ਖੰਨਾ, 03 ਦਸੰਬਰ (ਕੁਲਵਿੰਦਰ ਸਿੰਘ ਬੇਦੀ/ਭੂਸ਼ਨ ਬਾਂਸਲ) : ਅੱਜ ਸਨਾਤਨ ਧਰਮ ਸੁਰੱਖਿਆ ਕਮੇਟੀ ਦੀ ਇਕ ਮੀਟਿੰਗ ਅਵਤਾਰ ਮੌਰਿਆ ਦੀ ਅਗਵਾਈ ਵਿਚ ਹੋਈ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਸਵਾਮੀ ਰਾਜੇਸ਼ਵਰਾਨੰਦ ਜੀ ਅੰਬਾਲੇ ਵਾਲੇ ਵੀ ਸ਼ਾਮਲ ਹੋਏ। ਮੌਰਿਆ ਨੇ ਦੱਸਿਆ ਕਿ ਖੰਨਾ ਵਿਚ ਬਹੁਤ ਜਲਦ ਹੀ ਸ਼ਾਨਦਾਰ ਸਨਾਤਨ ਯਾਤਰਾ ਕੱਢੀ ਜਾ ਰਹੀ ਹੈ ਜਿਸਦੇ ਵਿਸ਼ੇ ਵਿਚ ਸਵਾਮੀ ਜੀ ਅੱਜ ਖੰਨਾ ਵਿਚ ਪੁੱਜੇ ਹਨ। ਸਵਾਮੀ ਰਾਜੇਸ਼ਵਰਾਨੰਦ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਨਾਤਨ ਧਰਮ ਏਕਤਾ ਅਤੇ ਗਾਂ ਮਾਤਾ ਦੇ ਉੱਤੇ ਬਹੁਤ ਮਜ਼ਬੂਤੀ ਲਈ ਸੰਕਲਪ ਲਿਆ ਹੈ ਉਸ ਉਦੇਸ਼ ਨੂੰ ਪੂਰਾ ਕਰਨ ਲਈ ਉਹ ਆਪਣਾ ਸਰੀਰ, ਮਨ ਤੇ ਪੈਸਾ ਸਭ ਅਰਪਣ ਕਰਨ ਲਈ ਤੱਤਪਰ ਹੈ।
ਇਸ ਸਬੰਧ ਵਿਚ ਉਹ ਖੰਨਾ ਪੁੱਜੇ ਹਨ ਅਤੇ ਬਹੁਤ ਜਲਦ ਹੀ ਖੰਨਾ ਵਿਚ ਸਨਾਤਨ ਧਰਮ ਦੇ ਪ੍ਰਸਾਰ ਅਤੇ ਗਊੂ ਮਾਤਾ ਦੀ ਸੰਭਾਲ ਲਈ ਕਾਰਜ ਸ਼ੁਰੂ ਕੀਤੇ ਜਾਣਗੇ। ਜਿਸਦੀ ਇਕ ਮੀਟਿੰਗ ਵੱਡੇ ਪੱਧਰ ’ਤੇ ਖੰਨਾ ਵਿਚ ਬਹੁਤ ਜਲਦ ਰੱਖੀ ਜਾਵੇਗੀ। ਉਸਦੇ ਬਾਅਦ ਇਕ ਸ਼ਾਨਦਾਰ ਯਾਤਰਾ ਜੋ ਖੰਨਾ ਸ਼ਹਿਰ ਵਿੱਚ ਕੱਢੀ ਜਾਵੇਗੀ ਉਸ ਸਬੰਧ ਵਿਚ ਵੀ ਫ਼ੈਸਲਾ ਉਸ ਮੀਟਿੰਗ ਵਿਚ ਲਿਆ ਜਾਵੇਗਾ। ਇਸ ਮੋਕੇ ਮਹੰਤ ਕਸ਼ਮੀਰ ਗਿਰੀ, ਪ੍ਰਧਾਨ ਐਡਵੋਕੇਟ ਦੇਵੇਸ਼ਵਰ, ਚੇਅਰਮੈਨ ਮੰਗਤ ਸਿੰਗਲਾ, ਡਾਕਟਰ ਦੇਵੇਸ਼ਵਰ, ਪੰਡਤ ਜੈ ਸ਼ਾਸਤਰੀ,ਰਾਜੇਸ਼ ਸ਼ਰਮਾ, ਜਤਿੰਦਰ ਨਾਰੰਗ, ਪ੍ਰੀਤ ਕੁਮਾਰ, ਹੰਸਰਾਜ ਵਿਰਾਨੀ, ਲਲਿਤ ਸ਼ਰਮਾ, ਰਵੀ ਕੁਮਾਰ, ਸੁਰੇਸ਼ ਕੁਮਾਰ, ਹਨੂੰਮਾਨ ਮਿਸ਼ਰਾ, ਵਿਨੋਦ ਤਿਵਾੜੀ ਤੇ ਅਸ਼ੋਕ ਕੁਮਾਰ ਆਦਿ ਵੀ ਮੌਜੂਦ।