ਜੰਡਿਆਲਾ ਗੁਰੂ 24 ਫਰਵਰੀ (ਕੰਵਲਜੀਤ ਸਿੰਘ ਲਾਡੀ) : ਬੀਤੇ ਦਿਨੀਂ ਸ਼ਹੀਦ ਹੋਏ ਪ੍ਰਸਿੱਧ ਕਲਾਕਾਰ ਦੀਪ ਸਿੱਧੂ ਨੂੰ ਜੰਡਿਆਲਾ ਗੁਰੂ ਦੇ ਪੱਤਰਕਾਰ ਵੀਰਾ ਵਲੋਂ ਸ਼ਰਧਾਂਜਲੀ ਦਿੰਦੇ ਹੋਏ ਇਕ ਕੈਂਡਲ ਮਾਰਚ ਬਾਜ਼ਾਰ ਕਸ਼ਮੀਰੀਆਂ ਨੇੜੇ ਗੁਰਦੁਆਰਾ ਸਿੰਘ ਸਭਾ ਤੋਂ ਚਲਕੇ ਵੱਖ ਵੱਖ ਬਾਜ਼ਾਰਾਂ ਚੋ ਹੁੰਦੇਂ ਹੋਏ ਵਾਪਿਸ ਬਾਜ਼ਾਰ ਕਸ਼ਮੀਰੀਆਂ ਸਮਾਪਤ ਕੀਤਾ ਗਿਆ । ਇਸ ਦੌਰਾਨ ਗੁਰਦੁਆਰਾ ਨਾਨਕਸਰ ਸੰਪਰਦਾਇ ਤੋਂ ਬਾਬਾ ਬਿਬੇਕ ਸਿੰਘ ਵਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ । ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰ ਭਾਈ ਕੁਲਵੰਤ ਸਿੰਘ ਵਲੋਂ ਕੇਸਰੀ ਝੰਡੇ ਵੰਡਕੇ ਇਸਨੂੰ ਖਾਲਸਾਈ ਰੂਪ ਦਿੰਦੇ ਹੋਏ ਕਿਹਾ ਕਿ ਦੀਪ ਸਿੱਧੂ ਨੇ ਪੰਜਾਬ ਅਤੇ ਪੰਜਾਬੀਆਂ ਦੀ ਖਾਤਰ ਸ਼ਹਾਦਤ ਦਿਤੀ ਹੈ । ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕਿਹਾ ਕਿ ਇਸ ਮੌਤ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ ਤੇ ਸਿੱਖਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਇਸ ਐਕਸੀਡੈਂਟ ਦੀ ਉੱਚ ਪੱਧਰੀ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ ਕਿਉਂਕਿ ਇਹ ਐਕਸੀਡੈਂਟ ਨਹੀਂ ਇਕ ਸਾਜਿਸ਼ ਦੇ ਤਹਿਤ ਕਤਲ ਕਰਵਾਇਆ ਹੋ ਸਕਦਾ ਹੈ ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ ਭਾਈ ਰਾਕੇਸ਼ ਸਿੰਘ, ਗੁਰਮੀਤ ਸਿੰਘ ਰਾਗੀ, ਭਾਈ ਹਰਪ੍ਰੀਤ ਸਿੰਘ ,ਛੋਟੇ ਭੂਝੰਗੀ ਪਰਭਕੀਰਤ ਸਿੰਘ, ਭਾਈ ਜਸਕੀਰਤ ਸਿੰਘ, ਹਰਦੇਵ ਸਿੰਘ, ਸਚਿਨ ਸ਼ਰਮਾ, ਬਲਬੀਰ ਸਿੰਘ , ਮੇਜਰ ਸਿੰਘ, ਕੰਵਲਜੀਤ ਸਿੰਘ ਲਾਡੀ, ਸਤਿੰਦਰ ਸਿੰਘ ਅਠਵਾਲ, ਜਰਨੈਲ ਸਿੰਘ, ਪਰਮਦੀਪ ਸਿੰਘ ਹੈਰੀ, ਤਨੂੰ ਮਲਹੋਤਰਾ, ਮਦਨ ਮੋਹਨ, ਪ੍ਰਦੀਪ ਜੈਨ, ਸੰਦੀਪ ਜੈਨ, ਸੋਨੂੰ ਮੀਗਲਾਨੀ, ਕੁਲਜੀਤ ਸਿੰਘ, ਸੁਰਿੰਦਰਪਾਲ ਅਰੋੜਾ, ਵਰੁਣ ਸੋਨੀ, ਹਰਿੰਦਰਪਾਲ ਸਿੰਘ, ਸਚਿਨ ਸ਼ਰਮਾ, ਸੁਨੀਲ ਮਹਾਜਨ, ਪ੍ਰਿੰਸ, ਵਾਗਲਾ, ਸੰਨੀ ਆਨੰਦ, ਸਿਮਰਨਜੀਤ ਸਿੰਘ,ਬੰਟੀ ਸਿੰਘ ਮਨਿੰਦਰ ਸਿੰਘ ਹਨੀ ਆਦਿ ਹਾਜਰ ਸਨ ।