ਬਾਬਾ ਬਕਾਲਾ ਸਾਹਿਬ, 09 ਜੂਨ (ਸੁਖਵਿੰਦਰ ਸਿੰਘ ਗਿੱਲ) : ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ਉੱਤੇ ਰੋਜ਼ਗਾਰ ਖਾਤਰ ਸੁਨਹਿਰੀ ਭਵਿੱਖ ਬਣਾਉਣ ਲਈ ਵਿਦੇਸ਼ ਜਾਂਦੇ ਹਨ ਜਿੱਥੇ ਉਨ੍ਹਾਂ ਨੂੰ ਉਥੇ ਜਾ ਕੇ ਆਪਣੀ ਰੋਜ਼ੀ-ਰੋਟੀ ਸਦੀਵੀ ਟੁਕੜੇ ਲਈ ਜੂਝਣਾ ਪੈਂਦਾ ਹੈ । ਅਨੇਕਾਂ ਲੋਕ ਉਥੇ ਜਾ ਕੇ ਸੰਘਰਸ਼ ਕਰਦੇ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਅਜਿਹਾ ਮਾਮਲਾ ਥਾਣਾ ਮਹਿਤਾ ਅਧੀਨ ਪੈਂਦੇ ਪਿੰਡ ਧਰਦਿਉ ਵਿੱਚ ਵਾਪਰਿਆ ਹੈਂ ਜਿੱਥੋਂ ਦਾ ਨੌਜਵਾਨ ਸਾਈਪਰੈਸ ਵਿਚ ਰੋਜ਼ੀ-ਰੋਟੀ ਕਮਾਉਣ ਲਈ ਗਿਆ ਹੋਇਆ ਸੀ। ਜਿੱਥੋਂ ਮੌਤ ਹੋਣ ਜਾਣ ਦਾ ਸਮਾਚਾਰ ਮਿਲਿਆ ਹੈ ਜਿੱਥੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਸੁਰਜੀਤ ਸਿੰਘ ਦੇ ਪਿਤਾ ਸੇਵਾ ਸਿੰਘ ਨੇ ਦੱਸਿਆ ਕਿ ਮੇਰਾ ਪੁੱਤਰ ਲੱਗਭੱਗ 16 ਮਹੀਨੇ ਪਹਿਲਾਂ ਸਾਈਪਰਸ ਦੇਸ ਵਿਚ ਗਿਆ ਸੀ। ਜਿੱਥੇ ਜਾ ਕੇ ਮਾਪਿਆਂ ਦੀ ਰੋਜ਼ੀ-ਰੋਟੀ ਦਾ ਸਹਾਰਾ ਬਣਿਆ ਹੋਇਆ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ।
ਜਿੱਥੇ ਕਿ 5 ਜੂਨ ਦੀ ਸਵੇਰ ਨੂੰ ਸਾਈਪਰਸ ਵਿਚੋਂ ਫੋਨ ਰਾਹੀਂ ਪੀੜਤ ਪਰਿਵਾਰ ਨੂੰ ਖ਼ਬਰ ਮਿਲੀ ਕਿ ਜਿੱਥੇ ਮ੍ਰਿਤਕ ਸੁਰਜੀਤ ਸਿੰਘ ਡੇਰੀ ਫਾਰਮ ਵਿੱਚ ਕੰਮ ਕਰਦਾ ਸੀ ਜਿੱਥੇ ਕਿ ਡੇਅਰੀ ਫਾਰਮ ਦੇ ਮਾਲਕ ਨੇ ਗਾਵਾਂ ਤੇ ਬਲਦ ( ਸਾਹਨ ) ਰੱਖੇ ਹੋਏ ਸਨ। ਜਿੱਥੇ ਕੇ ਬਲਦ ਦੇ ਢੁੱਡ ਮਾਰਨ ਕਰਕੇ ਮ੍ਰਿਤਕ ਸੁਰਜੀਤ ਸਿੰਘ ਦੀ ਮੌਤ ਹੋ ਗਈ ਦੱਸਿਆ ਸੀ । ਪੀੜਤ ਪਰਿਵਾਰ ਨੇ ਵਿਦੇਸ਼ ਮੰਤਰੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਗੁਹਾਰ ਲਗਾਈ ਹੈ ਕੇ ਸੁਰਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਵਿਚ ਲਿਆਂਦਾ ਜਾਵੇ , ਤਾਂ ਕਿ ਜੋ ਮ੍ਰਿਤਕ ਦੇਹ ਨੂੰ ਧਾਰਮਿਕ ਰਸਮਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਜਾਵੇ।