ताज़ा खबरपंजाब

ਵਧੀਆ ਸਮਾਜ ਦੀ ਸਿਰਜਣਾ ‘ਚ ਬੱਚਿਆਂ ਦਾ ਬਹੁਤ ਵੱਡਾ ਰੋਲ : DSP ਸੁਖਵਿੰਦਰਪਾਲ ਸਿੰਘ

ਬਾਬਾ ਬਕਾਲਾ ਸਾਹਿਬ, 14 ਸਤੰਬਰ (ਸੁਖਵਿੰਦਰ ਬਾਵਾ) : ਕਿਸੇ ਵੀ ਸਮਾਜ ਦੀ ਸਿਰਜਣਾ ਲਈ ਬੱਚੇ ਬਹੁਤ ਅਹਿਮ ਰੋਲ ਅਦਾ ਕਰਦੇ ਹਨ ਅਤੇ ਇਤਿਹਾਸ ਗਵਾਹ ਹੈ ਕਿ ਜਿਸ ਦੇਸ਼, ਸਮਾਜ ਦੇ ਬੱਚੇ ਅਨੁਸ਼ਾਸ਼ਨ ਦਾ ਪਾਲਣ ਕਰਨ ਵਾਲੇ, ਅਗਾਂਹਵਧੂ ਵਿਚਾਰਾਂ ਵਾਲੇ ਅਤੇ, ਨਸ਼ਿਆਂ ਤੋਂ ਰਹਿਤ ਹੁੰਦੇ ਹਨ, ਉਹ ਦੇਸ਼ ਸਮਾਜ ਹਮੇਸ਼ਾ ਹੀ ਤਰੱਕੀ ਦੀਆਂ ਰਾਹਾਂ ‘ਤੇ ਨਵੀਆਂ ਪੁਲਾਂਘਾਂ ਪੁੱਟਦਾ ਹੈ। ਇਹ ਵਿਚਾਰ ਡੀਐਸਪੀ ਬਾਬਾ ਬਕਾਲਾ ਸਾਹਿਬ ਸੁਖਵਿੰਦਰਪਾਲ ਸਿੰਘ ਨੇ ਅੱਜ ਰਈਆ ਦੇ ਗੁਰੂ ਨਾਨਕ ਪਬਲਿਕ ਸਕੂਲ ਵਿਚ “ਨਸ਼ਾ ਮੁਕਤ ਪੰਜਾਬ” ਮੁਹਿੰਮ ਤਹਿਤ ਕਰਵਾਏ ਗਏ ਬੱਚਿਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪੇਸ਼ ਕੀਤੇ।

ਉਹਨਾਂ ਨੇ ਬੱਚਿਆਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸਕੂਲ ਇਕ ਅਜਿਹੀ ਸੰਸਥਾ ਹੁੰਦੀ ਹੈ ਜਿਥੋਂ ਬੱਚਾ ਜਿੰਦਗੀ ਦੇ ਹਰੇਕ ਪਹਿਲੂ ਬਾਰੇ ਜਾਣਕਾਰੀ ਹਾਸਲ ਕਰਦਾ ਹੈ ਅਤੇ ਆਪਣੀ ਆਉਣ ਵਾਲੀ ਜ਼ਿੰਦਗੀ ਲਈ ਆਪਣੇ ਨਿਸ਼ਾਨੇ ਬਾਰੇ ਨਿਰਣਾ ਲੈ ਸਕਦਾ ਹੈ। ਡੀਐਸਪੀ ਨੇ ਕਿਹਾ ਕਿ ਬੱਚੇ ਰਾਸ਼ਟਰ ਨਿਰਮਾਣ ਲਈ ਬਹੁਤ ਅਹਿਮੀਅਤ ਰੱਖਦੇ ਹਨ ਅਤੇ ਜਿਸ ਦੇਸ਼ ਦੇ ਬੱਚੇ ਸਮਝਦਾਰ ਅਤੇ ਜੀਵਨ ਦੇ ਹਰ ਪਹਿਲੂ ਦੀ ਜਾਣਕਾਰੀ ਰੱਖਦੇ ਹੋਣ, ਉਹ ਦੇਸ਼ ਸਮਾਜ ਤਰੱਕੀ ਦੀਆਂ ਰਾਹਾਂ ਤੇ ਨਵੇਂ ਦਿਸਹੱਦੇ ਕਾਇਮ ਕਰਦਾ ਹੈ। ਉਹਨਾਂ ਬੱਚਿਆਂ ਨੂੰ ਹਮੇਸ਼ਾਂ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ।

ਐਸਐਚਓ ਬਿਆਸ ਸਤਨਾਮ ਸਿੰਘ ਨੇ ਬੱਚਿਆਂ ਨੂੰ ਕਿਹਾ ਕਿ ਉਹ ਆਪਣੇ ਪਿੰਡ, ਆਪਣੇ ਗਲੀ-ਮੁਹੱਲੇ ਵਿਚ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਗੁਪਤ ਰੂਪ ਵਿਚ ਆਪਣੇ ਸਕੂਲ ਦੇ ਪ੍ਰਿੰਸੀਪਲ ਜਾਂ ਪੁਲਿਸ ਨੂੰ ਸੂਚਨਾ ਦੇ ਸਕਦੇ ਹਨ। ਇਸ ਮੌਕੇ ਚੇਅਰਮੈਨ ਡਾ.ਗੁਰਮੀਤ ਸਿੰਘ ਚੀਮਾ, ਪ੍ਰਿੰਸੀਪਲ ਬਿਕਰਮਜੀਤ ਸਿੰਘ ਚੀਮਾ, ਡਾ.ਰਾਜਿੰਦਰ ਰਿਖੀ, ਦਵਿੰਦਰ ਸਿੰਘ ਭੰਗੂ, ਜਸਪਾਲ ਕੌਰ ਮਦਾਨ, ਮਨਿੰਦਰਜੀਤ ਕੌਰ ਚੀਮਾ, ਪੂਨਮ ਗੰਗੋਲੀ, ਪ੍ਰਬਦੀਪ ਕੌਰ, ਸ਼ੀਤਲ ਸਿੰਘ, ਬਿਕਰਮਜੀਤ ਸਿੰਘ, ਭਗਵੰਤ ਸਿੰਘ ਅਤੇ ਦਲਜੀਤ ਕੌਰ ਆਦਿ ਹਾਜਰ ਸਨ।

Related Articles

Leave a Reply

Your email address will not be published.

Back to top button