ਅੰਮ੍ਰਿਤਸਰ/ਜੰਡਿਆਲਾ ਗੁਰੂ, 01 ਮਾਰਚ (ਕੰਵਲਜੀਤ ਸਿੰਘ ਲਾਡੀ) : ਵਿਗੜ ਰਿਹੇ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ ਤੇ ਨਾਲ ਹੀ ਲਗਾਏ ਗਏ ਬੂਟਿਆਂ ਦੀ ਸਾਂਭ-ਸੰਭਾਲ ਵੀ ਕਰਨੀ ਚਾਹੀਦੀ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੋਫੈਸਰ ਨੌਨਿਹਾਲ ਸਿੰਘ, ਸਾਬਕਾ ਵੈਟਰਨਰੀ ਅਫਸਰ ਡਾ. ਕੰਨਵਰਜੀਤ ਸਿੰਘ ਹੁੰਦਲ ਤੇ ਉਹਨਾਂ ਦੇ ਸਾਥੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।
ਇਸ ਮੌਕੇ ਤੇ ਡਾ. ਜਸਬੀਰ ਸਿੰਘ ਵਡਾਲਾ ਜੌਹਲ, ਡਾ. ਤੇਜਪਾਲ ਸਿੰਘ ਸੰਧੂ, ਇੰਜੀ. ਬਲਜੀਤ ਸਿੰਘ ਜੰਮੂ ਐਮਬੀਐਸ ਰਿਜੋਰਟ ਵਾਲੇ, ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਡਾ. ਰੁਮਿੰਦਰ ਸਿੰਘ ਧੰਜੂ, ਆਪ ਆਗੂ ਸਤਵਿੰਦਰ ਸਿੰਘ ਵਡਾਲਾ ਜੌਹਲ, ਜੱਸ ਵਡਾਲਾ, ਡਾ. ਗੁਰਅਵਤਾਰ ਸਿੰਘ, ਡਾ. ਜਸਦੀਪ ਸਿੰਘ ਪਾਇਲਟ, ਡਾਕਟਰ ਪਰਮਿੰਦਰ ਸਿੰਘ, ਡਾ. ਰਾਜਵਿੰਦਰ ਕੌਰ, ਕੋਰੀ ਸਾਇਮਨ ਯੂਐਸਏ, ਜਰਮੀ ਯੂਐਸਏ, ਇੰਜੀ.ਆਸਮੀਨ ਕੌਰ, ਪ੍ਰਫੈਸਰ ਨੌਨਿਹਾਲ ਸਿੰਘ, ਸੁਖਬੀਰ ਸਿੰਘ ਵਡਾਲਾ ਜੌਹਲ, ਸਾਬਕਾ ਸਰਪੰਚ ਸੁਖਦੇਵ ਸਿੰਘ ਨਵਾਂ ਕੋਟ, ਲਖਵਿੰਦਰ ਸਿੰਘ ਫੱਲਾ ਫਤਿਹਪੁਰ ਰਾਜਪੂਤਾਂ, ਲਖਬੀਰ ਸਿੰਘ ਧਾਲੀਵਾਲ, ਨਸੀਬ ਸਿੰਘ ਸਾਘਣਾਂ, ਜਸਬੀਰ ਸਿੰਘ ਮੂਧਲ, ਡਾਕਟਰ ਦਲੇਰ ਸਿੰਘ ਜੌਹਲ ਤੇ ਇਲਾਕੇ ਦੀਆਂ ਕਈ ਹੋਰ ਸ਼ਖ਼ਸੀਅਤਾਂ ਨੇ ਵੀ ਅਵਾਮ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਨੂੰ ਬਚਾਉਣ ਲਈ ਅੱਗੇ ਆਉਣ।