ਜਲੰਧਰ (ਧਰਮਿੰਦਰ ਸੌਂਧੀ) : ਪੰਜਾਬ ਦੀਆਂ ਵਿਧਾਨ ਚੋਣਾਂ ਵਿੱਚ ਸਿਰਫ਼ ਇੱਕ ਦਿਨ ਦਾ ਸਮਾਂ ਬਾਕੀ ਰਹਿ ਗਿਆ ਹੈ, ਪਰ ਮੌਜੂਦਾ ਵਿਧਾਇਕ ਸੁਸ਼ੀਲ ਰਿੰਕੂ ਲਈ ਇੱਕ ਤੋਂ ਇੱਕ ਨਵੀਂ ਚੁਨੋਤੀ ਖੜੀ ਹੋ ਰਹੀ ਹੈ।
ਦੱਸ ਦਈਏ ਕਿ ਵੈਸਟ ਵਿਧਾਨ ਸਭਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਮੌਜੂਦਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਦਾ ਬੇਹੱਦ ਨਜ਼ਦੀਕੀ ਤੇ ਕਾਂਗਰਸ ਪਾਰਟੀ ਦਾ ਸਾਬਕਾ ਕੌਂਸਲਰ ਡਾ਼ ਪ੍ਰਦੀਪ ਰਾਏ ਕੁੱਛ ਦਿਨ ਪਹਿਲਾਂ ਵਿਧਾਇਕ ਸੁਸ਼ੀਲ ਰਿੰਕੂ ਤੋਂ ਨਾਰਾਜ਼ ਹੋ ਕੇ, ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ।
ਹੁਣ ਸਾਬਕਾ ਕੌਂਸਲਰ ਡਾ਼ ਪ੍ਰਦੀਪ ਰਾਏ ਨੇ ਭਾਜਪਾ ਵਿੱਚ ਜਾਂਦਿਆਂ ਹੀ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਖ਼ਿਲਾਫ਼ ਚੋਣਾਵੀ ਮੋਰਚਾ ਖੋਲ ਦਿੱਤਾ ਹੈ।, ਸਾਬਕਾ ਕੌਂਸਲਰ ਦਾ ਕਹਿਣਾ ਹੈ ਕਿ ਮੈਂ ਸੁਸ਼ੀਲ ਰਿੰਕੂ ਨੂੰ ਇਹ ਗੱਲ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ, ਉਨ੍ਹਾਂ ਦੇ ਸੱਜੇ-ਖੱਬੇ ਚੱਲਣ ਵਾਲੇ ਸਾਥੀਆਂ ਨੇ ਪਿਛਲੇ 5 ਸਾਲਾਂ ਵਿੱਚ, ਵੈਸਟ ਵਿਧਾਨ ਸਭਾ ਜਲੰਧਰ ਵਿੱਚ ਜ਼ੁਲਮ ਤੇ ਅਤਿਆਚਾਰ ਦੀ ਕੋਈ ਕਸਰ ਨਹੀਂ ਛੱਡੀ। ਜਲੰਧਰ ਵੈਸਟ ਵਿੱਚ 156 ਦੇ ਕਰੀਬ ਲਾਟਰੀ ਤੇ ਦੱੜੇ-ਸੱਟੇ ਦੀਆਂ ਦੁਕਾਨਾ ਚਲਦੀਆਂ ਸੀ, ਪਰ ਵਿਧਾਇਕ ਰਿੰਕੂ ਨੇ ਇਹਨਾਂ ਦੁਕਾਨਾਂ ਨੂੰ ਕਦੇ ਵੀ ਬੰਦ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਅੱਜ-ਕੱਲ ਚੋਣਾਂ ਨੂੰ ਦੇਖਦੇ ਹੋਏ, ਇਹ 156 ਦੁਕਾਨਾਂ ਬੰਦ ਚਲ ਰਹੀਆਂ ਹਨ। ਵੈਸਟ ਵਿਧਾਨ ਸਭਾ ਜਲੰਧਰ ਵਿੱਚ ਨਸ਼ਾ ਤੇ ਗੁੰਡਾਗਰਦੀ ਵੀ ਹਦੋਂ ਵੱਧ ਗਈ, ਪਰ ਵਿਧਾਇਕ ਰਿੰਕੂ ਨੇ ਕਦੀ ਵੀ ਇਹਨਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸਥਾਨਿਕ ਲੋਕਾਂ ਅਨੁਸਾਰ ਵੀ ਉਹਨਾਂ ਨੇ ਕਈ ਵਾਰ ਨਸ਼ਾ-ਖੋਰੀ, ਦੱੜਾ-ਸੱਟਾ ਤੇ ਗੁੰਡਾਗਰਦੀ ਖ਼ਿਲਾਫ਼ ਪੁਲੀਸ ਤੇ ਸੁਸ਼ੀਲ ਰਿੰਕੂ ਨੂੰ ਸ਼ਿਕਾਇਤ ਕੀਤੀ, ਪਰ ਵਿਧਾਇਕ ਸੁਸ਼ੀਲ ਰਿੰਕੂ ਨੇ ਲੋਕਾਂ ਦੀ ਇੱਕ ਨਾ ਸੁਣੀ ਤੇ ਨਾ ਹੀ ਇਹਨਾਂ ਗੱਲਾਂ ਤੇ ਵਿਸ਼ਵਾਸ ਕੀਤਾ।
ਡਾਕਟਰ ਪ੍ਰਦੀਪ ਰਾਏ ਮੁਤਾਬਕ ਵੈਸਟ ਵਿਧਾਨ ਜਲੰਧਰ ਵਿੱਚ ਪਿੱਛਲੇ ਪੰਜ ਸਾਲਾਂ ਵਿੱਚ 700 ਦੇ ਕਰੀਬ ਨਸ਼ੇ ਕਾਰਨ ਨੋਜਵਾਨਾਂ ਦੀ ਮੋਤ ਹੋ ਗਈ ਹੈ, ਪਰ ਵਿਧਾਇਕ ਸੁਸ਼ੀਲ ਰਿੰਕੂ ਇਹਨਾਂ ਸਾਰੀਆਂ ਗੱਲਾਂ ਤੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਹੈ। ਪ੍ਰਦੀਪ ਰਾਏ ਦਾ ਇਹ ਵੀ ਕਹਿਣਾ ਹੈ ਕਿ ਮੇਰੇ ਤੋਂ ਇਲਾਵਾ ਹੋਰ ਵੀ ਮੌਜੂਦਾ ਕੌਂਸਲਰ ਇਸ ਸਮੇਂ ਵਿਧਾਇਕ ਸੁਸ਼ੀਲ ਰਿੰਕੂ ਤੋਂ ਅੰਦਰ-ਖ਼ਾਤੇ ਨਾਰਾਜ਼ ਚੱਲ ਰਹੇ ਹਨ। ਇਸ ਕਰਕੇ ਮੇਰਾ ਵਿਸ਼ਵਾਸ ਹੈ ਕਿ ਇਸ ਵਾਰ ਵਿਧਾਇਕ ਸੁਸ਼ੀਲ ਰਿੰਕੂ ਦੀ ਹਾਰ ਪੱਕੀ ਹੈ।