ਹਾਜੀਪੁਰ, 26 ਮਈ (ਜਸਵੀਰ ਸਿੰਘ ਪੁਰੇਵਾਲ) : ਭਾਰਤ ਦੀ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਹਾਲ ਹੀ ਵਿੱਚ ਪਾਸ ਕੀਤੇ ਖੇਤੀਬਾੜੀ ਕਨੂੰਨ ਦੇ ਖਿਲਾਫ ਪੂਰੇ ਭਾਰਤ ਦੇ ਕਿਸਾਨ ਪਿਛਲੇ ਛੇ ਮਹੀਨਿਆਂ ਤੋਂ ਦਿਲੀ ਵਿਖੇ ਇਹਨਾਂ ਕਨੂੰਨਾਂ ਨੂੰ ਰੱਦ ਕਰਵਾਉਣ ਦੇ ਮਕਸਦ ਨਾਲ ਬੈਠੇ ਹੋਏ ਹਨ ਅਤੇ ਇਸ ਕਿਸਾਨ ਸੰਘਰਸ਼ ਨੂੰ ਛੇੜੇ 6 ਮਹੀਨੇ ਹੋ ਗਏ ਹਨ ।ਕੇਂਦਰ ਸਰਕਾਰ ਕਿਸੇ ਪਾਸੇ ਝੁਕਦੀ ਨਾ ਵੇਖ ਕੇ ਦਿੱਲੀ ਵਿੱਚ ਬੈਠੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਅੱਜ ਹਾਜੀਪੁਰ ਅਤੇ ਇਸ ਦੇ ਨਾਲ ਲਗਦੇ ਵੱਖ ਵੱਖ ਪਿੰਡਾਂ ਵਿੱਚ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਆਪਨੇ ਘਰਾਂ ਅਤੇ ਆਪਣੀਆਂ ਗੱਡੀਆਂ ਉਤੇ ਕਾਲੇ ਝੰਡੇ ਲਾ ਕੇ ਅਤੇ ਜਗਾ ਜਗਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਪੁਤਲੇ ਫੂਕ ਕੇ ਕੇਦਰ ਸਰਕਾਰ ਦੇ ਖਿਲਾਫ ਵਿਰੋਧ ਪ੍ਰਗਟ ਕੀਤਾ।ਇਸ ਸਿਲਸਿਲੇ ਵਿੱਚ ਸਰਿਆਣਾ ਵਿਖੇ ਸਰਪੰਚ ਪ੍ਰੀਤਮ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਪਿਟ ਸਿਆਪਾ ਕੀਤਾ ਅਤੇ ਪੁਤਲਾ ਫੂਕਿਆ।
ਇਸੇ ਤਰਾਂ ਹਾਜੀਪੁਰ ਦੇ ਬੁੱਢਾ ਵੜ ਚੋਂਕ ਤੇ ਪ੍ਰਸਿੱਧ ਕਿਸਾਨ ਨੇਤਾ ਅਤੇ ਸਮਾਜ ਸੇਵਕ ਅਮਰਜੀਤ ਸਿੰਘ ਡਾਢੇ ਕਟਵਾਲ ਦੀ ਅਗਵਾਈ ਹੇਠ ਇਸ ਕਾਲੇ ਕਨੂੰਨ ਕਾਰਨ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।ਇਸ ਮੌਕੇ ਅਮਰਜੀਤ ਸਿੰਘ ਡਾਢੇ ਕਟਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਹੁਣ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਲਈ ਇਹ ਕਾਲੇ ਕਨੂੰਨ ਨੂੰ ਵਾਪਸ ਨਹੀਂ ਲੈ ਰਹੀ ਪਰ ਸੰਯੁਕਤ ਕਿਸਾਨ ਮੋਰਚਾ ਜਿੰਨੀ ਦੇਰ ਤਕ ਇਹ ਕਲਾ ਕਨੂੰਨ ਰੱਦ ਨਹੀਂ ਕਰਵਾ ਦਿੰਦਾ ਓਨੀ ਦੇਰ ਤੱਕ ਦਿਲੀ ਵਿਚੋਂ ਆਪਣਾ ਸੰਘਰਸ਼ ਨਹੀਂ ਬੰਦ ਕਰੇਗਾ ਅਤੇ ਨਾ ਹੀ ਕਿਸਾਨ ਉਥੋਂ ਉੱਠਣਗੇ ਭਾਵੇ ਉਹਨਾਂ ਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ।ਉਹਨਾਂ ਕਿਹਾ ਕਿ ਦਿੱਲੀ ਸੰਯੁਕਤ ਕਿਸਾਨ ਮੋਰਚਾ ਵਲੋਂ ਆਈ ਕਾਲ ਦੇ ਮੁਤਾਬਿਕ ਅੱਜ ਅਸੀਂ ਆਪਣੇ ਘਰਾਂ ਅਤੇ ਗੱਡੀਆਂ ਉਪਰ ਕਾਲੇ ਝੰਡੇ ਲਾ ਕੇ ਅਤੇ ਪ੍ਰਧਾਨ ਮੰਤਰੀ ਦੀ ਪੁਤਲਾ ਫੂਕ ਕੇ ਕੇਦਰ ਸਰਕਾਰ ਦੇ ਖਿਲਾਫ ਕਾਲੇ ਕਨੂੰਨ ਕਰਨ ਗੁੱਸੇ ਨੂੰ ਜਾਹਿਰ ਕੀਤਾ ਹੈ ਉਹਨਾਂ ਕਿਹਾ ਕਿ ਅੱਗੇ ਤੋਂ ਵੀ ਜੋ ਕੋਈ ਹੁਕਮ ਸੰਯੁਕਤ ਕਿਸਾਨ ਮੋਰਚੇ ਵਲੋਂ ਆਵੇਗਾ ਅਸੀਂ ਅਤੇ ਸਾਡੇ ਸਾਰੇ ਕਿਸਾਨ ਭਰਾ ਉਸ ਹੁਕਮ ਨੂੰ ਮੰਨਗੇ।ਇਸ ਮੌਕੇ ਜੀਤ ਸਿੰਘ ਕਲੇਰਾਂ, ਸਤਿੰਦਰ ਸਿੰਘ ਖਿਜਰਪੁਰ,ਬਲਰਾਮ ਸਿੰਘ ਸੰਧਵਾਲ,ਪਰਵਿੰਦਰ ਸਿੰਘ,ਬਰਿਆਣਾ,ਕੇਵਲ ਸਿੰਘ ਪਟਿਆਲਾ,ਹਰਜਿੰਦਰ ਸਿੰਘ ਖਿਜਰਪੁਰ, ਅਮਨਦੀਪ ਖਿਜਰਪੁਰ, ਬਲਵਿੰਦਰ ਸਿੰਘ, ਸਤਨਾਮ ਸਿੰਘ,ਪ੍ਰਿਤਪਾਲ ਸ਼ੈਂਟੀ, ਕਰਨ ਗਿੱਲ, ਅਮਰੀਕ ਕਲਰਕ,ਜਸਵੀਰ ਸਿੰਘ ਸਾਰੇ ਖਿਜਰਪੁਰ, ਪ੍ਰਿੰਸ ਸ਼ਰਮਾ ਹਾਜੀਪੁਰ, ਲਖਵੀਰ ਸਿੰਘ ਭੰਗੜਾ ਆਦਿ ਮੌਜੂਦ ਸਨ