ਬਾਬਾ ਬਕਾਲਾ ਸਾਹਿਬ 14 ਸਤੰਬਰ (ਸੁਖਵਿੰਦਰ ਬਾਵਾ) : ਬੀਤੇ ਦਿਨ ਆਮ ਆਦਮੀ ਵੱਲੋਂ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਅਤੇ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਅੰਮ੍ਰਿਤਸਰ ਵਿਖੇ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਖੋਲਣ ਦਾ ਉਧਘਾਟਨ ਕੀਤਾ ਗਿਆ। ਇਸਦੀ ਜਾਣਕਾਰੀ ਦਿੰਦੇ ਹੋਏ ਯੂਥ ਜੁਆਇੰਟ ਸਕੱਤਰ ਪੰਜਾਬ ਸੁਰਜੀਤ ਸਿੰਘ ਕੰਗ ਨੇ ਦੱਸਿਆ ਕਿ ਇਸ ਮੌਕੇ ਅੰਮ੍ਰਿਤਸਰ ਵਿਖੇ ਆਮ ਆਦਮੀ ਪਾਰਟੀ ਵੱਲੋਂ ਵਿਸ਼ਾਲ ਕਾਨਫਰੰਸ ਦਾ ਆਈਯੋਜਨ ਕੀਤਾ ਗਿਆ ਸੀ । ਜਿਸ ਲਈ ਐਮ.ਐਲ.ਏ. ਦਲਬੀਰ ਸਿੰਘ ਟੋਂਗ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਵਲੰਟੀਅਰਾਂ ਦਾ ਕਾਫਲਾ ਦਾਣਾ ਮੰਡੀ ਰਈਆ ਤੋਂ ਰਵਾਨਾ ਹੋਇਆ । ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੋਂਗ, ਯੂਥ ਜੋਆਇੰਟ ਸਕੱਤਰ ਸੁਰਜੀਤ ਸਿੰਘ ਕੰਗ, ਬਲਾਕ ਪ੍ਰਧਾਨ ਸੁਖਦੇਵ ਸਿੰਘ ਪੱਡਾ, ਸਰਵਣ ਸਿੰਘ ਸਰਾਏ, ਰਾਜਕਰਨ ਸਿੰਘ ਤਿੰਮੋਵਾਲ, ਮੰਗਲ ਸਿੰਘ ਫਾਜਲਪੁਰ, ਸੁਰਿੰਦਰ ਲੱਡੂ ਸਰਪੰਚ ਬਿਆਸ, ਸੰਜੀਵ ਭੰਡਾਰੀ ਆਦਿ ਆਗੂਆਂ ਨੇ ਆਏ ਹੋਏ ਸਾਰੇ ਵਲੰਟੀਅਰਾਂ ਦਾ ਸਵਾਗਤ ਕੀਤਾ ਅਤੇ ਪੰਜਾਬ ਵਿੱਚ ਪਹਿਲੇ ਸਕੂਲ ਆਫ ਐਮੀਨੈਂਸ ਖੁੱਲਣ ਤੇ ਸਮੂਹ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ।
ਇਸ ਮੌਕੇ ਪਾਰਟੀ ਵਰਕਰਾਂ ਵਿੱਚ ਆਪਣੇ ਹਰਮਨ ਪਿਆਰ ਲੀਡਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਵੇਖਣ ਅਤੇ ਸੁਣਨ ਲਈ ਭਾਰੀ ਉਤਸਾਹ ਸੀ । ਇਸ ਮੌਕੇ ਹਰਜਿੰਦਰ ਸਿੰਘ ਟੋਂਗ , ਹਰਿੰਦਰ ਸਿੰਘ ਬੱਲ ਸਤਿਆਲ, ਸਰਬਜੀਤ ਸਿੰਘ ਮਾਨ ਰਈਆ ਖੁਰਦ, ਅਜੀਤ ਸਿੰਘ ਮਾਹਲਾ ਹਰਪ੍ਰੀਤ ਸਿੰਘ ਭਿੰਡਰ, ਕਵਲ ਜਲਾਲਾਬਾਦ, ਮਨੋਹਰ ਸਿੰਘ ਖੋਜਕੀਪੁਰ, ਗੁਰਦਵੇ ਸਿੰਘ ਖਾਲਸਾ, ਜੋਤੀ ਦੋਲੋਨੰਗਲ, ਧਰਮ ਸਿੰਘ ਧਿਆਨਪੁਰ, ਦਵਿੰਦਰ ਸਿੰਘ, ਨਿਰਮਲ ਸਿੰਘ, ਕਰਮਜੀਤ ਸਿੰਘ ਕੰਮਾ, ਸੰਦੀਪ ਸਿੰਘ ਵਿਰਦੀ , ਸਰਪੰਚ ਵਰਿੰਦਰ ਸਿੰਘ ਮਿੰਠੂ , ਸਰਪੰਚ ਗੁਰਚਰਨ ਸਿੰਘ ਕਾਲੇਕੇ, ਜੋਗੀ ਟੋਂਗ, ਲੱਡੂ ਰਾਮਪੁਰ, ਰਘਬੀਰ ਸਿੰਘ ਸਰਪੰਚ ਬੁੱਢਾਥੇਹ, ਨਿਰਮਲ ਸਿੰਘ , ਸੁੱਖਾ ਗੁਰਨਾਨਕਪੁਰਾ, ਕੁਲਦੀਪ ਸਿੰਘ ਛੱਜਲਵੱਢੀ, ਡਾ. ਗੁਰਮੇਜ ਸਿੰਘ, ਕੁਲਦੀਪ ਕੌਰ, ਕਾਲਾ ਡੁੱਬਗੜ, ਸੰਦੀਪ ਸਿੰਘ ਕੋਟਲੀ, ਜੋਧਾ ਛਾਪਿਆਵਾਲੀ, ਚਰਨਜੀਤ ਸਿੰਘ ਚੰਨਾ ਮੈਂਬਰ, ਤੇਜਿੰਦਰ ਸਿੰਘ ਬੁਤਾਲਾ, ਸਤਨਾਮ ਸਿੰਘ ਬਤਾਲਾ, ਗੁਰਮੀਤ ਕੌਰ, ਜਸਵਿੰਦਰ ਕੌਰ ਡਿਪਲ, ਕੁਲਦੀਪ ਕੌਰ, ਲਖਵਿੰਦਰ ਸਿੰਘ, ਰਾਣੋ, ਵੰਡ ਛਾਬੜਾ, ਹਰਸ ਬਾਵਾ, ਅਵਤਾਰ ਸਿੰਘ ਵਿਰਕ, ਮਲਕੀਤ ਸਿੰਘ ਸਾਬਾ ਕਲਾਕੇ ਆਦਿ ਆਗੂ ਹਾਜਰ ਸਨ ।