ਭੁੰਨਰਹੇੜੀ, ਪਟਿਆਲਾ (ਕ੍ਰਿਸ਼ਨ ਗਿਰ) : ਸ਼ਹੀਦ ਊਧਮ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਸੀਨਿਅਰ ਆਪ ਆਗੂ ਰਣਜੋਧ ਸਿੰਘ ਹਡਾਣਾ ਅਤੇ ਓਨਾ ਦੇ ਪਰਿਵਾਰ ਵੱਲੋਂ ਆਪਣੇ ਪਿੰਡ ਹਡਾਣਾ ਵਿਖੇ ਬਹੁਤ ਹੀ ਅਤਿ ਲੋੜਵੰਦ 13 ਪਰਿਵਾਰਾਂ ਦੀ ਸਹਾਇਤਾ ਮਦਦ ਦੇ ਉਦੇਸ਼ ਨਾਲ 1000 ਰੁਪਏ ਮਹੀਨਾ ਪੈਨਸ਼ਨ ਸਹਾਇਤਾ ਵਜੋਂ ਸ਼ੁਰੂ ਕਰਨ ਉਪਰਾਲਾ ਕੀਤਾ ਗਿਆ ਹੈ, ਇਸ ਮੌਕੇ ਗੱਲ ਬਾਤ ਕਰਦਿਆਂ ਰਣਜੋਧ ਸਿੰਘ ਹਡਾਣਾ ਨੇ ਕਿਹਾ ਊਨਾ ਦਾ ਪਰਿਵਾਰ ਸਮਾਜ ਸੇਵੀ ਅਤੇ ਆਜ਼ਾਦੀ ਘੁਲਾਟੀਆ ਦਾ ਪਰਿਵਾਰ ਰਿਹਾ ਹੈ, ਮੇਰੇ ਦਾਦਾ ਜੀ ਬਾਪੂ ਬਿਸਨ ਸਿੰਘ ਜੀ ਨੇ ਆਜ਼ਾਦੀ ਦੀ ਲੜਾਈ ਅਤੇ ਗੁਰਦੁਆਰਾ ਸੁਧਾਰ ਲਹਿਰ ਭਾਗ ਲਿਆ, ਜਿਸ ਨਾਲ ਸਮਾਜ ਸੇਵਾ ਦੇਸ਼ ਅਤੇ ਧਰਮ ਦੀ ਸੇਵਾ ਸਾਡੇ ਖੂਨ ਵਿਚ ਹੈ ਤੇ ਅਸੀਂ ਆਪਣੇ ਪੁਰਖਿਆਂ ਦੇ ਦੱਸੇ ਮਾਰਗ ਤੇ ਚੱਲ ਰਹੇ ਹਾਂ, ਜਿਸ ਤਹਿਤ ਮੇਰੇ ਪਰਿਵਾਰ ਵਲੋਂ ਮੇਰੇ ਐਨ ਆਰ ਆਈ ਭਰਾ ਜਸਬੀਰ ਸਿੰਘ ਕੌੜਾ ਕਨੇਡਾ ਦੇ ਸਹਿਯੋਗ ਨਾਲ 13 ਅਤੀ ਜਰੂਰਤ ਮੰਦ ਗਰੀਬ ਲੋਕਾਂ ਦੀ ਵਿੱਤੀ ਸਹਾਇਤਾ ਦੇ ਉਦੇਸ਼ ਨਾਲ 1000 ਹਰ ਮਹੀਨੇ ਪੈਨਸ਼ਨ ਦੇਣ ਦਾ ਉਪਰਾਲਾ ਕੀਤਾ ਹੈ, ਊਨਾ ਨੇ ਹੋਰ ਪਿੰਡਾਂ ਦੇ ਐਨ ਆਰ ਆਈ ਭਰਾਵਾਂ ਅਤੇ ਪਿੰਡ ਦੇ ਆਰਥਿਕ ਪੱਖੋਂ ਸੰਮਪਨ ਲੋਕਾਂ ਨੂ ਅਪੀਲ ਕੀਤੀ ਕਿ ਉਹ ਵੀ ਆਪਣੇ ਪਿੰਡ ਦੇ ਜਰੂਰਤਮੰਦ ਲੋਕਾਂ , ਉਭਰਦੇ ਖਿਡਾਰੀਆ ਤੇ ਹੋਣਹਾਰ ਵਿਦਿਆਰਥੀਆ ਦੀ ਮਦਦ ਕਰ ਸਮਾਜ ਨੂੰ ਅੱਗੇ ਕੇ ਜਾਣ ਵਿਚ ਆਪਣਾ ਯੋਗਦਾਨ ਪਾਉਣ ।
Related Articles
Check Also
Close