ਜੰਡਿਆਲਾ ਗੁਰੂ: (ਕੰਵਲਜੀਤ ਸਿੰਘ ਲਾਡੀ) : ਅੱਜ ਮਿਤੀ 02-12-2021 ਨੂੰ PSEB ਜੁਆਇੰਟ ਫੋਰਮ ਪੰਜਾਬ ਅਤੇ ਏਕਤਾ ਮੰਚ ਵੱਲੋ ਸਾਝੇ ਤੌਰ ਤੇ ਸਬ ਡਵੀਜ਼ਨ (PSPCL) ਜੰਡਿਆਲਾ ਗੁਰੂ ਵਿਖੇ ਸਾਥੀ ਜੋਗਿੰਦਰ ਸਿੰਘ ਸੋਢੀ ਦੀ ਪ੍ਰਧਾਨਗੀ ਹੇਠ ਵਿਸ਼ਾਲ ਰੋਸ ਰੈਲੀ ਕੀਤੀ ਗਈ। ਸਟੇਜ ਦੀ ਕਾਰਵਾਈ ਸਾਥੀ ਅਮਨਦੀਪ ਸਿੰਘ ਜਾਣੀਆ ਨੇ ਨਿਭਾਈ। ਪਿਛਲੇ ਸਮੇਂ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋ ਬਿਜਲੀ ਮੁਲਾਜ਼ਮਾ ਦੀਆ ਨਾਲ ਭਖਦੀਆ ਮੰਗਾਂ ਜਿਵੇ; ਪੇ ਬੈਂਡ ਮਿਤੀ 01-12-2011 ਤੋ ਦੇਣਾ,23 ਸਾਲਾ ਪ੍ਰਮੋਸ਼ਨਲ ਸਕੇਲ ਹਰੇਕ ਕੈਟਾਗਰੀ ਨੂੰ ਬਣਦੀ ਮਿਤੀ ਤੋ ਦੇਣਾ ,ਪੁਰਾਣੀ ਪੈਨਸ਼ਨ ਸਕੀਮ ਮਿਤੀ 01-01-2004 ਤੋ ਨਵੇਂ ਭਰਤੀ ਕੀਤੇ ਮੁਲਾਜ਼ਮਾ ਨੂੰ ਦੇਣਾ, ਕੱਚੇ ਕਾਮਿਆ ਨੂੰ ਰੈਗੂਲਰ ਕਰਨਾ, ਛੇਵਾਂ ਪੇ ਕਮਿਸ਼ਨ ਸੋਧ ਕੇ ਮਿਤੀ 01-01-2016 ਤੋ 3.02 ਦੇ ਗੁਣਾਂਕ ਨਾਲ ਹਰੇਕ ਕੈਟਾਗਰੀ ਨੂੰ ਦੇਣਾ, ਬਿਜਲੀ ਯੂਨਿਟਾ ਦੀ ਰਿਆਇਤ ਨਵੇ ਭਰਤੀ ਕੀਤੇ ਕਰਮਚਾਰੀਆ ਨੂੰ ਅਤੇ ਪੈਨਸ਼ਨਰਾ ਨੂੰ ਦੇਣਾ,ਪਰੋਬੇਸ਼ਨ ਪੀਰੀਅਡ ਤਿੰਨ ਸਾਲ ਤੋ ਘਟਾ ਕੇ ਇਕ ਸਾਲ ਕਰਨਾ,ਆਦਿ ਮੰਗਾਂ ਨੂੰ ਮੰਨ ਕੇ ਲਾਗੂ ਨਹੀ ਕਰ ਰਹੀ।
