ताज़ा खबरपंजाबराजनीति

ਵੱਡੀ ਲੀਡ ਨਾਲ ਜਿਤਾਂਗੇ ਖਡੂਰ ਸਾਹਿਬ ਹਲਕੇ ਦੀ ਸੀਟ : ਈ.ਟੀ.ਓ

ਈ.ਟੀ.ਓ. ਦੀ ਅਗਵਾਈ ਵਿੱਚ ਵਰਕਰਾਂ ਨਾਲ ਹੋਈ ਜੰਡਿਆਲਾ ਗੁਰੂ ਮਿਲਣੀ

ਜੰਡਿਆਲਾ ਗੁਰੂ 27 ਮਾਰਚ (ਕੰਵਲਜੀਤ ਸਿੰਘ) : ਆਮ ਆਦਮੀ ਪਾਰਟੀ ਲੋਕਸਭਾ ਹਲਕਾ ਖਡੂਰ ਸਾਹਿਬ ਦੀ ਸੀਟ ਵੱਡੀ ਲੀਡ ਨਾਲ ਜਿੱਤੇਗੀ ਅਤੇ ਸਬ ਤੋਂ ਵੱਧ ਲੀਡ ਹਲਕਾ ਜੰਡਿਆਲਾ ਗੁਰੂ ਤੋਂ ਮਿਲੇਗੀ ਅਤੇ ਵਿਰੋਧੀਆਂ ਦੇ ਮੂੰਹ ਤੇ ਕਰਾਰਾ ਤਮਾਚਾ ਵੱਜੇਗਾ, ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਜੰਡਿਆਲਾ ਗੁਰੂ ਵਿਖੇ ਲੋਕਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ: ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਕੀਤੀ ਗਈ ਵਰਕਰ ਮਿਲਣੀ ਦੌਰਾਨ ਕੀਤਾ। 

 ਉਨਾਂ ਦੱਸਿਆ ਕਿ ਅੱਜ ਦੀ ਵਰਕਰ ਮਿਲਣੀ ਇਹ ਸਾਬਿਤ ਕਰਦੀ ਹੈ ਕਿ ਜੰਡਿਆਲਾ ਵਿਚੋਂ ਵੱਡੀ ਲੀਡ ਪ੍ਰਾਪਤ ਹੋਵੇਗੀ। ਉਨਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਕੇਵਲ ਝੂਠਾ ਪ੍ਰਚਾਰ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਭਲੀਭਾਂਤ ਜਾਣਦੇ ਹਨ ਕਿ ਇਨਾਂ ਵਿਰੋਧੀਆਂ ਪਾਰਟੀਆਂ ਨੇ ਪੰਜਾਬ ਨੂੰ ਲੁੱਟਣ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਕੀਤਾ। ਉਨਾਂ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਨੇ ਸਾਡੇ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਨੂੰ ਝੂਠੇ ਮੁਕੱਦਮੇ ਵਿੱਚ ਫਸਾ ਕੇ ਲੋਕ ਸਭਾ ਸੀਟਾਂ ਜਿੱਤਣ ਦੀ ਕੋਸਿ਼ਸ਼ ਕਰ ਰਹੀ ਹੈ। ਉਨਾਂ ਕਿਹਾ ਕਿ ਉਹ ਨਹੀਂ ਜਾਣਦੇ ਕਿ ਉਹ ਕੇਜ਼ਰੀਵਾਲ ਜੀ ਨੂੰ ਤਾਂ ਬੰਦ ਕਰ ਸਕਦੇ ਹਨ ਪਰ ਉਸਦੀ ਸੋਚ ਨੂੰ ਨਹੀਂ।

