ताज़ा खबरपंजाब

ਸਟੇਟ ਐਵਾਰਡੀ ਸੁਖਵਿੰਦਰ ਸਿੰਘ ਧਾਮੀ ਨੇ ਬਤੌਰ ਸੈਂਟਰ ਹੈੱਡ ਟੀਚਰ ਚੋਹਲਾ ਸਾਹਿਬ ਸੰਭਾਲਿਆ ਅਹੁਦਾ

ਅਹੁਦਾ ਸੰਭਾਲਣ ਮੌਕੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਕੀਤੀ ਸ਼ਿਰਕਤ

ਚੋਹਲਾ ਸਾਹਿਬ, 23 ਮਈ (ਰਾਕੇਸ਼ ਨਈਅਰ) : ਆਪਣੀ ਬਿਹਤਰੀਨ ਕਾਰਜਸ਼ੈਲੀ ਸਦਕਾ ਪੂਰੇ ਪੰਜਾਬ ਵਿੱਚ ਵਿਲੱਖਣ ਪਹਿਚਾਣ ਬਣਾਉਣ ਵਾਲੇ ਅਤੇ ਆਪਣੀ ਮਿਹਨਤ, ਕਾਬਲੀਅਤ ਅਤੇ ਮਜ਼ਬੂਤ ਇਰਾਦਿਆਂ ਸਦਕਾ ਸਟੇਟ ਐਵਾਰਡ ਹਾਸਲ ਕਰਨ ਵਾਲੇ ਸੁਖਵਿੰਦਰ ਸਿੰਘ ਧਾਮੀ ਨੇ ਸੋਮਵਾਰ ਨੂੰ ਬਤੌਰ ਸੈਂਟਰ ਹੈੱਡ ਟੀਚਰ, ਕਲੱਸਟਰ ਚੋਹਲਾ ਸਾਹਿਬ,ਬਲਾਕ ਚੋਹਲਾ ਸਾਹਿਬ ਵਿਖੇ ਅਹੁਦਾ ਸੰਭਾਲਿਆ।ਜ਼ਿਕਰਯੋਗ ਹੈ ਕਿ ਸੁਖਵਿੰਦਰ ਸਿੰਘ ਧਾਮੀ ਸਰਕਾਰੀ ਐਲੀ.ਸਕੂਲ ਪੰਡੋਰੀ ਤਖ਼ਤ ਮੱਲ ਵਿਖੇ ਬਤੌਰ ਹੈੱਡ ਟੀਚਰ ਸੇਵਾਵਾਂ ਨਿਭਾ ਰਹੇ ਸਨ,ਜਿੱਥੇ ਉਹਨਾਂ ਸਟਾਫ ਅਤੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਸਕੂਲ ਨੂੰ ਇੱਕ ਵਿਲੱਖਣ ਦਿੱਖ ਪ੍ਰਦਾਨ ਕੀਤੀ ਹੈ,ਜਿਸ ਕਾਰਨ ਪਿੰਡ ਪੰਡੋਰੀ ਤੱਖਤ ਮੱਲ ਪੂਰੇ ਪੰਜਾਬ ਚ ਜਾਣਿਆ ਜਾ ਰਿਹਾ ਹੈ।ਅੱਜ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਜਸਵਿੰਦਰ ਸਿੰਘ ਸੰਧੂ ਸਕੂਲ ਮੁਖੀ ਦਦੇਹਰ ਸਾਹਿਬ ਗੁਰਵਿੰਦਰ ਸਿੰਘ ਬੱਬੂ,ਪ੍ਰਭਜੋਤ ਸਿੰਘ ਗੋਹਲਵੜ,ਸੈਂਟਰ ਹੈਡ ਟੀਚਰ ਸਰਹਾਲੀ ਰਛਪਾਲ ਸਿੰਘ,ਸੈਂਟਰ ਹੈਡ ਟੀਚਰ ਗੰਡੀਵਿੰਡ ਨਿਰਮਲਜੀਤ ਸਿੰਘ,ਸੈਂਟਰ ਹੈਡ ਟੀਚਰ ਪੱਖੋਪੁਰ ਗੁਰਦੀਪ ਸਿੰਘ,ਸੈਂਟਰ ਹੈਡ ਟੀਚਰ ਜਾਮਾਰਾਏ ਗੁਰਿੰਦਰ ਕੌਰ,ਸੈਂਟਰ ਹੈਡ ਟੀਚਰ ਫਤਿਆਂਬਾਦ ਸੁਖਬੀਰ ਕੌਰ,ਰਿਟਾਇਰਡ ਸੈਂਟਰ ਹੈਡ ਟੀਚਰ ਚੋਹਲਾ ਸਾਹਿਬ ਲਖਵਿੰਦਰ ਕੌਰ,ਸਕੂਲ ਮੁਖੀ ਚੱਕ ਮਹਿਰ ਹਰਭਿੰਦਰ ਸਿੰਘ,ਐਚਟੀ ਹਰਮਨਦੀਪ ਸਿੰਘ,

