ਜੰਡਿਆਲਾ ਗੁਰੂ, 24 ਜੁਲਾਈ (ਕੰਵਲਜੀਤ ਸਿੰਘ) : ਅੱਜ ਸਰਕਾਰੀ ਹਾਈ ਸਕੂਲ, ਟਾਂਗਰਾ ਵਿਖੇ ਰਾੱਟਰੀ ਕਲੱਬ, ਅੰਮ੍ਰਿਤਸਰ ਵੱਲੋਂ ਪੌਦੇ ਲਗਾਏ ਗਏ। ਪੌਦੇ ਲਗਾਉਣ ਦੇ ਨਾਲ-ਨਾਲ ਰਾੱਟਰੀ ਕਲੱਬ ਦੇ ਮੈਂਬਰਾਂ ਦੁਆਰਾ ਬੱਚਿਆਂ ਨੂੰ ਨਾ ਸਿਰਫ ਪੌਦੇ ਲਾਉਣ ਅਤੇ ਸੰਭਾਲਣ ਲਈ ਪ੍ਰੇਰਿਤ ਕੀਤਾ ਬਲਕਿ ਉਨ੍ਹਾਂ ਨੂੰ ਨਿੱਜੀ ਅਤੇ ਦੇਸ਼ ਦੀ ਸਾਫ਼ -ਸਫਾਈ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਵੱਲੋਂ ਬੱਚਿਆਂ ਨੂੰ ਸਰੀਰਕ ਸਫਾਈ ਸਬੰਧੀ ਸਮਾਨ ਵੀ ਟੋਕਨ ਦੇ ਤੌਰ ਤੇ ਦਿੱਤਾ ਗਿਆ। ਇਸ ਮੌਕੇ ਤੇ ਸਕੂਲ ਮੁਖੀ ਸ. ਬਲਬੀਰ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਡਾਕਟਰ ਅਰਪਿਤਾ ਕੌਂਸਲ, ਡਾਕਟਰ ਗਾਇਤ੍ਰੀ ਸੂਰ, ਡਾਕਟਰ ਸੂਰਜ ਸੂਰ, ਡਾਕਟਰ ਹਿਰਦਿਆ ਅਤੇ ਡਾਕਟਰ ਗੁਰਪੂਰਨ ਬਾਂਸਲ ਦਾ ਧੰਨਵਾਦ ਕੀਤਾ ਗਿਆ।
ਇਸ ਦੇ ਨਾਲ ਹੀ ਸਾਰਿਆਂ ਵੱਲੋਂ ਵਾਤਾਵਰਨ ਨੂੰ ਬਚਾਉਣ ਅਤੇ ਸਾਫ਼ -ਸਫਾਈ ਰੱਖਣ ਦਾ ਪ੍ਰਣ ਵੀ ਲਿਆ ਗਿਆ। ਅੱਜ ਹੀ ਸਿੱਖਿਆ ਵਿਭਾਗ ਵੱਲੋਂ ਮਨਾਏ ਜਾਣ ਵਾਲੇ “ਸਿੱਖਿਆ ਸਪਤਾਹ” ਦੀ ਸ਼ੁਰੂਆਤ TLM day ਮਨਾਂ ਕੇ ਕੀਤੀ ਗਈ। ਇਸ ਮੌਕੇ ਤੇ ਸਕੂਲ ਸਟਾਫ਼ ਆਰਤੀ ਚੰਦਾ, ਨਵਜੋਤ ਕੌਰ, ਰਾਜ ਕੌਰ, ਰੂਹੀਪ੍ਰੀਤ ਕੌਰ, ਕੰਵਲਜੀਤ ਸਿੰਘ, ਪ੍ਰਭਦੀਪ ਕੌਰ, ਹਰਦੀਪ ਸਿੰਘ, ਸਰਬਜੀਤ ਕੌਰ, ਹਰਜੋਤ ਸਿੰਘ ਵੀ ਹਾਜ਼ਰ ਸਨ।