
ਜੰਡਿਆਲਾ ਗੁਰੂ, 18 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਸ਼੍ਰੀ ਏ.ਡੀ.ਜੀ.ਪੀ. ਟ੍ਰੈਫਿਕ,ਸ਼੍ਰੀ ਏ.ਐੱਸ. ਰਾਏ ਸਾਹਿਬ ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਸ਼੍ਰੀਮਤੀ ਅਮਨਦੀਪ ਕੌਰ ਜੀ ਦੀ ਰਹਿਨੁਮਾਈ ਹੇਠ ਟ੍ਰੈਫਿਕਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਸੀਨੀਅਰ ਸਟਡੀ ਸਕੂਲ ਪੁਤਲੀ ਘਰ ਵਿਖੇ ਸਕੂਲੀ ਵੈਨ ਡਰਾਈਵਰਾਂ ਅਤੇ ਬੱਚਿਆਂ ਨਾਲ ਟਰੈਫਿਕ ਸੈਮੀਨਾਰ ਆਯੋਜਿਤ ਕੀਤਾ ਗਿਆ।
ਇਸ ਮੌਕੇ ਏਡੀਸੀਪੀ ਟਰੈਫਿਕ ਅੰਮ੍ਰਿਤਸਰ ਜੀ ਨੇ ਸਕੂਲੀ ਵੈਨ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪੋਲਸੀ ਤਹਿਤ ਜਾਗਰੂਕ ਕੀਤਾ ਅਤੇ ਖਾਸ ਤੌਰ ਤੇ ਲੇਨਸੈਂਸ ਬਾਰੇ ਜਾਗਰੂਕ ਕੀਤਾ ਤਾਂ ਜੋ ਸਕੂਲ ਲੱਗਣ ਅਤੇ ਛੁੱਟੀ ਸਮੇਂ ਆਮ ਪਬਲਿਕ ਨੂੰ ਟਰੈਫਿਕ ਜਾਮ ਦਾ ਸਾਹਮਣਾ ਨਾ ਕਰਨਾ ਪਵੇ ਸਕੂਲੀ ਵੈਂਡ ਡਰਾਈਵਰਾਂ ਨੂੰ ਸਖਤ ਹਦਾਇਤ ਕੀਤੀ ਗਈ ਕਿ ਉਹ ਯੂਨੀਫਾਰਮ ਪਹਿਨਣਗੇ ਅਤੇ ਆਪਣੀਆਂ ਸਕੂਲੀ ਰਹਿਣਾ ਸੜਕ ਕਿਨਾਰੇ ਖੱਬੀ ਸਾਈਡ ਇੱਕ ਲਾਈਨ ਵਿੱਚ ਖੜੀਆਂ ਕਰਕੇ ਬੱਚੇ ਉਤਾਰਨ ਅਤੇ ਚੜਾਉਣਾ ਉਹਨਾਂ ਨੂੰ ਸਕੂਲੀ ਵੈਣ ਵਿੱਚ ਕੈਮਰਾ ਲਗਾਉਣ ਸਪੀਡ ਗਵਰਨਰ ਲੇਡੀ ਸਟੈਂਡਰਡ ਅਤੇ ਵੈਨ ਦੇ ਡਾਕੂਮੈਂਟ ਪੂਰੇ ਰੱਖਣ ਦੀ ਹਿਦਾਇਤ ਕੀਤੀ ਗਈ।
ਇਸ ਤੋਂ ਇਲਾਵਾ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਐਸ ਆਈ ਦਲਜੀਤ ਸਿੰਘ ਵੱਲੋਂ ਸਕੂਲੀ ਬੱਚਿਆਂ ਨਾਲ ਟਰੈਫਿਕ ਸੈਮੀਨਾਰ ਲਗਾਇਆ ਗਿਆ ਉਹਨਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ ਖਾਸ ਤੌਰ ਤੇ ਅੰਡਰ ਏਜ ਡਰਾਈਵਿੰਗ ਅਤੇ ਹੈਲਮਟ ਦੀ ਵਰਤੋਂ ਕਰਨ ਬਾਰੇ ਜਾਗਰੂਕ ਕੀਤਾ ਗਿਆ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਨਾਲ ਸਕੂਲ ਆਉਂਦੇ ਸਮੇਂ ਓਵਰਲੋਡਿੰਗ ਅਤੇ ਓਵਰ ਸਪੀਡ ਨਾ ਕਰਨ ਬਾਰੇ ਵੀ ਜਾਗਰੂਕ ਕੀਤਾ ਗਿਆ ਬੱਚਿਆ ਨੂੰ ਹੋ ਰਹੇ ਹਾਦਸਿਆਂ ਤੋ ਬਚਣ ਲਈ ਟ੍ਰੈਫਿਕ ਰੂਲਜ਼ ਫੋਲੋ ਕਰਨ ਲਈ ਜਾਗਰੂਕ ਕੀਤਾ ਇਸਦਾ ਮੇਨ ਮਕਸਦ ਹੋ ਰਹੇ ਹਾਦਸਿਆਂ ਨੂੰ ਘਟਾਉਣਾ ਅਤੇ ਲੋਕਾ ਨੂੰ ਜਾਗਰੂਕ ਕਰਨਾ ਹੈ ਤਾ ਜੋ ਜ਼ਿੰਦਗੀ ਵਿਚ ਹੋ ਰਹੇ ਹਾਦਸਿਆ ਨੂੰ ਘਟ ਕੀਤਾ ਜਾ ਸਕੇ