क्राइमताज़ा खबरभारत

ਵਧੀਕ ਕਮਿਸ਼ਨਰ 4 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ 3 ਦਲਾਲਾਂ ਸਣੇ ਰੰਗੇ ਹੱਥੀਂ ਕਾਬੂ

ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ ਏ. ਸੀ. ਬੀ. ਭੀਲਵਾੜਾ ਦੀ ਵਿਸ਼ੇਸ਼ ਜਾਂਚ ਯੂਨਿਟ ਨੇ ਐਤਵਾਰ ਨੂੰ ਕਮਰਸ਼ੀਅਲ ਟੈਕਸ ਵਿਭਾਗ, ਭੀਲਵਾੜਾ ਸਰਕਲ ਦੇ ਵਧੀਕ ਕਮਿਸ਼ਨਰ (ਜੀ. ਐੱਸ. ਟੀ.) ਮੁਹੰਮਦ ਹੁਸੈਨ ਅੰਸਾਰੀ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਇਸ ਕਾਰਵਾਈ ਵਿੱਚ 2 ਅਫਸਰਾਂ ਅਤੇ 3 ਦਲਾਲਾਂ ਸਮੇਤ ਕੁੱਲ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।

 

ਏ. ਸੀ. ਬੀ. ਦੇ ਡਾਇਰੈਕਟਰ ਜਨਰਲ ਬੀ. ਐੱਲ. ਸੋਨੀ ਨੇ ਦੱਸਿਆ ਕਿ ਹੈੱਡਕੁਆਰਟਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੀ. ਐੱਸ. ਟੀ. (ਵਪਾਰਕ ਕਰ ਵਿਭਾਗ, ਰਾਜਸਥਾਨ) ਦੇ ਭੀਲਵਾੜਾ ਵਿੱਚ ਟੈਕਸ ਚੋਰੀ ਦਾ ਇੱਕ ਰੈਕੇਟ ਚੱਲ ਰਿਹਾ ਹੈ। ਇਸ ਨਾਲ ਸਰਕਾਰ ਨੂੰ ਭਾਰੀ ਮਾਲੀ ਨੁਕਸਾਨ ਹੋ ਰਿਹਾ ਹੈ। ਸੋਨੂੰ ਨੇ ਦੱਸਿਆ ਕਿ ਇਸ ‘ਤੇ ਏ. ਸੀ. ਬੀ. ਦੇ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਵਿੱਚ ਏ. ਐੱਸ. ਪੀ. ਬਜਰੰਗ ਸਿੰਘ ਸ਼ੇਖਾਵਤ ਦੀ ਅਗਵਾਈ ਹੇਠ ਕਾਰਵਾਈ ਕੀਤੀ ਗਈ। ਪੜਤਾਲ ਤੋਂ ਬਾਅਦ ਟੀਮ ਨੇ ਵਧੀਕ ਕਮਿਸ਼ਨਰ ਮੁਹੰਮਦ ਹੁਸੈਨ ਅੰਸਾਰੀ ਅਤੇ ਹੋਰ ਅਧਿਕਾਰੀਆਂ ਤੇ ਦਲਾਲਾਂ ਸਮੇਤ ਕੁੱਲ 5 ਵਿਅਕਤੀਆਂ ਨੂੰ 4 ਲੱਖ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ।

Related Articles

Leave a Reply

Your email address will not be published.

Back to top button