ਜੰਡਿਆਲਾ ਗੁਰੂ, 07 ਅਪਰੈਲ (ਦਵਿੰਦਰ ਸਿੰਘ ਸਹੋਤਾ) : ਪੱਤਰਕਾਰਾਂ ਦੇ ਹੱਕਾਂ ਤੇ ਹਿੱਤਾਂ ਲਈ ਬੜੀ ਸੰਜੀਦਗੀ ਨਾਲ ਯਤਨਸ਼ੀਲ ਸੰਗਠਨ ਸ਼ੇਰੇ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਹਰਜਿੰਦਰ ਸਿੰਘ ਕਲੇਰ ਦੁਆਰਾ ਪੰਜਾਬ ਪੁਲਿਸ ਬਾਰਡਰ ਰੇਂਜ ਦੇ ਡੀਆਈ ਰਜੇਸ਼ ਕੌਸ਼ਲ ਆਈਪੀਐਸ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਪੱਤਰਕਾਰਾਂ ਨੂੰ ਫੀਲਡ ਚ ਆ ਰਿਹਾ ਮਸ਼ਕਲਾਂ ਦੇ ਸਮਾਧਾਨ ਲਈ ਵਿਸ਼ੇਸ਼ ਤੌਰ ਤੇ ਮੀਟਿੰਗ ਕੀਤੀ ਗਈ । ਪ੍ਰਧਾਨ ਕਲੇਰ ਨੇ ਡੀਆਈਜੀ ਨੂੰ ਦੱਸਿਆ ਕਿ ਖਾਸ ਕਰਕੇ ਪੇਂਡੂ ਇਲਾਕਿਆਂ ਵਿੱਚ ਲੁਟੇਰਿਆਂ ਦੁਆਰਾ ਕੀਤੀਆਂ ਜਾ ਰਹੀਆਂ ਲੁੱਟਾਂ ਖੋਹਾਂ ਦੌਰਾਨ ਹਨੇਰੇ ਸਵੇਰੇ ਪੱਤਰਕਾਰਤਾ ਲਈ ਵਿਚਰਨ ਵਾਲੇ ਕੁਝ ਪੱਤਰਕਾਰਾਂ ਨੂੰ ਵੀ ਲੁੱਟ ਖੋਹ ਦਾ ਸ਼ਿਕਾਰ ਹੋਣਾ ਪਿਆ ਹੈ ।
ਡੀ ਆਈ ਜੀ ਰਕੇਸ਼ ਕੌਂਸਲ ਨੇ ਭਰੋਸਾ ਦਵਾਉਂਦਿਆਂ ਕਿਹਾ ਕਿ ਪੰਜਾਬ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਪੂਰੀ ਤਰਾ ਵਚਨਬੱਧ ਤੇ ਯਤਨਸ਼ੀਲ ਹੈ । ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਲੁਟਾਂ ਖੋਹਾਂ ਕਰਨ ਵਾਲੇ ਲੁਟੇਰਿਆਂ ਨੂੰ ਪੁਲਿਸ ਦੁਆਰਾ ਦਬੋਚਿਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਸ਼ਰਾਰਤੀ ਅਨਸਰਾਂ ਖਿਲਾਫ ਪੁਲਿਸ ਦੀ ਮਹਿਮ ਲਗਾਤਾਰ ਪੂਰੀ ਸਰਗਰਮੀ ਨਾਲ ਚੱਲ ਰਹੀ ਹੈ । ਇਸ ਮੌਕੇ ਤੇ ਪ੍ਰਧਾਨ ਹਰਜਿੰਦਰ ਸਿੰਘ ਕਲੇਰ ਸ਼ੇਰੇ ਪੰਜਾਬ ਪ੍ਰੈੱਸ ਕਲੱਬ ਤੇ ਸਾਥੀਆਂ ਵੱਲੋਂ ਡੀਆਈਜੀ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੀਨੀਅਰ ਪੱਤਰਕਾਰ ਹਰਦੇਵ ਪ੍ਰਿੰਸ , ਇੰਦਰਜੀਤ ਸਿੰਘ ਲਾਡੀ ,ਪੰਜਾਬ ਸਿੰਘ ਬੱਲ ਸੁਪਰਡੈਂਟ ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।