ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ) : ਅੱਜ ਸਬ-ਡਵੀਜਨ ਜੰਡਿਆਲਾ ਗੁਰੂ ਦੀ ਟੈਕਨੀਕਲ ਸਰਵਿਸਜ ਯੂਨੀਅਨ ਵਲੋ ਮਜ਼ਦੂਰ ਦਿਵਸ ਮਨਾਇਆ ਗਿਆ ਜਿਸ ਵਿੱਚ ਜੰਡਿਆਲਾ ਗੁਰੂ ਦੇ ਸਭ ਡਵੀਜ਼ਨ ਤੋਂ ਇਲਾਵਾ ਜੰਡਿਆਲਾ ਗੁਰੂ ਕੈਂਪਲੇਟ ਸੈਂਟਰ ਵਿੱਚ ਤੇ 66 ਕੇ ਵੀ ਸਭ ਡਵੀਜ਼ਨ ਮਾਨਾਵਾਲ ਵਿੱਚ ਵੀ ਲਾਲ ਰੰਗ ਦਾ ਝੰਡਾ ਲਹਿਰਾ ਕੇ ਮਜ਼ਦੂਰ ਦਿਵਿਸ ਮਨਾਇਆ ਗਿਆ ਜਿਸ ਵਿੱਚ ਸਭ ਡਵੀਜ਼ਨ ਦੇ ਪ੍ਰਦਾਨ ਜੋਗਿੰਦਰ ਸਿੰਘ ਸੋਢੀ ਵਲੋ ਮਈ ਮਹੀਨੇ ਤੇ ਮਜ਼ਦੂਰ ਦਿਵਸ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਿਸ ਤਰ੍ਹਾ ਪਹਿਲਾ ਸੰਸਾਰ ਵਿੱਚ ਮਜ਼ਦੂਰ ਮੁਲਾਜਮਾਂ ਨਾਲ ਧੱਕਾ ਕੀਤਾ ਜਾਂਦਾ ਸੀ ਨੌਕਰੀ ਦੇ ਨਾਮ ਨਾਲ ਓਨਾ ਕੋਲੋ ਡਿਊਟੀ ਤੋਂ ਵੱਧ ਕੰਮ ਲਿਆ ਜਾਂਦਾ ਸੀ
ਜਦੋਂ ਇਨਾ ਮਜ਼ਦੂਰ ਮੁਲਾਜਮਾਂ ਨੇ ਆਪਣੇ ਹੱਕ ਲੈਣ ਲਈ ਅਮਰੀਕਾ ਸਹਿਰ ਦੇ ਸਕਾਂਸੋ ਵਿੱਚ ਸਾਂਤੀ ਪੂਰਵਕ ਚਿੱਟੇ ਰੰਗ ਦੇ ਝੰਡੇ ਲੈਕੇ ਅਪਣੇ ਹੱਕ ਲਈ ਸਾਂਤੀ ਪੂਰਵਕ ਸੰਘਰਸ਼ ਕੀਤਾ ਸੀ ਤਾਂ ਉਸ ਵੱਕਤ ਓਥੋਂ ਦੀ ਸਰਕਾਰ ਨੇ ਇਨਾ ਨੂੰ ਰੋਕਣ ਲਈ ਲਾਠੀਚਾਰਜ ਦਾ ਤੇ ਗੋਲੀ ਮਾਰਨ ਦਾ ਹੁਕਮ ਦਿੱਤਾ ਸੀ ਜਿਸ ਵਿੱਚ ਕਾਫੀ ਮਜ਼ਦੂਰ ਮੁਲਾਜਮਾਂ ਨੇ ਆਪਣੀਆ ਜਾਨਾ ਗੁਵਾਇਆ ਸਨ ਤੇ ਕਾਫੀ ਲੋਗ ਜਖਮੀ ਵੀਂ ਹੋਏ ਸਨ ਜਿਸ ਨਾਲ ਓਨਾ ਮਜ਼ਦੂਰ ਮੁਲਾਜਮਾਂ ਨੂੰ ਇਸੇ ਚਿੱਟੇ ਰੰਗ ਦੇ ਝੰਡੇ ਵਿੱਚ ਲਪੇਟ ਕੇ ਲਿਜਾਇਆ ਗਿਆ ਇਹੀ ਚਿੱਟੇ ਰੰਗ ਦੇ ਝੰਡੇ ਦਾ ਰੰਗ ਲਾਲ ਹੋ ਗਿਆ ਸੀ ਜਿਸ ਕਾਰਨ ਓਨਾ ਸਹੀਦ ਹੋਏ ਮਜ਼ਦੂਰਾਂ ਤੇ ਮੁਲਜ਼ਮਾਂ ਨੂੰ ਸਰਧਾਂਜਲੀ ਦੇਣ ਲਈ ਮਈ ਮਹੀਨੇ ਵਿੱਚ ਲਾਲ ਰੰਗ ਦਾ ਝੰਡਾ ਲਹਿਰਾ ਕੇ ਮਈ ਮਹੀਨੇ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ। ਇਸ ਮੌਕੇ ਡਵੀਜ਼ਨ ਪ੍ਰਦਾਨ ਜੈਮਲ ਸਿੰਘ, ਸਰਕਲ ਪ੍ਰਧਾਨ ਕੁਲਦੀਪ ਸਿੰਘ ਉਦੋਕੇ,ਬਿਜਲੀ ਕਾਮਾ ਕੈਸ਼ੀਅਰ ਪੰਜਾਬ ਦਲਬੀਰ ਸਿੰਘ ਜੌਹਲ, ਓਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਤੋਂ ਇਲਾਵਾ ਸਭ ਡਵੀਜ਼ਨ ਸਕੱਤਰ ਅਮਨਦੀਪ ਸਿੰਘ ਜਾਣੀਆਂ,ਤੇ ਮੀਤ ਪ੍ਰਧਾਨ ਗੁਰਜਿੰਦਰ ਸਿੰਘ ,ਕੈਸ਼ੀਅਰ ਹਰਮਨਦੀਪ ਸਿੰਘ, ਬਲਦੇਵ ਸਿੰਘ,ਹਰਜਿੰਦਰ ਸਿੰਘ,ਜਸਪਾਲ ਸਿੰਘ, ਸਰਵਣ ਸਿੰਘ,ਸਿਕੰਦਰ ਸਿੰਘ, ਤੇ ਰਿਟਾਇਰਡ ਸਾਬੀ ਇੰਦਰਜੀਤ ਸਿੰਘ ਵਾਲੀਆ ,ਗਗਨਦੀਪ ਸਿੰਘ ਸਿਪੇਟ ਬਿਲਿੰਗ, ਇੰਚਾਰਜ ਪੰਜਾਬ ਤੇ ਹੋਰ ਸਾਥੀ ਸਾਮਿਲ ਸਨ।