ਬਾਬਾ ਬਕਾਲਾ ਸਾਹਿਬ, 06 ਜਨਵਰੀ (ਸੁਖਵਿੰਦਰ ਬਾਵਾ) : ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ 6 ਵੀ ਤੋਂ 8 ਵੀਂ ਤੱਕ ਦੀ ਰਾਈਆ ਦੀ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਸਿਨੀਅਰ ਸਕੈਂਡਰੀ ਸਕੂਲ ਖਲਚੀਆਂ ਵਿਖੇ ਪ੍ਰਿੰਸੀਪਲ ਰਾਜੀਵ ਕੱਕਰ ਦੀ ਅਗਵਾਈ ਹੇਠ ਹੋਈ ਇਸ ਮੌਕੇ ਬਲਾਕ ਰਾਈਆ 2 ਦੇ ਲਗਭਗ 2 ਸਕੂਲਾ ਨੇ ਭਾਗ ਲਿਆ ਇਸ ਮੌਕੇ ਤੇ ਵਿਦਿਆਰਥੀਆਂ ਨੇ 5 ਥੀਮ ਦੇ ਮਾਡਲ ਪ੍ਰਦਰਸ਼ਿਤ ਕੀਤੇ ਅਤੇ ਅਪਣੇ ਕੌਸ਼ਲ ਦਾ ਜਬਰਦਸਤ ਪ੍ਰਦਰਸ਼ਨ ਕੀਤਾ ਏਸ ਮੌਕੇ ਪ੍ਰਿੰਸੀਪਲ ਨੇ ਆਏ ਹੋਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਵਿਦਿਆਰਥੀਆਂ ਦੀ ਵਿਗਿਆਨਿਕ ਸੋਚ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਦੁਆਰਾ ਇਹਨਾਂ ਨੂੰ ਇਕ ਵਧੀਆ ਮੰਚ ਦਿੱਤਾ ਗਿਆ ਹੈ ਤੇ ਵਿਦਿਆਰਥੀਆਂ ਨੂੰ ਇਸ ਦਾ ਭਰਪੂਰ ਫਾਇਦਾ ਲੈਣਾ ਚਾਹੀਦਾ ਹੈ ਉਚੇਚੇ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਅਤੇ ਉਨ੍ਹਾਂ ਦੇ ਨਾਲ ਆਏ ਸੁਰਜੀਤ ਸਿੰਘ ਕੰਗ ਜੁਆਂਇੰਟ ਸਕੱਤਰ ਪੰਜਾਬ ਵਿਸ਼ਾਲ ਮੰਨਣ ਰੌਸ਼ਨ ਕੁਮਾਰ ਸਰਬਜੀਤ ਸਿੰਘ ਖਲਚੀਆਂ ਡਾਕਟਰ ਸਰਬਜੀਤ ਸਿੰਘ ਆਦਿ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਇਸ ਮੌਕੇ ਮਿਸ ਭਾਰਤੀ ਸ਼ਰਮਾ ਗੌਰਵ ਮਲਹੋਤਰਾ ਮੀਨੂ ਠਾਕੁਰ ਸੁਖਵਿੰਦਰ ਕੌਰ ਜੁਪਿੰਦਰ ਪਾਲ ਸਿੰਘ ਕਾਬਲ ਸਿੰਘ ਜਗਰੂਪ ਕੌਰ ਸੁਖਜੀਤ ਕੌਰ ਖੁਸ਼ਵਿੰਦਰ ਕੌਰ ਮੀਨੂ ਮਲਹੋਤਰਾ ਮੰਗਲ ਸਿੰਘ ਆਦਿ ਹਾਜ਼ਰ ਸਨ।
Related Articles
Check Also
Close