ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ) : ਅੱਜ ਫਤਿਹਪੁਰ ਰਾਜਪੂਤਾਂ ਵਿਖੇ ਖੇਤੀ ਵਿਰੁੱਧ ਕਾਲ਼ੇ ਕਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਸਬਜ਼ੀ ਉਤਪਾਦਕ ਕਿਸਾਨ ਸੰਗਠਨ ਦੇ ਪ੍ਰਧਾਨ ਭੁਪਿੰਦਰ ਸਿੰਘ ਨਿਜ਼ਾਮਪੁਰ ਅਤੇ ਕਿਸਾਨ ਆਗੂ ਰਾਜਬੀਰ ਸਿੰਘ ਫਤਿਹਪੁਰ ਰਾਜਪੂਤਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਿੱਲ ਪਾਸ ਕਰਨ ਦੇ ਵਿਰੋਧ ਵਿੱਚ ਪੂਰੇ ਦੇਸ਼ ਦੇ ਕਿਸਾਨਾਂ ਵੱਲੋਂ ਕਈ ਮਹੀਨਿਆਂ ਤੋਂ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਦਿੱਲੀ ਦੇ ਬਾਡਰਾਂ ਤੇ ਆਸਮਾਨ ਦੇ ਥੱਲੇ ਸੜਕਾਂ ਤੇ ਬੈਠ ਕੇ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਚਲਾਇਆ ਜਾ ਰਿਹਾ ਹੈ ਇਸੇ ਦੇ ਮੱਦੇਨਜ਼ਰ ਸਯੁੰਕਤ ਕਿਸਾਨ ਮੋਰਚੇ ਵੱਲੋਂ 28 ਮਾਰਚ ਦੇ ਦਿਨ ਹੋਲੀ ਦਹਨ ਵਿੱਚ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਨੂੰ ਸਾੜਨ ਦਾ ਸੱਦਾ ਦਿੱਤਾ ਗਿਆ ਸੀ ਅਤੇ ਅੱਜ ਜਥੇਬੰਦੀਆਂ ਵੱਲੋਂ ਕਿਸਾਨਾਂ ਵੱਲੋਂ ਅਤੇ ਆਮ ਲੋਕਾਂ ਵੱਲੋਂ ਫਤਿਹਪੁਰ ਰਾਜਪੂਤਾਂ ਵਿਖੇ ਕਾਲੇ ਕਾਨੂੰਨਾਂ ਦੇ ਵਿਰੋਧ ਕਰਦੇ ਹੋਏ ਮੋਦੀ ਸਰਕਾਰ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕਰਦਿਆਂ ਹੋਇਆਂ ਤਿੰਨੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ।
ਅੱਗੇ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਜਿਸ ਨੂੰ ਦੇਸ਼ ਦੇ ਕਿਸਾਨ ਅਤੇ ਆਮ ਲੋਕ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦੇ ਕਿਸਾਨ ਵਿਰੋਧੀ ਕਾਲ਼ੇ ਕਨੂੰਨਾਂ ਨੂੰ ਰੱਦ ਹੀ ਕਰਵਾ ਕੇ ਕਿਸਾਨਾਂ ਵੱਲੋਂ ਅੰਦੋਲਨ ਨੂੰ ਖਤਮ ਕੀਤਾ ਜਾਵੇਗਾ ਅੱਗੇ ਉਨ੍ਹਾਂ ਨੇ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਯਾਦ ਕਰਦਿਆਂ ਹੋਇਆਂ ਕਿਹਾ ਕਿ ਮੋਦੀ ਸਰਕਾਰ ਨੂੰ ਦੇਸ਼ ਦੀ ਅਤੇ ਦੇਸ਼ ਵਾਸੀਆਂ ਦੀ ਕੋਈ ਚਿੰਤਾ ਨਹੀਂ ਦੋਹਾਂ ਤਿੰਨਾਂ ਘਰਾਨਿਆਂ ਨੂੰ ਫਾਇਦਾ ਪਹੁੰਚਾਉਣ ਲਈ ਦੇਸ਼ ਦੇ ਕਿਸਾਨਾਂ ਦੀਆਂ ਸ਼ਹਾਦਤਾਂ ਲਈਆਂ ਜਾ ਰਹੀਆਂ ਹਨ ਮੋਦੀ ਸਰਕਾਰ ਇਕ ਗੱਲ ਜ਼ਰੂਰ ਯਾਦ ਰੱਖੋ ਕਿ ਪੰਜਾਬ ਦੇ ਲੋਕਾਂ ਦੇ ਖੂਨ ਵਿੱਚ ਹੀ ਸ਼ਹਾਦਤਾਂ ਦੇਣ ਦੀ ਬਖਸ਼ਿਸ਼ ਭਰੀ ਹੋਈ ਹੈ ਇਹ ਅੰਦੋਲਨ ਭਾਰਤ ਦੇਸ਼ ਵਿੱਚ ਇੱਕ ਇਤਿਹਾਸ ਸਿਰਜੇਗਾ ਜਿਸ ਨੂੰ ਦੇਸ਼ ਵਾਸੀ ਸਦਾ ਹੀ ਯਾਦ ਕਰਿਆ ਕਰਨਗੇ। I ਇਸ ਮੌਕੇ ਕਰਨੈਲ ਸਿੰਘ ਨਵਾਂ ਪਿੰਡ, ਧਰਮਿੰਦਰ ਸਿੰਘ ਕਿਲ੍ਹਾ ਜੀਵਨ ਸਿੰਘ, ਰਵਿੰਦਰ ਸਿੰਘ ਰਵੀ ਫਤਿਹਪੁਰ ਰਾਜਪੂਤਾਂ, ਪ੍ਰਤਾਪ ਸਿੰਘ ਛਾਪਾ ( DSP) ਅਨਮੋਲ ਸਿੰਘ, ਹਰਜੀਤ ਸਿੰਘ ਨਿਜ਼ਾਮਪੁਰ, ਇੰਦਰਜੀਤ ਸਿੰਘ ਨੰਬਰਦਾਰ, ਦਲਜੀਤ ਸਿੰਘ ਫਤਿਹਪੁਰ ਰਾਜਪੂਤਾਂ, ਬਿਕਰਮਜੀਤ ਸਿੰਘ ਥਿੰਦ, ਕਵਲਜੀਤ ਸਿੰਘ ਮਿੰਟੂ, ਰੁਪਿੰਦਰ ਸਿੰਘ ਰੂਪਾ,ਸੱਜਣ ਸਿੰਘ ਛਾਪਾ ਰਾਮ ਸਿੰਘ, ਸੁਖਰਾਜ ਸਿੰਘ ਜੰਮੂ,ਹਰਦੀਪ ਸਿੰਘ, ਨਿਸ਼ਾਨ ਸਿੰਘ ਕਿਲ੍ਹਾ ਜੀਵਨ ਸਿੰਘ, ਮਨਬੀਰ ਸਿੰਘ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ I