ਜਲੰਧਰ (ਹਰਜਿੰਦਰ ਸਿੰਘ) : ਪੱਤਰਕਾਰਾਂ ਦੀ ਸੁਰੱਖਿਆ ਅਤੇ ਅਧਿਕਾਰਾਂ ਲਈ ਪੰਜਾਬ ਵਿੱਚ ਮੂਹਰੇ ਹੋ ਕੇ ਲੜਾਈ ਲੜਨ ਵਾਲੀ ਇੱਕੋ ਇੱਕ ਨਾਮਵਾਰ ਤੇ ਸਿਰਮੌਰ ਜਥੇਬੰਦੀ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸ਼ਏਸ਼ਨ ਰਜਿ ਪੰਜਾਬ ਦੀ ਨੈਸ਼ਨਲ ਇਕਾਈ ਤੇ ਸੂਬੇ ਦੇ ਸਮੂਹ ਜਿਲ੍ਹਆ ਦੇ ਅਹੁਦੇਦਾਰਾਂ ਵਲੋਂ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਸੰਧੂ ਦੀ ਪ੍ਰਧਾਨਗੀ ਹੇਠ ਸਰਕਟ ਹਾਊਸ ਜਲੰਧਰ ਵਿਖੇ ਚੇਅਰਮੈਨ ਅਮਰਿੰਦਰ ਸਿੰਘ ਅਤੇ ਸ਼ਹੀਦੇ-ਏ-ਅਜਮ ਭਗਤ ਸਿੰਘ ਜੀ ਦੇ ਭੈਣ ਤੇ ਐਸੋਸੀਏਸ਼ਨ ਦੇ ਸਰਪ੍ਰਸਤ ਭੈਣਜੀ ਜਸਮੀਤ ਕੌਰ ਦੀ ਦੇਖਰੇਖ ਚ ਜਲੰਧਰ ਚ ਇਕ ਹੰਗਾਮੀ ਮੀਟਿੰਗ ਕੀਤੀ ਗਈ । ਮੀਟਿੰਗ ਵਿੱਚ ਪੰਜਾਬ ਦੇ ਵੱਖ ਵੱਖ ਕਸਬੇ ਅਤੇ ਜ਼ਿਲ੍ਹਿਆਂ ਦੇ ਪ੍ਰਧਾਨ, ਚੇਅਰਮੈਨ ਅਤੇ ਜਨਰਲ ਸੈਕਟਰੀਆਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਦਾ ਅਗਾਜ ਪਹਿਲਾਂ ਦੀ ਤਰ੍ਹਾ ਅਮਰ ਸ਼ਹੀਦਾਂ ਨੂੰ ਯਾਦ ਕਰ ਉਨ੍ਹਾਂ ਨੂੰ ਸਰਧਾਂਜਲੀ ਭੇਟ ਕੀਤੀ ਗਈ ਤੇ ਬੀਤੇ ਦਿਨੀ ਸਦਵੀ ਵਿਛੋੜਾ ਦਿਤੇ ਪੱਤਰਕਾਰ ਤੇ ਪਰਿਵਾਰਿਕ ਮੈਬਰਾਂ ਨੂੰ ਦੋ ਮਿੰਟ ਦਾ ਮੌਨ ਰੱਖ ਸਰਧਾ ਦੇ ਫੁੱਲ ਭੇਟ ਕੀਤੇ ਗਏ।
