ਬਾਬਾ ਬਕਾਲਾ ਸਾਹਿਬ, 04 ਅਕਤੂਬਰ (ਸੁਖਵਿੰਦਰ ਬਾਵਾ) : ਅੱਜ ਆਮ ਆਦਮੀ ਪਾਰਟੀ ਦੇ ਯੂਥ ਜੁਆਇੰਟ ਸਕੱਤਰ ਪੰਜਾਬ ਅਤੇ ਹਲਕਾ ਕੁਆਡੀਨੇਟਰ ਵਪਾਰ ਮੰਡਲ ਸੁਰਜੀਤ ਸਿੰਘ ਕੰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਅੱਜ ਕਸਬਾ ਰਈਆ ਦਾਣਾ ਮੰਡੀ ਵਿਖੇ ਵਿਧਾਇਕ ਦਲਬੀਰ ਸਿੰਘ ਟੋਂਗ ਵੱਲੋ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਗਈ ਅਤੇ ਮੰਡੀ ਦੇ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ। ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਆੜਤੀਆਂ, ਖ੍ਰੀਦ ਏਜੰਸੀਆਂ, ਕਿਸਾਨਾਂ ਅਤੇ ਸਬੰਧਤ ਕਾਮਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਕਿਹਾ ਕਿ ਦਾਣਾ ਮੰਡੀ ਵਿੱਚ ਹਰ ਤਰ੍ਹਾਂ ਦੀ ਮੁਸਕਿਲ ਦਾ ਹੱਲ ਕਰਾਉਣ ਲਈ ਆਮ ਆਦਮੀ ਪਾਰਟੀ ਵਚਨਬੱਧ ਹੈ ਅਤੇ ਟੋਂਗ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸਕਿਲ ਨਹੀ ਆਉਣ ਦਿੱਤੀ ਜਾਵੇਗੀ।
ਵਿਧਾਇਕ ਦਲਬੀਰ ਸਿੰਘ ਟੌਂਗ ਨੇ ਝੋਨੀ ਦੀ ਢੇਰੀ ਤੇ ਖੜੇ ਹੋ ਕੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ । ਇਸ ਮੌਕੇ ਗੁਰਦੇਵ ਸਿੰਘ ਖਾਲਸਾ ਮੰਡੀ ਪ੍ਰਧਾਨ, ਰਜੀਵ ਭੰਡਾਰੀ ਸਾਬਕਾ ਪ੍ਰਧਾਨ, ਗੁਰਿੰਦਰ ਸਿੰਘ, ਰਾਮ ਲੁਬਾਈਆਂ, ਸੁਰਿੰਦਰ ਕੁਮਾਰ, ਰਾਹੁਲ ਰਿਖੀ, ਮਨੋਜ ਉੱਪਲ, ਪਿਆਰਾ ਸਿੰਘ, ਢਿੱਲੋ, ਗੁਰਮੇਜ਼ ਸਿੰਘ ਪੱਡਾ, ਤਿਲਕ ਰਾਜ, ਸੰਜੀਵ ਭੰਡਾਰੀ, ਸੁਖਦੇਵ ਸਿੰਘ ਪੱਡਾ ਬਲਾਕ ਪ੍ਰਧਾਨ, ਸੁਰਿੰਦਰਪਾਲ ਲੱਡੂ ਸਰਪੰਚ ਬਿਆਸ, ਜਗਤਾਰ ਸਿੰਘ ਬਿੱਲਾ ਯੂਥ ਆਗੂ, ਜੋਤੀ ਦੋਲੋਨੰਗਲ, ਹੀਰਾ, ਜੋਧਾ ਛਾਪਿਆਵਾਲੀ ਆਦਿ ਆਗੂ ਹਾਜਰ ਸਨ।