ਐੱਚਟੀ ਓਂਕਾਰ ਸਿੰਘ ਪੱਖੋਕੇ ਨੇ ਉਹਨਾਂ ਨੂੰ ਬਤੌਰ ਸੈਂਟਰ ਹੈੱਡ ਟੀਚਰ ਜੁਆਇੰਨ ਕਰਵਾਉਣ ਮੌਕੇ ਸ਼ਿਰਕਤ ਕੀਤੀ।ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਐਲੀ.ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਬਲਾਕ ਨੂੰ ਇੱਕ ਅਨਮੋਲ ਹੀਰਾ ਮਿਲਿਆ ਹੈ।ਉਹਨਾਂ ਕਿਹਾ ਕਿ ਇਸ ਨਾਲ ਜਿੱਥੇ ਕਲੱਸਟਰ ਚੋਹਲਾ ਸਾਹਿਬ ਦਾ ਵਿਕਾਸ ਤੇਜ਼ੀ ਨਾਲ ਹੋਵੇਗਾ,ਉੱਥੇ ਬਲਾਕ ਚੋਹਲਾ ਸਾਹਿਬ ਦੀ ਨੀਂਹ ਹੋਰ ਮਜ਼ਬੂਤ ਹੋਵੇਗੀ।ਇਸ ਮੌਕੇ ਸੰਬੋਧਨ ਕਰਦਿਆਂ ਸੈਂਟਰ ਹੈਡ ਟੀਚਰ ਸੁਖਵਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੇਰੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਉਸ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਅਤੇ ਮਾਤਾ ਪਿਤਾ ਦੇ ਆਸ਼ੀਰਵਾਦ ਸਦਕਾ ਅੱਜ ਨਵੀਂ ਜਿੰਮੇਵਾਰੀ ਮਿਲੀ ਹੈ।ਉਹਨਾਂ ਕਿਹਾ ਕਿ ਉਹਨਾਂ ਹਮੇਸ਼ਾਂ ਹੀ ਹਰ ਕੰਮ ਨੂੰ ਉਸ ਵਾਹਿਗੁਰੂ ਦੇ ਓਟ ਆਸਰੇ ਅਤੇ ਇਮਾਨਦਾਰੀ ਨਾਲ ਕੀਤਾ ਹੈ ਅਤੇ ਇਹ ਜੋ ਡਿਊਟੀ ਵਾਹਿਗੁਰੂ ਨੇ ਉਹਨਾਂ ਦੇ ਲੇਖੇ ਲਾਈ ਹੈ ਉਹ ਇਸ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਗੁਰਪ੍ਰੀਤ ਸਿੰਘ ਲਾਲਪੁਰ, ਰਵੀ ਕੁਮਾਰ,ਜਗਜੀਤ ਸਿੰਘ ਖਹਿਰਾ,ਗੁਰਵੇਲ ਸਿੰਘ,ਗੁਰਿੰਦਰਪਾਲ ਸਿੰਘ,ਸਤਨਾਮ ਸਿੰਘ, ਰਾਜਵਿੰਦਰ ਸਿੰਘ,ਅਨੂਪ ਸਿੰਘ ਮੈਨੀ,ਅਮਨਦੀਪ ਸਿੰਘ,ਰਾਜਨ ਸ਼ਰਮਾ,ਪ੍ਰਭਜੋਤ ਸਿੰਘ, ਬਿਕਰਮ ਸਿੰਘ,ਗੁਰਪ੍ਰੀਤ ਸਿੰਘ ਛੀਨਾ,ਗੁਰਬਿੰਦਰ ਸਿੰਘ ਕਲੇਰ,ਅਮਨਦੀਪ ਭੁੱਲਰ,ਗੁਰਮਿੰਦਰ ਸਿੰਘ, ਲਵਦੀਪ ਸਿੰਘ,ਪ੍ਰਭਜੋਤ ਸਿੰਘ ਗੋਹਲਵੜ,ਪਰਮਿੰਦਰ ਸਿੰਘ ਨਾਗੀ,ਮਨਜੀਤ ਸਿੰਘ ਪਾਰਸ,ਹਰਵਿੰਦਰ ਸਿੰਘ,ਗੁਰਪ੍ਰੀਤ ਸਿੰਘ, ਗੁਰਬੀਰ ਸਿੰਘ,ਜਗਜੀਤ ਸਿੰਘ ਖਹਿਰਾ,ਗਗਨਦੀਪ ਸਿੰਘ,ਗੌਰਵ ਗੁਪਤਾ,ਬਰਜਿੰਦਰ ਸਿੰਘ ਧਾਮੀ,ਅਮਨਦੀਪ ਸਿੰਘ ਭੁੱਲਰ,ਸਕੂਲ ਸਟਾਫ ਖਾਰਾ ਕੁਲਦੀਪ ਸਿੰਘ,ਜਗਜੀਤ ਕੌਰ,ਨਵਜੋਤ ਕੌਰ ਤੋਂ ਇਲਾਵਾ ਇੰਦਰਜੀਤ ਸਿੰਘ, ਗੁਰਸੇਵਕ ਸਿੰਘ,ਪਰਦੀਪ ਸਿੰਘ,ਕਰਮਜੀਤ ਕੌਰ, ਬਲਜੀਤ ਸਿੰਘ ਬ੍ਰਹਮਪੁਰ ਅਤੇ ਮਨਜੀਤ ਸਿੰਘ ਪਾਰਸ ਹਾਜਰ ਸਨ।

Related Articles

Leave a Reply

Your email address will not be published.

Back to top button