ਸ਼੍ਰੋਮਣੀ ਅਕਾਲੀ ਦਲ ਕਲੈਰੀਕਲ ਸਟਾਫ ਦੇ ਹੱਕ ਚ ਆਇਆ, ਜਿਲ੍ਹਾ ਜਲੰਧਰ ਦੇ ਵਫ਼ਦ ਨੇ ਡੀ ਸੀ ਨੂੰ ਮਿਲ ਰਾਜਪਾਲ ਦੇ ਨਾਮ ਮੈਮੋਰੈਂਡਮ ਡੀਸੀ ਨੂੰ ਸੌਂਪਿਆ
ਵਫ਼ਦ ਦੀ ਅਗਵਾਈ ਪਵਨ ਕੁਮਾਰ ਟੀਨੂੰ ਅਤੇ ਗੁਰਚਰਨ ਸਿੰਘ ਚੰਨੀ ਨੇ ਕੀਤੀ
ਜਲੰਧਰ, 11 ਦਸੰਬਰ (ਕਬੀਰ ਸੌਂਧੀ) : ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਜਲੰਧਰ ਦਾ ਇਕ ਵਫ਼ਦ ਲੰਮੇ ਸਮੇਂ ਤੋਂ ਚਲਦੀ ਆ ਰਹੀ ਕਲੈਰੀਕਲ ਸਟਾਫ ਦੀ ਹੜਤਾਲ ਨੂੰ ਲੈ ਕੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਮਿਲਿਆ ਵਫ਼ਦ ਦੀ ਅਗਵਾਈ ਪਵਨ ਕੁਮਾਰ ਟੀਨੂੰ ਅਤੇ ਗੁਰਚਰਨ ਸਿੰਘ ਚੰਨੀ ਨੇ ਕੀਤੀ, ਓਹਨਾਂ ਡੀਸੀ ਨੂੰ ਰਾਜਪਾਲ ਦੇ ਨਾਮ ਦਾ ਮੈਮੋਰੈਂਡਮ ਸੌਂਪਦਿਆਂ ਕਿਹਾ ਕਿ ਸਰਕਾਰ ਹਰ ਪਾਸਿਓਂ ਪੰਜਾਬ ਦਾ ਨੁਕਸਾਨ ਕਰ ਰਹੀ ਹੈ।
ਜਿੱਥੇ ਓਹਨਾਂ ਮੁਲਾਜ਼ਮਾਂ ਨੂੰ ਸਬਜ਼ ਬਾਗ਼ ਦਿਖਾ ਕੇ ਵੋਟਾਂ ਲਈਆਂ ਹੁਣ ਓਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ ਜਿਸ ਕਾਰਨ ਕਲੈਰੀਕਲ ਸਟਾਫ ਲੰਮੇ ਸਮੇਂ ਤੋਂ ਹੜਤਾਲ ਤੇ ਹਨ ਜਿਸ ਕਾਰਨ ਲੋਕਾਂ ਨੂੰ ਪ੍ਰਸ਼ਾਸਨਿਕ ਕੰਮ ਕਰਵਾਉਣ ਚ ਮੁਸ਼ਕਿਲਾਂ ਆਉਂਦੀਆਂ ਹਨ ਓਹਨਾਂ ਕਿਹਾ ਕਿ nri ਨੂੰ ਵੀ ਪ੍ਰੇਸ਼ਾਨੀਆਂ ਹਨ।
ਖਜਾਨੇ ਨੂੰ ਵੀ ਪੂਰਾ ਨੁਕਸਾਨ ਹੈ ਅਤੇ ਰਜਿਸਟਰੀਆਂ ਬੰਦ ਹੋਣ ਕਾਰਨ ਵਪਾਰੀਆਂ ਦਾ ਵੀ ਨੁਕਸਾਨ ਹੋ ਰਿਹਾ ਹੈ, ਇਹ ਸਬ ਨਲੈਕ ਸਰਕਾਰ ਦੀ ਬੇਸਮਝੀ ਕਾਰਨ ਹੋ ਰਿਹਾ ਹੈ ਓਹਨਾਂ ਮੰਗ ਪੱਤਰ ਦਿੰਦਿਆਂ। ਇਸ ਮੌਕੇ ਤੇ ਪਵਨ ਕੁਮਾਰ ਟੀਨੂੰ ਅਤੇ ਗੁਰਚਰਨ ਸਿੰਘ ਚੰਨੀ ਤੋਂ ਇਲਾਵਾ ਅਮਰਜੀਤ ਸਿੰਘ ਕਿਸ਼ਨਪੁਰਾ , ਰਾਜਵੰਤ ਸਿੰਘ ਸੁੱਖਾ , ਸੁਖਮਿੰਦਰ ਸਿੰਘ ਰਾਜਪਾਲ , ਅਮਰਜੀਤ ਸਿੰਘ ਮਿੱਠਾ ਆਦਿ ਹਾਜਰ ਸਨ।