
ਬਾਬਾ ਬਕਾਲਾ ਸਾਹਿਬ, 03 ਦਸੰਬਰ (ਸੁਖਵਿੰਦਰ ਬਾਵਾ) : ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸ ਦਲਬੀਰ ਸਿੰਘ ਟੌਂਗ ਨੇ ਅੱਜ ਰਈਆ ਵਿਖੇ ਕਰੀਬ ਸਵਾ ਦਸ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨਾਂ ਨੇ ਇਲਾਕਾ ਵਾਸੀਆਂ ਨਾਲ ਇਹ ਖੁਸ਼ੀ ਸਾਂਝੀ ਕਰਦੇ ਦੱਸਿਆ ਕਿ ਰਈਆ ਕਸਬੇ ਦਾ ਗੰਦਾ ਪਾਣੀ ਜੋ ਕਿ ਪਹਿਲਾਂ ਪਿੰਡ ਦੇ ਗੰਦੇ ਛੱਪੜਾਂ ਅਤੇ ਗਲੀਆਂ ਬਾਜ਼ਾਰਾਂ ਵਿੱਚ ਖੜਾ ਰਹਿੰਦਾ ਸੀ ਹੁਣ ਇਸ ਪਲਾਂਟ ਦੇ ਲੱਗਣ ਨਾਲ ਸਾਫ ਹੋ ਕੇ ਮੁੜ ਵਰਤੋਂ ਲਈ ਯੋਗ ਬਣ ਜਾਵੇਗਾ।
ਜਿਸ ਨੂੰ ਅੱਗੇ ਖੇਤਾਂ ਵਿੱਚ ਸਿੰਚਾਈ ਲਈ ਵੀ ਵਰਤਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਦੀ ਕੋਸ਼ਿਸ਼ ਹਰੇਕ ਕਸਬੇ ਅਤੇ ਪਿੰਡ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਦੇਣ ਦੀ ਹੈ ਅਤੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਕੋਸ਼ਿਸ਼ ਸਦਕਾ ਸਾਨੂੰ ਇਹ ਪ੍ਰੋਜੈਕਟ ਮਿਲਿਆ ਹੈ। ਉਹਨਾਂ ਨੇ ਕਿਹਾ ਕਿ ਇਸੇ ਤਰਜ ਉੱਤੇ ਪਿੰਡਾਂ ਦੇ ਛੱਪੜਾਂ ਨੂੰ ਵੀ ਵਿਕਸਿਤ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਹਨਾਂ ਛੱਪੜਾਂ ਨੂੰ ਥਾਪਰ ਮਾਡਲ ਵਜੋਂ ਵਿਕਸਿਤ ਕਰਕੇ ਇਹਨਾਂ ਛੱਪੜਾਂ ਦਾ ਪਾਣੀ ਸਾਫ ਕੀਤਾ ਜਾਵੇਗਾ ਉਪਰੰਤ ਖੇਤਾਂ ਲਈ ਵਰਤੋਂ ਯੋਗ ਬਣਾਇਆ ਜਾਵੇਗਾ।
ਸ. ਟੌਂਗ ਨੇ ਇਸ ਮੌਕੇ ਇਲਾਕਾ ਵਾਸੀਆਂ ਨੂੰ ਇਸ ਵਿਕਾਰੀ ਪ੍ਰੋਜੈਕਟ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡੀ ਕੋਸ਼ਿਸ਼ ਇਸ ਨੂੰ ਛੇਤੀ ਤੋਂ ਛੇਤੀ ਸ਼ੁਰੂ ਕਰਨ ਦੀ ਹੈ। ਇਸ ਮੌਕੇ ਐਸਡੀਓ ਸੰਦੀਪ ਸਿੰਘ, ਜੇ ਈ ਕੁਲਬੀਰ ਸਿੰਘ, ਇੰਸਪੈਕਟਰ ਸੁਖਬੀਰ ਸਿੰਘ, ਸੁਰਜੀਤ ਸਿੰਘ ਕੰਗ ਸੰਜੀਵ ਭੰਡਾਰੀ, ਸਰਬਜੀਤ, ਜਗਤਾਰ ਬਿੱਲਾ, ਸਰਬਰੀਤ ਫੌਜੀ, ਯੋਗ ਵੀਰ, ਭੁਪਿੰਦਰ ਮਾਨ, ਸਰਪੰਚ ਪ੍ਰਭ ਦਿਆਲ ਸਿੰਘ, ਵਿਸ਼ਾਲ ਮੰਨਣ, ਪਟਵਾਰੀ ਅਨਿਲ ਕੁਮਾਰ, ਸੁਰਿੰਦਰ ਸਿੰਘ, ਅਮਿਤ ਕੁਮਾਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।