ਇਸ ਲਈ ਇਹ ਵਿਸ਼ਾਲ ਰੋਸ ਰੈਲੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਮੁਲਾਜ਼ਮਾ ਦਾ ਪੇਂ ਬੈਂਡ ਮਿਤੀ 01-12-2011 ਤੋ ਦੇਣਾ ਆਦਿ ਮੰਗਾਂ ਨੂੰ ਜਲਦੀ ਤੋ ਜਲਦੀ ਲਾਗੂ ਕੀਤਾ ਜਾਵੇ। ਬਿਜਲੀ ਮੁਲਾਜ਼ਮਾ ਦੀਆ ਮੰਗਾਂ ਨਾ ਲਾਗੂ ਕਰਨ ਦੇ ਰੋਸ ਵਜੋ ਸਮੂਹ ਬਿਜਲੀ ਮੁਲਾਜ਼ਮ ਮਿਤੀ 02-12-2021 ਨੂੰ ਸਮੂਹਿਕ ਛੁੱਟੀ ਤੇ ਜਾ ਰਹੇ ਹਨ। ਬਿਜਲੀ ਦਫਤਰ ਪੂਰਨ ਤੌਰ ਤੇ ਬੰਦ ਹਨ। ਕੈਸ਼ ਕਾਊਂਟਰ ਵੀ ਪੂਰਨ ਬੰਦ ਪਏ ਹਨ। ਬਿਜਲੀ ਘਰ 66 ਕੇ ਵੀ, 132 ਕੇ ਵੀ ਆਦਿ ਬਿਜਲੀ ਘਰਾਂ ਦਾ ਸਾਰਾ ਸਟਾਫ ਆਪਣੀ ਬਣਦੀ ਡਿਊਟੀ ਛੱਡ ਕੇ ਸਮੂਹਿਕ ਛੁੱਟੀ ਵਿਚ ਸ਼ਾਮਿਲ ਹੋਏ ਹਨ। ਜੇਕਰ ਬਿਜਲੀ ਮੁਲਾਜ਼ਮਾ ਦੀਆ ਭਖਦੀਆ ਮੰਗਾਂ ਦਾ ਨਿਪਟਾਰਾ, ਨਾ ਮੰਨੀਆ ਗਈਆ ਤਾ ਆਉਣ ਵਾਲੇ ਸੰਘਰਸ਼ਾ ਨੂੰ ਹੋਰ ਤਿੱਖਾ ਕੀਤਾ ਜਾਏਗਾ। ਜਿਸ ਦੀ ਸਾਰੀ ਜਿੰਮੇਵਾਰੀ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਰੈਲੀ ਨੂੰ ਸਾਥੀ ਦਲਬੀਰ ਸਿੰਘ ਜੌਹਲ ਕੈਸ਼ੀਅਰ ਬਿਜਲੀ ਕਾਮਾ ਪੰਜਾਬ, ਅਮਨਪ੍ਰੀਤ ਸਿੰਘ ਪ੍ਰਧਾਨ ਐਮ ਐਸ ਯੂ,ਪ੍ਰਤਾਪ ਸਿੰਘ ਸੂਬਾ ਆਗੂ, ਬਲਦੇਵ ਸਿੰਘ ਮਾਨਾਵਾਲ ਸਰਕਲ ਆਗੂ ਏਟਕ,ਗਗਨਦੀਪ ਸਿੰਘ ਸੂਬਾ ਪ੍ਰਧਾਨ ਸਪੋਟ ਬਿਲਿੰਗ ਯੂਨੀਅਨ ਪੰਜਾਬ, ਕਰਨ ਸਿੰਘ, ਜਰਨੈਲ ਸਿੰਘ, ਜਸਪਾਲ ਸਿੰਘ, ਹਰਦੀਪ ਸਿੰਘ, ਸੁਖਜਿੰਦਰ ਸਿੰਘ, ਗੁਰਜਿੰਦਰ ਸਿੰਘ, ਪ੍ਰਮੋਦ ਕੁਮਾਰ, ਰਾਮ ਕੁਮਾਰ, ਹਰਨਾਮ ਸਿੰਘ, ਦਮਨਦੀਪ ਸਿੰਘ, ਜਸਪਾਲ ਸਿੰਘ ਆਦਿ ਆਗੂਆ ਨੇ ਸੰਬੋਧਨ ਕੀਤਾ।