ਹੁਸ਼ਿਆਰਪੁਰ (ਜਸਵੀਰ ਸਿੰਘ ਪੁਰੇਵਾਲ) : ਹਲਕਾ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਆਪਣੇ ਹਲਕੇ ਦੇ ਪਿੰਡਾਂ ਵਿੱਚ ਵਿਕਾਸ ਕਾਰਜ ਕਰਵਾਉਣ ਦੇ ਨਾਲ-ਨਾਲ ਖੁੱਦ ਜਾ ਕੇ ਕੰਮਾਂ ਦਾ ਨਿਰੀਖਣ ਕਰਦੇ ਹਨ ਅਤੇ ਕਿਸੇ ਵੀ ਤਰਾਂ ਦੀ ਕਮੀ ਪੇਸ਼ ਆਉਣ ਤੇ ਤੁਰੰਤ ਉਸਨੂੰ ਦੂਰ ਕਰਵਾਉਂਦੇ ਹਨ। ਇਸਦੇ ਤਹਿਤ ਹੀ ਉਹਨਾਂ ਨੇ ਪਿੰਡ ਰਾਜਪੁਰ ਭਾਈਆ ਵਿੱਚ ਚਲਦੇ ਕੰਮਾਂ ਦਾ ਜਾਇਜਾ ਲਿਆ ਅਤੇ ਪਿੰਡ ਵਿੱਚ ਬਣ ਰਹੀ ਧਰਮਸ਼ਾਲਾ ਦਾ ਉਦਘਾਟਨ ਕੀਤਾ ਜੋਕਿ ਲਗਭਗ ਪੂਰੀ ਹੋ ਚੁੱਕੀ ਹੈ। ਇਸ ਧਰਮਸ਼ਾਲਾ ਦੇ ਬਣਨ ਨਾਲ ਪਿੰਡ ਵਾਸੀਆ ਨੂੰ ਬਹੁਤ ਸਹੂਲਤ ਹੋਵੇਗੀ। ਇਸਤੋਂ ਇਲਾਵਾ ਸ਼ਮਸ਼ਾਨ ਘਾਟ ਬਣਾਉਣ ਦਾ ਕੰਮ ਵੀ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਪਿੰਡ ਦੀ ਇਹ ਧਰਮਸ਼ਾਲਾ ਲਗਭਗ 5 ਲੱਖ ਦੀ ਲਾਗਤ ਨਾਲ ਤਿਆਰ ਹੋਈ ਹੈ ਤੇ ਵਿਧਾਇਕ ਡਾ. ਰਾਜ ਕੁਮਾਰ ਵੱਲੋਂ ਪਿੰਡ ਨੂੰ ਲਗਭਗ 60 ਲੱਖ ਦੀ ਗ੍ਰਾਂਟ ਮੁਹੱਇਆ ਕਰਵਾਈ ਗਈ ਹੈ। ਇਸ ਮੌਕੇ ਤੇ ਡਾ. ਰਾਜ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਕਿ ਜਨਤਾ ਨੇ ਜਿਸ ਕੰਮ ਲਈ ਉਹਨਾਂ ਦੇ ਵਿਸ਼ਵਾਸ ਜਤਾਇਆ ਸੀ, ਉਹ ਇਲਾਕੇ ਦਾ ਵਿਕਾਸ ਕਰਵਾਕੇ ਉਸ ਤੇ ਖਰਾ ਉਤਰਨ ਦਾ ਪੂਰਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਹਰ ਪਿੰਡ ਖੁਸ਼ਹਾਲ ਹੋਵੇ ਅਤੇ ਉੱਥੇ ਹਰ ਸਹੂਲਤ ਮੁਹੈਇਆ ਹੋਵੇ ਇਸਦੇ ਲਈ ਉਹ ਹਰ ਸੰਭਵ ਯਤਨ ਕਰ ਰਹੇ ਹਨ ਅਤੇ ਕਰਦੇ ਰਹਿਣਗੇ। ਡਾ. ਰਾਜ ਨੇ ਕਿਹਾ ਕਿ ਪਿੰਡ ਵਿੱਚ ਧਰਮਸ਼ਾਲਾ ਬਣਨ ਨਾਲ ਪਿੰਡ ਵਾਸੀਆਂ ਨੂੰ ਕਾਫੀ ਲਾਭ ਮਿਲੇਗਾ ਅਤੇ ਇਸਦੇ ਨਾਲ ਹੀ ਹੋਰਨਾਂ ਕੰਮਾਂ ਦੇ ਪੂਰਣ ਹੋਣ ਤੇ ਪਿੰਡ ਦੀਆਂ ਕਾਫੀ ਸੱਮਸਿਆਵਾਂ ਹੱਲ ਹੋ ਜਾਣਗੀਆਂ। ਇਸ ਮੌਕੇ ਤੇ ਪਿੰਡ ਦੇ ਵਿਕਾਸ ਲਈ ਡਾ. ਰਾਜ ਵੱਲੋਂ ਮੁਹਇਆ ਕਰਵਾਈ ਗਈ ਗ੍ਰਾਂਟ ਅਤੇ ਉਹਨਾਂ ਵੱਲੋਂ ਖੁਦ ਕੰਮਾਂ ਦਾ ਨਿਰੀਖਣ ਕਰਨ ਤੇ ਪਿੰਡ ਵਾਸੀਆਂ ਨੇ ਉਹਨਾਂ ਦਾ ਧੰਨਵਾਦ ਕੀਤਾ। ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ਕਾਂਗਰਸ ਸਰਕਾਰ ਆਈ ਹੈ ਉਸਨੇ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਰਿਕਾਰਡਤੋੜ ਵਿਕਾਸ ਕਰਵਾਏ ਹਨ। ਇਸ ਮੌਕੇ ਤੇ ਮਾਸਟਰ ਰਛਪਾਲ ਸਿੰਘ, ਸੁਖਦੇਵ ਸਿੰਘ ਸਰਪੰਚ, ਕਰਨੈਲ ਸਿੰਘ ਪੰਚ, ਡਾ. ਬੱਬੂ ਪੰਚ, ਜਸਵਿੰਦਰ ਸਿੰਘ ਪੰਚ, ਨਸੀਬ ਚੰਦ, ਨੰਦ ਲਾਲ ਸਾਬਕਾ ਸਰਪੰਚ ਆਦਿ ਮੌਜੂਦ ਸਨ
Related Articles
Check Also
Close