ਜੰਡਿਆਲਾ ਗੁਰੂ, 12 ਅਕਤੂਬਰ (ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਗੁਰੂ ਦੇ ਵਾਰਡ ਨੰਬਰ 8 ਡਾਕਖਾਨੇ ਦੇ ਨਜ਼ਦੀਕ ਨਗਰ ਕੌਂਸਲ ਵੱਲੋਂ ਸਵੱਛ ਭਾਰਤ ਅਭਿਆਨ ਤਹਿਤ ਬਣਾਏ ਗਏ ਕੰਪੋਸਟ ਪਿਟ ਜਿਸ ਵਿੱਚ ਗਲੀਆ ਸੜੀਆ ਸਬਜੀਆਂ ਸੁੱਟੀਆ ਜਾਂਦੀਆ ਹਨ ਜਿਸ ਕਾਰਨ ਇਹਨਾਂ ਪਿਟਾ ਵਿਚੋਂ ਆਉਣ ਵਾਲੀ ਬਦਬੂ ਕਾਰਨ ਇਲਾਕਾ ਨਿਵਾਸੀ ਬਹੁਤ ਹੀ ਪਰੇਸ਼ਾਨ ਹਨ। ਇਸ ਤੋਂ ਇਲਾਵਾ ਇਸਦੇ ਨਜ਼ਦੀਕ ਸਰਕਾਰੀ ਐਲੀਮੈਂਟਰੀ ਸਕੂਲ, ਭਗਤ ਰਵੀਦਾਸ ਜੀ ਦੀ ਧਰਮਸ਼ਾਲਾ ਅਤੇ ਡਾਕਖਾਨਾ ਵੀ ਹੈ। ਭਾਵੇਂ ਕਿ ਨਗਰ ਕੌਂਸਲ ਜੰਡਿਆਲਾ ਗੁਰੂ ਵੱਲੋਂ ਇਹ ਖਾਣੇ ਕੂੜੇ ਤੋਂ ਖਾਦ ਬਣਾਉਣ ਲਈ ਬਣਾਏ ਗਈ ਸੀ ਪਰ ਇਸ ਸਮੇਂ ਇਹ ਸ਼ਹਿਰ ਵਾਸੀਆਂ ਦੇ ਗਲੇ ਦੀ ਹੱਡੀ ਬਣ ਗਏ ਹਨ।
ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਸ ਗੰਦਗੀ ਅਤੇ ਬਦਬੂ ਕਾਰਨ ਉਹ ਕਈ ਵਾਰ ਡੇਂਗੂ ਅਤੇ ਮਲੇਰੀਆ ਦਾ ਸ਼ਿਕਾਰ ਵੀ ਹੋ ਚੁੱਕੇ ਹਨ ਪਰ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ। ਇਸ ਮਾਮਲੇ ‘ਚ ਨਗਰ ਕੌਂਸਲ ਦੇ ਈ.ਓ ਅਨਿਲ ਚੋਪੜਾ ਦਾ ਕਹਿਣਾ ਹੈ ਕਿ ਜੇਕਰ ਖੁੱਲ੍ਹੇ ਕੰਪੋਸਟ ਟੋਏ ਕਾਰਨ ਬਦਬੂ ਆਉਂਦੀ ਹੈ ਤਾਂ ਉਸ ਨੂੰ ਢੱਕ ਕੇ ਮਾਮਲਾ ਜਲਦੀ ਹੱਲ ਕਰ ਲਿਆ ਜਾਵੇਗਾ ਹੁਣ ਵੇਖਣਾ ਹੋਵੇਗਾ ਕਿ ਈ.ਓ ਅਨਿਲ ਚੋਪੜਾ ਇਸ ਤੇ ਧਿਆਨ ਦਿੰਦੇ ਨੇ ਜਾ ਫਿਰ ਲੋਕ ਇਸੇ ਤਰ੍ਹਾਂ ਹੀ ਬਿਮਾਰੀਆਂ ਨਾਲ ਜੁਝਦੇ ਰਹਿਣਗੇ।