ताज़ा खबरपंजाबराजनीति

ਸਨੌਰ ਹਲਕੇ ‘ਚ ਆਪ ਆਗੂਆਂ ਦੀ ਇੱਕਜੁਟਤਾ ਅਤੇ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਬਾਜ਼ੀਗਰ ਭਾਈਚਾਰੇ ਦੇ 50 ਪਰਿਵਾਰ ਆਪ ਵਿੱਚ ਸ਼ਾਮਿਲ

ਸ਼ਾਮਿਲ ਪਰਿਵਾਰਾਂ ਦਾ ਸੰਧੂ, ਹੜਾਨਾ, ਢਿੱਲੋਂ, ਦੇਵੀਗੜ੍ਹ ਨੇ ਕੀਤਾ ਸਵਾਗਤ

ਭੁੰਨਰਹੇੜੀ/ਪਟਿਆਲਾ, 26 ਜੁਲਾਈ (ਕ੍ਰਿਸ਼ਨ ਗਿਰ) : ਆਮ ਆਦਮੀ ਪਾਰਟੀ ਨੂੰ ਉਸ ਵੇਲੇ ਬਹੁਤ ਜਿਆਦਾ ਬਲ਼ ਮਿਲਿਆ ਜਦੋਂ ਅਕਾਲੀ ਕਾਂਗਰਸ ਨੂੰ ਛੱਡ ਕੇ ਵੱਖ ਵੱਖ ਪਿੰਡਾਂ ਤੋਂ ਬਾਜ਼ੀਗਰ ਭਾਈਚਾਰੇ ਦੇ 50 ਦੇ ਕਰੀਬ ਪਰਿਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ, ਇਸ ਮੌਕੇ ਸ਼ਮੂਲੀਅਤ ਕਰਨ ਵਾਲੇ ਪਰਿਵਾਰਾਂ ਦਾ ਹਲਕਾ ਸਨੌਰ ਦੀ ਲੀਡਰਸ਼ਿਪ ਵੱਲੋਂ ਇੰਦਰਜੀਤ ਸੰਧੂ ਜੌੜੀਆਂ ਸੜਕਾਂ, ਰਣਜੋਧ ਸਿੰਘ ਹੜਾਨਾ, ਬਲਜਿੰਦਰ ਸਿੰਘ ਢਿੱਲੋਂ, ਬਲਦੇਵ ਸਿੰਘ ਦੇਵੀਗੜ੍ਹ ਵੱਲੋਂ ਸਵਾਗਤ ਕੀਤਾ ਗਿਆ ਅਤੇ ਭਾਈਚਾਰੇ ਨੂੰ ਪਾਰਟੀ ਚ ਰਾਜਨੀਤਿਕ ਤੌਰ ਤੇ ਬਣਦੀ ਹਿੱਸੇਦਾਰੀ ਦੇਣ ਦਾ ਐਲਾਨ ਕੀਤਾ। ਇਸ ਮੌਕੇ ਆਪ ਲੀਡਰਸ਼ਿਪ ਨੇ ਵਾਇਦਾ ਕੀਤਾ ਕਿ ਪੰਜਾਬ ਚ ਆਪ ਦੀ ਸਰਕਾਰ ਆਉਣ ਤੇ ਡੇਰਿਆਂ ਦੀਆਂ ਪੱਕੀਆਂ ਰਜਿਸਟਰੀਆਂ ਅਤੇ ਹੋਰ ਜਾਇਜ਼ ਮੰਗਾ ਨੂੰ ਸਿਰੇ ਚਾੜ੍ਹਨ ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਪਿੰਡ ਮਰਦਾਂਹੇੜੀ ਵਿੱਖੇ ਅਵਤਾਰ ਸਿੰਘ ਰਾਏ ਵੱਲੋਂ ਆਯੋਜਿਤ ਸਮਾਗਮ ਚ ਬਿੰਦਰ ਸਿੰਘ ਬਿਲਾਸਪੁਰ, ਪਰਮਜੀਤ, ਸੋਨੂੰ ਰਾਮ, ਰਿੰਕੂ ਰਾਮ, ਦੇਸ ਰਾਜ ਅਲੀਪੁਰ ਜੱਟਾਂ, ਦੀਪ ਰਾਮ, ਵਿਜੇ ਰਾਮ, ਗੁਰਮੀਤ ਰਾਮ ਮਰਦਾਂਹੇੜੀ, ਪਾਰਸ ਰਾਮ, ਭਜਨ ਲਾਲ, ਰਣਜੀਤ ਕੁਮਾਰ, ਰਾਮ ਚੰਦ, ਅਜਾਇਬ ਸਿੰਘ, ਗੁਰਮੇਲ ਸਿੰਘ ਆਦਿ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਆਮ ਆਦਮੀ ਪਾਰਟੀ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਦੇਣਗੇ। ਇਸ ਮੌਕੇ ਸਮਾਗਮ ਚ ਹੈਪੀ ਪਹਾੜੀ ਪੁਰ, ਕ੍ਰਿਸ਼ਨ ਕੁਮਾਰ ਬਹਿਰੂ, ਸ਼ਰਨਜੀਤ ਢਿੱਲੋਂ (ਸਾਰੇ ਬਲਾਕ ਪ੍ਰਧਾਨ), ਸ਼ੇਰ ਸਿੰਘ ਸਾਬਕਾ ਪ੍ਰਧਾਨ ਨਗਰ ਕੌਸਲ ਸਨੌਰ, ਮਹਿਲਾ ਆਗੂ ਪ੍ਰੀਤੀ ਸਨੌਰ, ਬੰਤ ਸਿੰਘ ਬੱਲਬੇੜਾ, ਨਛੱਤਰ ਸਿੰਘ ਨਨਾਨਸੁ, ਸੁਖਦੇਵ ਸਿੰਘ ਜ਼ਾਫ਼ਰਪੁਰ, ਜੱਸੀ ਮਰਦਾਂਹੇੜੀ, ਹਰਮੇਸ਼ ਸਿੰਘ ਮਰਦਾਂਹੇੜੀ, ਚਰਨਜੀਤ ਨੈਣਾ, ਕਰਨਵੀਰ ਕੱਕੇਪੁਰ, ਗੁਰਪ੍ਰੀਤ ਬਲਬੇੜਾ, ਭਿੰਦਰ ਸਿੰਘ ਆਲਮਪੁਰ, ਸੁਖਦੇਵ ਸਿੰਘ ਆਲਮਪੁਰ, ਰਾਕੇਸ਼ ਕੁਮਾਰ ਸਿੰਗਲਾ, ਸਿਮਰਨਜੀਤ ਦੇਵੀਗੜ੍ਹ, ਤੇਜਾ ਸਿੰਘ ਮਿਹੋਨ, ਵਿਕਰਮ ਹੜਾਨਾ ਆਦਿ ਆਗੂ ਹਾਜ਼ਰ ਸਨ।

Related Articles

Leave a Reply

Your email address will not be published.

Back to top button