ਮੀਟਿੰਗ ਚ ਪੱਤਰਕਾਰਾਂ ਦੇ ਹੱਕਾਂ ਪ੍ਰਤੀ ਕਈ ਅਹਿਮ ਮਤੇ ਪਾਸ ਕੀਤੇ ਗਏ। ਵੈੱਬ ਚੈਨਲ ਵਾਲੇ ਪੱਤਰਕਾਰਾਂ ਨੂੰ ਪੱਤਰਕਾਰ ਦਾ ਦਰਜਾ ਦਿਵਾਉਣ ਸਬੰਧੀ ਖਾਸ ਕਰ ਜਲੰਧਰ ਚ ਕੁਝ ਪੱਤਰਕਾਰਾਂ ਵਲੋਂ ਆਪਣੇ ਹੀ ਸਾਥੀਆਂ ਨੂੰ ਫਰਜੀ ਪੱਤਰਕਾਰ ਦੱਸ ਪੁਲਿਸ ਨਾਲ ਮਿਲੀਭੁਗਤ ਕਰ ਮਾਮਲੇ ਦਰਜ ਕਰਵਾਉਣ ਵਾਲਿਆਂ ਤੇ ਸ਼ਿਕੰਜਾ ਕਸਣ ਵਾਸਤੇ ਰਣਨੀਤੀ ਤੇ ਵਿਚਾਰ ਕੀਤਾ ਗਿਆ। ਤੇ ਸਮੂਹ ਸੂਬੇ ਚ ਹੀ ਪੱਤਰਕਾਰਾਂ ਤੇ ਕੀਤੇ ਗਏ ਝੂਠੇ ਪਰਚੇ ਰੱਦ ਕਰਵਾਉਣ ਸਬੰਧੀ ਮਤੇ ਪਾਸ ਕੀਤੇ ਗਏ। ਇਸ ਮੌਕੇ ਤੇ ਹੀ ਰਾਸ਼ਟਰੀ ਚੇਅਰਮੈਨ ਅਮਰਿੰਦਰ ਸਿੰਘ ਵੱਲੋਂ ਕੁਝ ਕਾਰਨਾਂ ਕਰਕੇ ਨੈਤਿਕਤਾ ਦੇ ਆਧਾਰ ਤੇ ਸਮੂਹ ਪੰਜਾਬ ਦੇ ਜਿਲ੍ਹਿਆ ਦੀ ਮੌਜੂਦਗੀ ਚ ਆਪਣੇ ਨੈਸ਼ਨਲ ਚੇਅਰਮੈਨ ਦੇ ਅਹੁਦੇ ਤੋਂ ਆਪਣਾ ਅਸਤੀਫਾ ਪੰਜਾਬ ਪ੍ਰਧਾਨ ਗੋਰਾ ਸੰਧੂ ਨੂੰ ਸੌਂਪਿਆ ਗਿਆ ਜਿਸ ਤੇ ਪੰਜਾਬ ਪ੍ਰਧਾਨ ਵੱਲੋਂ ਸਾਰੇ ਸੂਬੇ ਦੇ ਜਿਲ੍ਹਾਂ ਅਹੁਦੇਦਾਰਾਂ ਤੇ ਮੈਂਬਰਾਂ ਨਾਲ ਵਿਚਾਰ ਕਰਨ ਤੋਂ ਬਾਅਦ ਅਸਤੀਫ਼ਾ ਨਾ ਮਨਜ਼ੂਰ ਕੀਤਾ ਗਿਆ। ਐਸੋਸੀਏਸ਼ਨ ਦੀ ਵਾਂਗ ਡੋਰ ਉਨ੍ਹਾਂ ਨੂੰ ਆਪਣੇ ਪਾਸ ਹੀ ਰੱਖਣ ਵਾਸਤੇ ਕਿਹਾ ਤੇ ਆਪਣਾ ਭਰੋਸਾ ਦਿਤਾ ਗਿਆ।
ਇਸ ਮੌਕੇ ਭੈਣਜੀ ਦੇ ਹੱਥੋ ਜਲੰਧਰ ਜਿਲ੍ਹ ਾ ਦਾ ਯੂਨਿਟ ਲਗਾਇਆ ਗਿਆ। ਤੇ ਅਗਲੇਰੇ ਹੋਣ ਵਾਲੇ ਪ੍ਰੈਸ ਕਲੱਬ ਜਲੰਧਰ ਦੀਆਂ ਚੋਣਾਂ ਚ ਆਪਣੇ ਉਮੀਦਵਾਰ ਉਤਾਰਣ ਵਾਸਤੇ ਮਤਾ ਪਾਸ ਕਰ ਜੰਲਧਰ ਚ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਦਾ ਝੰਡਾ ਬੁਲੰਦ ਕਰਨ ਦਾ ਸਮੂਹ ਸੂਬੇ ਦੇ ਅਹੁਦੇਦਾਰਾਂ ਨੇ ਹਾਮੀ ਭਰੀ। ਇਸ ਮੌਕੇ ਪਰ ਭੈਣਜੀ ਜਸਮੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਤੇ ਮਾਣ ਹੈ ਕਿਉਕਿ ਬਹੁਤ ਸਾਰੀਆਂ ਸੰਸਥਾਵਾਂ ਸ਼ਹੀਦਾਂ ਦੇ ਪੂਰਣਿਆਂ ਤੇ ਚੱਲਣ ਦੀਆਂ ਸਿਰਫ ਕਾਗਜ਼ੀ ਗੱਲਾਂ ਕਰਦੇ ਹਨ ਪਰ ਚਲਦਾ ਕੋਈ ਕੋਈ ਹੈ ਤੇ ਬੀਤੇ ਕੁਝ ਸਾਲਾਂ ਚ ਉਨ੍ਹਾਂ ਨੋਟ ਕੀਤਾ ਹੈ ਕਿ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਵਾਲੇ ਹੀ ਸ਼ਹੀਦ ਭਗਤ ਸਿੰਘ ਜੀ ਦੇ ਅਸੂਲਾਂ ਤੇ ਖਰੇ ਉਤਰ ਰਹੇ ਹਨ। ਉਨ੍ਹਾਂ ਨੂੰ ਇਸ ਐਸੋਸੀਏਸ਼ਨ ਤੇ ਮਾਣ ਹੈ। ਉਨ੍ਹਾਂ ਸਮੂਹ ਅਹੁਦੇਦਾਰਾਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਇਸ ਜਥੇਬੰਦੀ ਦੇ ਸਮੂਹ ਅਹੁਦੇਦਾਰਾਂ ਚ ਉਨ੍ਹਾਂ ਨੂੰ ਸ ਭਗਤ ਸਿੰਘ ਜੀ ਦੀ ਤਸਵੀਰ ਝਲਕਦੀ ਨਜਰ ਆਉਦੀ ਹੈ। ਉਨ੍ਹਾਂ ਸਾਰੇ ਅਹੁਦੇਦਾਰਾਂ ਨੂੰ ਇਸੇ ਤਰ੍ਹਾਂ ਹੀ ਆਪਣੀ ਏਕਤਾ ਬਣਾਈ ਰੱਖਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਤੇ ਚੇਅਰਮੈਨ ਸਾਹਿਬ ਨੇ ਕਿਹਾ ਕਿ ਐਸੋਸੀਏਸ਼ਨ ਵਲੋਂ ਸ਼ੋਸ਼ਲ ਮੀਡੀਆ ਦੇ ਪੱਤਰਕਾਰਾਂ ਲਈ ਇਕ ਅਜੇਹੀ ਪਾਲਿਸੀ ਤਿਆਰ ਕੀਤੀ ਜਾਵੇਗੀ ਜਿਸ ਵਿਚ ਪੱਤਰਕਾਰਾਂ ਨੂੰ ਵੀ ਅਧਿਕਾਰ ਮਿਲਣ ਅਤੇ ਸਰਕਾਰ ਅਤੇ ਜਨਤਾ ਨੂੰ ਵੀ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਪਾਲਿਸੀ ਨੂੰ ਸਰਕਾਰ ਤੋਂ ਮੰਜੂਰ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਪੋਲਿਸੀ ਦਾ blue ਪ੍ਰਿੰਟ ਜਲਦੀ ਤਿਆਰ ਕਰਕੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਦੇ ਅੱਗੇ ਰੱਖਿਆ ਜਾਵੇਗਾ ਅਤੇ ਪੱਤਰਕਾਰ ਭਾਈਚਾਰੇ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਸਰਕਾਰ ਕੋਲੋਂ ਮੰਜੂਰੀ ਲਈ ਪੇਸ਼ ਕੀਤਾ ਜਾਵੇਗਾ ਜਾਂ ਜਿੰਨਾਂ ਪੱਤਰਕਾਰਾਂ ਦੇ ਪੀਲੇ ਕਾਰਡ ਆਦਿ ਨਹੀ ਬਣੇ ਅਤੇ ਜੋ ਪੰਜਾਬ ਦੇ ਜ਼ਿਲਾ ਲੋਕ ਸੰਪਰਕ ਅਧਿਕਾਰੀਆਂ ਵਲੋਂ ਗ਼ਲਤ ਢੰਗ ਨਾਲ ਬਣਾਏ ਗਏ ਹਨ ਉਹਨਾਂ ਵਾਸਤੇ ਸੂਬਾ ਸਰਕਾਰ ਅੱਗੇ ਆਪਣਾ ਪੱਖ ਰੱਖਣ ਬਾਰੇ ਵਿਚਾਰ ਚਰਚ ਕਰ ਮਤਾ ਰੱਖਿਆ ਗਿਆ ਤੇ ਸਭ ਨੂੰ ਆਪਣੇ ਆਪਣੇ ਸੁਝਾਅ ਦੇਣ ਵਾਸਤੇ ਸਮਾਂ ਦਿਤਾ ਗਿਆ ਜੋ ਹਾਲੇ ਵਿਚਾਰ ਅਧੀਨ ਹੈ। ਇਸ ਮੀਟਿੰਗ ਵਿੱਚ ਜਿਲਾ ਗੁਰਦਾਸਪੁਰ ਪ੍ਰਧਾਨ ਦੀਪਕ ਅਗਨੀਹੋਤਰੀ, ਆਰਟੀਆਈ ਸੂਬਾ ਇੰਚਾਰਜ ਸੁਨੀਲ ਸੈਨ, ਫਾਜਿਲਕਾ ਦੇ ਪ੍ਰਧਾਨ ਸੋਨੂੰ ਵਰਮਾ, ਦੀਪਕ ਸੈਣੀ ਪ੍ਰਧਾਨ ਗੁਰਦਾਸਪੁਰ,ਹਰਪ੍ਰੀਤ ਹੈਪੀ ਪੰਜਾਬ ਵਾਈਸ ਪ੍ਰਧਾਨ, ਕੁਲਵਿੰਦਰ ਹੈਪੀ ਪ੍ਰਧਾਨ ਮੁਕੇਰੀਆਂ, ਸੁਭਾਸ਼ ਮਹਿਤਾ ਮੀਤ ਪ੍ਰਧਾਨ, ਲਖਵਿੰਦਰ ਹਾਲੀ ,ਸਤਬੀਰ ਬਰਾੜ ਮੀਤ ਪ੍ਰਧਾਨ ,ਸਤਿੰਦਰ ਅਟਵਾਲ ਮੀਤ, ਪ੍ਰਧਾਨ ਸਨੀ ਸਹੋਤਾ ,ਪ੍ਰਗਟ ਸਿੰਘ ਦਿਲਬਾਗ ਸਿੰਘ, ਰਾਜਿੰਦਰ ਧੁੰਨਾ, ਹੈਪੀ ਚਾਵਲਾ ,ਸੁਖਦੀਪ ਸਿੰਘ ਘੁੜਿਆਣਾ, ਸੁਰੇਸ਼ ਕੁਮਾਰ ਸੰਜੂ, ਸਤਨਾਮ ਮੂੰਧਲ, ਸੁਖਪਾਲ ਆਦੀਵਾਲ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