ਜੰਡਿਆਲਾ ਗੁਰੂ, 08 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਪੰਜਾਬੀ ਸਾਹਿਤ ਸਭਾ(ਰਜਿ) ਜੰਡਿਆਲਾ ਗੁਰੂ ਦੇ ਪ੍ਰੈੱਸ ਸਕੱਤਰ ਸ:ਸਵਿੰਦਰ ਸਿੰਘ ਲਾਹੌਰੀਆ ਨੇ ਮਰਹੂਮ ਪੰਥਕ ਕਵੀ/ਸਾਹਿਤਕਾਰ ਸ:ਤਰਲੋਕ ਸਿੰਘ ਦੀਵਾਨਾ ਜੀ ਦੇ ਗ੍ਰਹਿ ਤੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੀਤੇ ਦਿਨ “ਸ਼੍ਰੋਮਣੀ ਪੰਥਕ ਕਵੀ ਸਭਾ” ਦਾ ਗਠਨ ਕੀਤਾ ਗਿਆ ਜਿਸ ਦੇ ਤਹਿਤ ਜਥੇਦਾਰ ਬਲਬੀਰ ਸਿੰਘ ਬੱਲ (ਮੋਰਿੰਡਾ) ਨੂੰ ਪ੍ਰਧਾਨ, ਸਰਦਾਰ ਰਛਪਾਲ ਸਿੰਘ ਪਾਲ (ਜਲੰਧਰ) ਨੂੰ ਸਰਪ੍ਰਸਤ, ਸਰਦਾਰ ਅਵਤਾਰ ਸਿੰਘ ਤਾਰੀ (ਅੰਮ੍ਰਿਤਸਰ) ਨੂੰ ਮੀਤ ਪ੍ਰਧਾਨ, ਡਾ. ਹਰੀ ਸਿੰਘ ਜਾਚਕ(ਲੁਧਿਆਣਾ) ਨੂੰ ਜਨਰਲ ਸਕੱਤਰ, ਇੰਜੀਨੀਅਰ ਕਰਮਜੀਤ ਸਿੰਘ ਨੂਰ(ਜਲੰਧਰ) ਨੂੰ ਸਕੱਤਰ, ਪੰਥਕ ਕਵੀ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ (ਜੰਡਿਆਲਾ ਗੁਰੂ) ਨੂੰ ਕਨੂੰਨੀ ਸਲਾਹਕਾਰ ਅਤੇ ਸ਼੍ਰੀ ਜ਼ਮੀਰ ਅਲੀ ਜ਼ਮੀਰ (ਮਲੇਰਕੋਟਲਾ) ਨੂੰ ਕਾਰਜਕਾਰੀ ਮੈਂਬਰ ਦੀਆਂ ਸੇਵਾਵਾਂ ਸੋਪੀਆਂ ਗਈਆਂ। ਸਭਾ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੁਧਿਆਣਾ, ਜਲੰਧਰ, ਮੋਰਿੰਡਾ,ਅੰਮ੍ਰਿਤਸਰ ਸਾਹਿਬ ਅਤੇ ਮਲੇਰਕੋਟਲਾ ਵਿਖੇ ਵੱਡੇ ਪੱਧਰ ‘ਤੇ ਮਹਾਨ ਕਵੀ ਦਰਬਾਰ ਕਰਵਾਉਣ ਦਾ ਫੈਸਲਾ ਲਿਆ ਗਿਆ। ਇਹ ਵਰਨਣਯੋਗ ਹੈ ਕਿ ਇਸ ਸਾਲ ਹੋਲਾ ਮਹੱਲਾ ਦੇ ਪਵਿੱਤਰ ਤਿਉਹਾਰ ‘ਤੇ ਉਕਤ ਸਭਾ ਦਾ ਗਠਨ ਕਰਨ ਦੀ ਅਰਦਾਸ ਗੁਰਦੁਆਰਾ ਪਾਤਸ਼ਾਹੀ ਦਸਵੀਂ, ਸ਼੍ਰੀ ਪਾਉਂਟਾ ਵਿਖੇ ਕੀਤੀ ਗਈ ਸੀ ਅਤੇ ਬੀਤੇ ਦਿਨੀਂ ਉਕਤ ਸਭਾ ਦਾ ਗਠਨ ਲੁਧਿਆਣਾ ਸ਼ਹਿਰ ਵਿਖੇ ਕਰਕੇ ਸ਼੍ਰੀ ਪਾਉਂਟਾ ਸਾਹਿਬ ਵਿਖੇ ਕੀਤੀ ਅਰਦਾਸ ਨੂੰ ਜਮਲੀ ਆਮਾ ਪਹਿਨਾਇਆ ਗਿਆ।
Check Also
Close