ताज़ा खबरपंजाब

ਵਿਧਾਨ ਸਭਾ ਚੋਣਾਂ ਨੂੰ ਲੈਕੇ ਸਿਆਸੀ ਮੈਦਾਨ ਭਖਦਾ ਨਜ਼ਰ ਆ ਰਿਹਾ ਹੈ

ਜੰਡਿਆਲਾ ਗੁਰੂ, 27 ਦਸੰਬਰ (ਕੰਵਲਜੀਤ ਸਿੰਘ ਲਾਡੀ) : 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਸਿਆਸੀ ਮੈਦਾਨ ਭਖਦਾ ਨਜ਼ਰ ਆ ਰਿਹਾ ਹੈ । ਆਮ ਆਦਮੀ ਪਾਰਟੀ ਵਲੋਂ ਤਾਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ । ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਲੋਂ ਵੀ ਉਮੀਦਵਾਰ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ । ਇਸੇ ਤਰਾਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਅਤੇ ਮੋਜੂਦਾ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵਲੋਂ ਵੀ ਅਪਨੇ ਤੂਫ਼ਾਨੀ ਦੌਰਿਆਂ ਨਾਲ ਵੋਟਰਾਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ । ਬੀਤੇ ਕੱਲ੍ਹ ਦੇਰ ਸ਼ਾਮ ਬਰਤਨਾਂ ਵਾਲੇ ਬਾਜ਼ਾਰ ਸਥਿਤ ਧਰਮਸ਼ਾਲਾ ਵਿਚ ਪਹੁੰਚਣ ਤੇ ਨਗਰ ਕੋਂਸਲ ਪ੍ਰਧਾਨ ਸੰਜੀਵ ਕੁਮਾਰ ਲਵਲੀ, ਮੀਤ ਪ੍ਰਧਾਨ ਰਣਧੀਰ ਸਿੰਘ ਮਲਹੋਤਰਾ ਨੇ ਉਹਨਾਂ ਦਾ ਸਵਾਗਤ ਕੀਤਾ । ਸਟੇਜ ਸੈਕਟਰੀ ਜਤਿੰਦਰ ਸਿੰਘ ਨਾਟੀ ਕੋਂਸਲਰ ਨੇ ਏਸ਼ੀਆ ਵਿਚ ਮਸ਼ਹੂਰ ਬਰਤਨ ਬਣਾਉਣ ਵਾਲੀ ਠਠਿਆਰ ਬਰਾਦਰੀ ਦੀਆਂ ਮੁਸ਼ਕਿਲਾਂ ਤੋਂ ਹਲਕਾ ਵਿਧਾਇਕ ਨੂੰ ਜਾਣੂ ਕਰਵਾਇਆ । ਅਪਨੇ ਸੰਬੋਧਨ ਦੌਰਾਨ ਹਲਕਾ ਵਿਧਾਇਕ ਡੈਨੀ ਬੰਡਾਲਾ ਨੇ ਕਿਹਾ ਕਿ ਇਕ ਵਾਰ ਫਿਰ ਦੁਬਾਰਾ ਨਿਮਾਣੇ ਸੇਵਕ ਨੂੰ ਅਸੈਂਬਲੀ ਵਿਚ ਜਾਣ ਦਾ ਮੌਕਾ ਦਿਉ ਸਭ ਤੋਂ ਪਹਿਲਾਂ ਵੱਡੇ ਪੱਧਰ ਦੀ ਇਕ ਫੈਕਟਰੀ ਲਗਾਵਾਂਗਾ ਜਿਥੇ ਇਹਨਾਂ ਦੱਸ ਨਹੁੰਆਂ ਦੀ ਕਿਰਤ ਕਰਨ ਵਾਲੇ ਪਰਿਵਾਰਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ ।