ਉਨਾਂ ਕਿਹਾ ਕਿ ਮੋਦੀ ਨੂੰ ਡਰ ਲਗ ਰਿਹਾ ਹੈ ਕਿ ਕਿਤੇ ਇੰਡਿਆ ਗਠਜੋੜ ਦੀ ਸਰਕਾਰ ਨਾ ਆ ਜਾਵੇ ਤਾਂ ਹੀ ਇਹ ਕੋਝੀਆਂ ਚਾਲਾਂ ਚਲ ਕੇ ਸਾਡੇ ਲੀਡਰਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਰਹੇ ਹਨ। ਮੰਤਰੀ ਈ.ਟੀ.ਓ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਵਿੱਚ ਜੋ ਕਰ ਵਿਖਾਇਆ ਹੈ ਉਹ ਇਹ ਸਰਕਾਰਾਂ 70 ਸਾਲ ਤੋਂ ਨਹੀਂ ਕਰ ਸਕੀਆਂ ਹੈ। ਮੰਤਰੀ ਈ.ਟੀ.ਓ ਨੇ ਵਿਰੋਧੀਆਂ ਤੇ ਤੰਜ ਕਸਦਿਆਂ ਹੋਇਆ ਕਿਹਾ ਕਿ ਇਨਾਂ ਨੇ ਪੰਜਾਬ ਦਾ ਕੀ ਸੰਵਾਰਨਾ ਸੀ ਇਹ ਤਾਂ ਆਪਣੇ ਹੀ ਪਰਿਵਾਰਾਂ ਦਾ ਸੰਵਾਰਦੇ ਰਹੇ ਹਨ। ਉਨਾਂ ਕਿਹਾ ਕਿ ਇਨਾਂ ਦੇ ਗੱਠਜੋੜ ਪੰਜਾਬ ਦੇ ਭਲੇ ਲਈ ਨਹੀਂ ਸਗੋਂ ਪੰਜਾਬ ਨੂੰ ਵੱਧ ਤੋਂ ਵੱਧ ਲੁੱਟਣ ਲਈ ਹੁੰਦੇ ਰਹੇ ਹਨ।

ਮੰਤਰੀ ਈ.ਟੀ.ਓ ਨੇ ਕਿਹਾ ਕਿ ਪੰਜਾਬ ਦੇ ਲੋਕ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਉਣਗੇ ਅਤੇ ਵਿਰੋਧੀਆਂ ਨੂੰ ਕਰਾਰਾ ਜਵਾਬ ਦੇਣਗੇ।ਉਹਨਾਂ ਕਿਹਾ ਕਿ ਜਦੋਂ ਕੇਂਦਰ ਦੀ ਭਾਜਪਾ ਸਰਕਾਰ ਆਪਣੇ ਸੱਤਾ ਦੇ ਹੰਕਾਰ ਵਿੱਚ ਲੋਕਾਂ ਦੇ ਚੁਣੇ ਹੋਏ ਮੁੱਖ ਮੰਤਰੀ ਨੂੰ ਜੇਲ ਭੇਜ ਸਕਦੀ ਹੈ ਤਾਂ ਆਮ ਵਿਅਕਤੀ ਦਾ ਕੀ ਹਾਲ ਹੋਵੇਗਾ ਇਸ ਤੋਂ ਸਹਿਜੇ ਹੀ ਅੰਦਰ ਜਾ ਲਗਾਇਆ ਜਾ ਸਕਦਾ ਹੈ ਕਿ ਦੇਸ਼ ਅੰਦਰ ਲੋਕਤੰਤਰ ਕਿੱਥੇ ਹੈ, ਕੇਜਰੀਵਾਲ ਦੇਸ਼ ਦੇ ਇੱਕੋ ਇੱਕ ਅਜਿਹੇ ਸ਼ਖਸ ਹਨ ਜਿਹੜੇ ਰਾਜਨੀਤੀ ਵਿੱਚੋਂ ਗੰਦਗੀ, ਭਰਿਸ਼ਟਾਚਾਰ ਖਤਮ ਕਰਨ ਲਈ ਅੱਗੇ ਵੱਧ ਰਹੇ ਹਨ। ਉਨਾਂ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟਾਂ ਪਾ ਕੇ ਫਿਰਕਾਪ੍ਰਸਤ ,ਭ੍ਰਿਸ਼ਟ ਭਾਜਪਾ ਨੂੰ ਕੇਂਦਰੀ ਸੱਤਾ ਤੋਂ ਬਾਹਰ ਕਰਨ। ਇਸ ਵਰਕਰ ਮਿਲਣੀ ਵਿੱਚ , ਮਾਤਾ ਸੁਰਿੰਦਰ ਕੌਰ ਜੀ, ਸਤਿੰਦਰ ਸਿੰਘ, ਚੇਅਰਮੈਨ ਸੁਬੇਦਾਰ ਛਨਾਖ਼ ਸਿੰਘ, ਗੁਰਵਿੰਦਰ ਸਿੰਘ, ਨਰੇਸ਼ ਪਾਠਕ, ਜੰਡਿਆਲਾ ਗੁਰੂ ਦੇ ਬਲਾਕ ਪ੍ਰਧਾਨਾਂ, ਸੋਸ਼ਲ ਮੀਡੀਆ ਇੰਚਾਰਜ, ਸਾਰੇ ਵਿੰਗਾਂ ਦੇ ਕੋਅਰਡੀਨੇਟਰ ਤੋਂ ਇਲਾਵਾਂ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।

Related Articles

Leave a Reply

Your email address will not be published.

Back to top button