ताज़ा खबरपंजाब

ਸ਼ਹੀਦ ਹਰਕ੍ਰਿਸ਼ਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ

ਪਰਿਵਾਰ ਨੂੰ 1 ਕਰੋੜ ਦੀ ਐਕਸ ਗ੍ਰੇਸੀਆਂ ਗ੍ਰਾਂਟ ਦਾ ਚੈਕ ਕੀਤਾ ਭੇਂਟ

ਗੁਰਦਾਸਪੂਰ, 26 ਅਪ੍ਰੈਲ (ਬਿਊਰੋ) : ਪੁੰਛ ਜੰਮੂ ਹਾਈਵੇ ਤੇ ਬੀਤੇ ਦਿਨੀ ਆਤੰਕੀ ਹਮਲੇ ਦੌਰਾਨ ਬਟਾਲਾ ਨਜਦੀਕੀ ਪਿੰਡ ਤਲਵੰਡੀ ਭਰਥ ਦੇ ਰਹਿਣ ਵਾਲੇ ਜਵਾਨ ਹਰਕ੍ਰਿਸ਼ਨ ਸਿੰਘ ਸ਼ਹੀਦ ਹੋ ਗਏ ਸੀ। ਹਰਕ੍ਰਿਸ਼ਨ ਸਿੰਘ ਦੇ ਸ਼ਹੀਦੀ ਤੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਉਹਨਾਂ ਦੇ ਪਿੰਡ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਤੇ ਮੁੱਖ ਮੰਤਰੀ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕਿਹਾ ਕਿ ਸ਼ਹੀਦ ਦੇ ਪਰਿਵਾਰ ਨੂੰ ਐਕਸ ਗ੍ਰੇਸੀਆਂ ਗ੍ਰਾਂਟ 1 ਕਰੋੜ ਦਾ ਚੈਕ ਭੇਂਟ ਕੀਤਾ ਗਿਆ ਹੈ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਅਤੇ ਪਰਿਵਾਰ ਦੀਆਂ ਮੰਗਾਂ ਮੰਨਦੇ ਹੋਏ ਪਿੰਡ ਦੇ ਅੰਦਰ ਸ਼ਹੀਦ ਦੇ ਨਾਮ ਦਾ ਸਟੇਡੀਅਮ, ਧਰਮਸ਼ਾਲਾ ਗੇਟ ਅਤੇ ਸਰਕਾਰੀ ਸਕੂਲ ਦਾ ਤੇ ਪਿੰਡ ਦੀ ਸੜਕ ਦਾ ਨਾਮ ਸ਼ਹੀਦ ਦੇ ਨਾਮ ਤੇ ਰੱਖਣ ਦਾ ਐਲਾਨ ਕੀਤਾ।

 

ਇਸ ਉੱਤੇ ਕਰੀਬ 74 ਲੱਖ ਰੁਪਏ ਦਾ ਇਸਟੀਮੇਟ ਤਿਆਰ ਕਰ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਸ਼ਹੀਦ ਸਾਡੇ ਦੇਸ ਦਾ ਸਰਮਾਇਆ ਹੁੰਦਾ ਹੈ ਅਤੇ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਪੰਜਾਬ ਸਰਕਾਰ ਹਮੇਸ਼ਾ ਖੜੀ ਰਹੇਗੀ। ਓਥੇ ਹੀ ਸੀਐਮ ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕੇ ਬੇਸ਼ਕ ਰਾਜਨੀਤੀ ਖੇਤਰ ਚ ਸਾਡੀ ਸੋਚ ਅਤੇ ਵਿਚਾਰ ਜਰੂਰ ਵੱਖ ਹੋ ਸਕਦੇ ਹਨ, ਪਰ ਪ੍ਰਕਾਸ਼ ਸਿੰਘ ਬਾਦਲ ਇਕ ਉਘੇ ਅਤੇ ਸੁਲਝੇ ਹੋਏ ਸਿਆਸਤਦਾਨ ਸਨ ਉਹਨਾਂ ਦੇ ਇਸ ਜਹਾਨ ਤੋਂ ਰੁਖਸਤ ਹੋਣ ਦਾ ਦੁੱਖ ਹੈ। ਓਹਨਾ ਦੇ ਤੁਰ ਜਾਣ ਨਾਲ ਰਾਜਨੀਤੀ ਮੈਦਾਨ ਸਮੇਤ ਦੇਸ਼ ਅਤੇ ਪੰਜਾਬ ਨੂੰ ਵੱਡਾ ਘਾਟਾ ਪਿਆ ਹੈ।

Related Articles

Leave a Reply

Your email address will not be published.

Back to top button