ਇਸਤੋਂ ਇਲਾਵਾ ਹਲਕਾ ਵਿਧਾਇਕ ਨੇ ਕਿਹਾ ਕਿ ਆਉਣ ਵਾਲੀ ਦੁਬਾਰਾ ਕਾਂਗਰਸ ਦੀ ਸਰਕਾਰ ਦੋਰਾਨ ਕੋਈ ਉਚਾ ਅਹੁਦਾ ਮਿਲ ਗਿਆ ਤਾਂ ਸ਼ਹਿਰ ਵਿਚ ਇਕ 25 ਬਿਸਤਰਿਆਂ ਵਾਲਾ ਸਰਕਾਰੀ ਹਸਪਤਾਲ ਪਹਿਲ ਦੇ ਆਧਾਰ ਤੇ ਬੰਨਵਾਵਾਂਗਾ ਅਤੇ ਭਰੀ ਮਹਿਫਲ ਵਿਚ ਐਲਾਨ ਕਰਦਾ ਕਿ ਅਗਰ ਮੈਂ 6 ਮਹੀਨਿਆਂ ਵਿਚ ਇਸ ਕੰਮ ਲਈ ਨਾਕਾਮ ਰਿਹਾ ਤਾਂ ਅਪਨੇ ਅਹੁਦੇ ਤੋਂ ਅਸਤੀਫਾ ਦੇ ਦਵਾਂਗਾ । ਕੇਜਰੀਵਾਲ ਉਪਰ ਹਮਲਾ ਕਰਦੇ ਹੋਏ ਡੈਨੀ ਨੇ ਕਿਹਾ ਕਿ ਇਹ ਵਿਅਕਤੀ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਮਹੀਨਾ ਦੇਕੇ ਉਹਨਾਂ ਨੂੰ ਜਲੀਲ ਕਰ ਰਿਹਾ ਹੈ ਜਦੋ ਕਿ ਖੁਦ ਇਸਨੇ ਦਿੱਲੀ ਵਿਚ ਅਜਿਹਾ ਕੋਈ ਐਲਾਨ ਨਹੀਂ ਕੀਤਾ ਅਤੇ ਨਾ ਹੀ ਮੰਤਰੀ ਮੰਡਲ ਵਿਚ ਕਿਸੇ ਔਰਤ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਹੈ । ਇਸ ਦੋਰਾਨ ਓਹਨਾ ਨੇ ਠਠਿਆਰ ਬਰਾਦਰੀ ਨੂੰ ਨਕਦ 150000 ਰੁਪਏ ਧਰਮਸ਼ਾਲਾ ਲਈ ਦਿੱਤੇ । ਇਸ ਮੌਕੇ ਕਾਂਗਰਸ ਦੇ ਸਮੂਹ ਕੌਂਸਲਰਾਂ ਤੋਂ ਇਲਾਵਾ ਪ੍ਰਧਾਨ ਚਰਨਜੀਤ ਵਿੱਗ, ਜੋਗਿੰਦਰਪਾਲ ਸੂਰੀ, ਸੁਭਾਸ਼ ਸੂਰੀ, ਬਲਰਾਮ ਸੂਰੀ, ਓਮ ਸੂਰੀ, ਟੀਟੂ ਆਨੰਦ, ਬੱਬਾ ਸੂਰੀ, ਰਾਜ ਕੁਮਾਰ ਸੂਰੀ, ਦੀਪ ਚੰਦ ਸੂਰੀ, ਸਿੰਮੂ ਮਲਹੋਤਰਾ, ਪਰਮਦੀਪ ਸਿੰਘ ਹੈਰੀ, ਹਰਦੇਵ ਸਿੰਘ, ਸੋਹੰਗ ਸਿੰਘ , ਵਰਦੀਪ ਸਿੰਘ, ਸਤਪਾਲ ਆਨੰਦ, ਜੀਤ ਲਾਲ, ਪ੍ਰਿਸ ਪਾਸੀ ਆਦਿ ਮੌਜੂਦ ਸਨ ।

Related Articles

Leave a Reply

Your email address will not be published.

Back to top button