
ਜਲੰਧਰ (ਅਮਨਦੀਪ ਸਿੰਘ) : ਜਲੰਧਰ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਕਿਸਾਨ ਮੋਰਚੇ ਦੇ ਹੱਕ ਵਿਚ ਅਤੇ ਸਮੁੱਚੇ ਭਾਈਚਾਰਿਆਂ ਵਿਚ ਇਕਸੁਰਤਾ ਕਾਇਮ ਕਰਨ ਲਈ ਪੰਜ ਫਰਵਰੀ ਸ਼ਾਮ 5 ਵੱਜੇ ਦਿਨ ਸ਼ੁਕਰਵਾਰ ਨੂੰ ਜੋ ਸਦਭਾਵਨਾ ਮਾਰਚ ਪ੍ਰੈੱਸ ਕਲੱਬ ਤੋਂ ਲੈ ਕੇ ਭਗਵਾਨ ਵਾਲਮੀਕੀ ਚੌਂਕ ਤੱਕ ਨਿਕਲ ਰਿਹਾ ਹੈ ਉਸ ਸਬੰਧ ਵਿੱਚ ਇੱਕ ਮੀਟਿੰਗ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਵਿਖੇ ਹੋਈ ਜਿਸ ਵਿੱਚ ਇਸਾਈ ਭਾਈਚਾਰੇ ਤੋਂ ਹਮੀਦ ਮਸੀਹ ਪ੍ਰਧਾਨ ਪੰਜਾਬ ਕ੍ਰਿਸਚੀਅਨ ਮੂਵਮੈਂਟ ਜੌਹਨ ਮਸੀਹ ਜ਼ਿਲਾ ਪ੍ਰਧਾਨ ਪਾਸਟਰ ਜੇਮਸ ਮਸੀਹ ਪ੍ਰਧਾਨ ਧਾਰਮਿਕ ਵਿੰਗ ਸ਼ਰੀਫ਼ ਮਸੀਹ ਅਤੇ ਡਾਕਟਰ ਰੋਜਰ ਬਿੰਨੀ ਸਿੱਖ ਭਾਈਚਾਰੇ ਵੱਲੋਂ ਸਤਪਾਲ ਸਿੰਘ ਸਿਦਕੀ ਹਰਜੋਤ ਸਿੰਘ ਲੱਕੀ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਮਨਮਿੰਦਰ ਸਿੰਘ ਭਾਟੀਆ ਜਸਵਿੰਦਰ ਸਿੰਘ ਬਵੇਜਾ ਹਿੰਦੂ ਭਾਈਚਾਰੇ ਵੱਲੋਂ ਆਤਮ ਪ੍ਰਕਾਸ਼ ਅਰਵਿੰਦ ਕੁਮਾਰ ਲੱਡੂ ਆਸ਼ੂ ਭਾਟੀਆ ਜਤਿੰਦਰ ਮਲਹੋਤਰਾ ਅਤੇ ਰੋਹਿਤ ਕਾਲੜਾ ਆਦਿ ਸ਼ਾਮਲ ਹੋਏ ਮੀਟਿੰਗ ਵਿੱਚ ਸਰਬਸੰਮਤੀ ਨਾਲ ਵੱਡੀ ਪੱਧਰ ਤੇ ਸਾਰੇ ਭਾਈਚਾਰਿਆਂ ਵੱਲੋਂ ਸਦਭਾਵਨਾ ਮਾਰਚ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ ਮੀਟਿੰਗ ਵਿੱਚ ਸ਼ਾਮਲ ਪ੍ਰਤੀਨਿਧੀਆਂ ਵੱਲੋਂ ਇਕ ਸੁਰ ਨਾਲ ਕਿਸਾਨਾਂ ਵੱਲੋਂ ਜਾਰੀ ਅੰਦੋਲਨ ਦੀ ਹਮਾਇਤ ਕੀਤੀ ਉਕਤ ਆਗੂਆਂ ਨੇ ਸਦਭਾਵਨਾ ਮਾਰਚ ਕੱਢਣ ਦੇ ਕਾਰਨਾਂ ਉੱਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚੇ ਨੂੰ ਫਿਰਕੂ ਰੰਗਤ ਦੇ ਕੇ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ ਇਸ ਸਾਜ਼ਿਸ਼ ਨੂੰ ਕਿਸੇ ਕੀਮਤ ਤੇ ਵੀਹ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਮਾਰਚ ਵਿੱਚ ਸ਼ਾਮਲ ਲੋਕ ਹੱਥਾਂ ਵਿੱਚ ਭਾੲੀਚਾਰਕ ਸਾਂਝ ਦੇਣ ਵਾਲੇ ਬੈਨਰ ਫੜੇ ਹੋਣਗੇ ਅਤੇ ਸਾਂਝੀਵਾਲਤਾ ਦਾ ਸੁਨੇਹਾ ਦੇਣਗੇ