂਨਿਟ ਮੁਆਫ ਕੀਤੇ 42900 ਨੌਕਰੀਆਂ ਦਿਤੀਆਂ ਸੜਕਾਂ ਦੇ ਜਾਲ ਵਿਛ ਰਹੇ ਹਨ। ਇਸ ਮੌਕੇ ਗੁਰਮੁਖ ਸਿੰਘ ਸਰਜਾ ਨੇ ਕਿਹਾ ਪਿੰਡ ਕਿ ਉਹ ਪਾਰਟੀ ਵਿੱਚ ਸ਼ਾਮਲ ਹੋਣ ਤੇ ਨਗਰ ਵਾਸੀਆਂ ਦਾ ਧੰਨਵਾਦ ਕਰਦੇ ਹਨ ਅਤੇ ਇਹ ਸਾਰਾ ਕੁਝ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਬਦੌਲਤ ਹੀ ਹੋ ਸਕਿਆ ਹੈ।ਇਸ ਮੌਕੇ ਪ੍ਰਮੁਖ ਆਗੂ ਮੈਡਮ ਹਰਿੰਦਰ ਕੌਰ, ਚੇਅਰਮੈਨ ਛਨਾਖ ਸਿੰਘ, ਸਰਕਲ ਪ੍ਰਧਾਨ ਭੁਪਿੰਦਰ ਸਿੰਘ ਰਮਾਣਾਂਚੱਕ, ਗੁਰਮੁਖ ਸਿੰਘ ਸਰਜਾ, ਪਰਮਿੰਦਰ ਸਿੰਘ ਡੇਹਰੀਵਾਲ, ਸਵਿੰਦਰ ਸਿੰਘ ਮੁਛੱਲ ਤੋਂ ਇਲਾਵਾ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿਚ ਜਗੀਰ ਸਿੰਘ, ਲੱਖਾ ਸਿੰਘ,
ਪ੍ਰਦੀਪ ਸਿੰਘ, ਕਸ਼ਮੀਰ ਸਿੰਘ,ਹੀਰਾ ਸਿੰਘ ਪੰਚ, ਕੁਲਵਿੰਦਰ ਕੌਰ ਪੰਚ, ਮਨਜੀਤ ਕੌਰ, ਜਸਵੰਤ ਸਿੰਘ , ਗੁਰਮੇਲ ਸਿੰਘ, ਹਰਿੰਦਰ ਸਿੰਘ ਗੱਗੀ, ਮਨਦੀਪ ਸਿੰਘ, ਮਿਰਜ਼ਾ ਸਿੰਘ, ਸੁਖਦੇਵ ਸਿੰਘ, ਹਰਦੇਵ ਸਿੰਘ, ਤਾਰਾ ਸਿੰਘ, ਬਲਕਾਰ ਸਿੰਘ, ਲਾਡੀ, ਸੋਨੂੰ ,ਨਿਸ਼ਾਨ ਸਿੰਘ, ਗੁਰਧਿਆਨ ਸਿੰਘ, ਸਤਨਾਮ ਸਿੰਘ, ਮਨਜੀਤ ਸਿੰਘ ਫੌਜੀ, ਗੁਰਬਾਜ ਸਿੰਘ, ਬਲਜਿੰਦਰ ਸਿੰਘ ਵਿਕੀ , ਸੁਰਜਨ ਸਿੰਘ, ਸੰਦੀਪ ਸਿੰਘ, ਸਾਹਿਬ ਸਿੰਘ, ਸੁਖਚੈਨ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਮੁਖ ਸਿੰਘ , ਹਰਪਾਲ ਸਿੰਘ, ਪ੍ਰਨਾਮ ਸਿੰਘ ਸੋਨਾ, ਬਚਿੱਤਰ ਸਿੰਘ, ਪਵਿੱਤਰ ਸਿੰਘ, ਪ੍ਰੀਤਮ ਸਿੰਘ, ਜਸਮੇਲ ਸਿੰਘ, ਜਗੀਰ ਫੌਜੀ, ਪ੍ਰੇਮ ਸਿੰਘ ਪ੍ਰਦੀਪ ਸਿੰਘ, ਜੋਬਨਜੀਤ ਸਿੰਘ, ਮੀਤਾ ਵਪਾਰੀ, ਨਿਰਮਲ ਸਿੰਘ ਫੌਜੀ, ਜਗਤਾਰ ਸਿੰਘ ਜੱਗਾ, ਤਰਸੇਮ ਸੇਮਾ, ਗਗਨਦੀਪ ਸਿੰਘ, ਗੁਰਵਿੰਦਰ ਸਿੰਘ ਕਾਲਾ, ਦਵਿੰਦਰ ਸਿੰਘ ਗੋਰੀ, ਸੁਖਚੈਨ ਸਿੰਘ ਸੁੱਖਾ, ਬਾਵਾ ਸਿੰਘ ਆਦਿ ਸ਼ਾਮਲ ਸਨ।