ਅੰਮ੍ਰਿਤਸਰ, 17 ਜੁਲਾਈ (ਸਾਹਿਲ ਗੁਪਤਾ) : ਅੰਮ੍ਰਿਤਸਰ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਹਲਕਾ ਅਜਨਾਲਾ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕੇਂਦਰ ਸਰਕਾਰ ਦੇ ਪ੍ਰਾਜੈਕਟਾਂ ਨੂੰ ਆਪਣੀ ਪ੍ਰਾਪਤੀ ਦੱਸਣ ਦੀ ਸਖਤ ਸ਼ਬਦਾ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਧਾਰੀਵਾਲ ਕ੍ਰੈਡਿਟ ਜਰੂਰ ਲੈਣ ਪਰ ਦੱਸਣ ਕੇ ਡੇਢ ਸਾਲ ਦੇ ਕਾਰਜ ਕਾਲ ਵਿੱਚ ਉਨ੍ਹਾਂ ਦੀ ਪੰਜਾਬ ਸਰਕਾਰ ਨੇ ਕਿਸ ਪ੍ਰੋਜੈਕਟ ‘ਤੇ ਕਿੰਨੇ ਪੈਸੇ ਖਰਚ ਕੀਤੇ । ਔਜਲਾ ਨੇ ਕਿਹਾ ਕਿ ਸਿਵਾਏ ਰੀਬਨ ਕੱਟਣ ਅਤੇ ਉਦਘਾਟਨ ਕਰਨ ਤੋਂ ਧਾਰੀਵਾਲ ਨੇ ਹਲਕੇ ਵਿੱਚ ਇੱਕ ਨਿੱਕੇ ਪੈਸੇ ਦਾ ਕੰਮ ਨਹੀਂ ਕੀਤਾ । ਉਹਨਾਂ ਆਖਿਆ ਕਿ ਮੇਰੇ ਕੋਲ ਸਵਾਲ ਪੁੱਛਣ ਤੋਂ ਪਹਿਲਾਂ ਧਾਰੀਵਾਲ ਆਪਣੀ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ। ਗੁਰਜੀਤ ਨੇ ਦੱਸਿਆ ਕਿ ਅਜਨਾਲਾ, ਥੋਬਾ , ਗਗੋਮਾਹਲ ਅਤੇ ਅਵਾਣ ਨਵੀਨੀਕਰਨ ਦਾ ਕੰਮ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਹੋਇਆ ਹੈ। ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਬਣਿਆ ਸੀ ਤਾਂ ਉਸ ਸਮੇਂ ਮੇਰੇ ਵੱਲੋਂ ਮੈਂਬਰ ਪਾਰਲੀਮੈਂਟ ਹੁੰਦਿਆਂ ਪਾਰਲੀਮੈਂਟ ਵਿੱਚ ਬਾਈਪਾਸ ਅਤੇ ਮੈਟਰੋ ਦੀ ਮੰਗ ਰੱਖੀ ਗਈ ਸੀ। ਰਾਵੀ ਦੇ ਕੰਢੇ ‘ਤੇ ਜਾ ਕੇ ਚਾਰ ਮਾਰਗੀ ਸੜਕ ਦਾ ਨਿਰਮਾਣ 2017-18 ਤੋਂ ਮੰਗ ਮੇਰੇ ਵੱਲੋਂ ਕੀਤੀ ਜਾ ਰਹੀ ਸੀ।
ਜਿਹੜੇ ਪ੍ਰੋਜੈਕਟਾਂ ਦੀ ਧਾਰੀਵਾਲ ਗੱਲ ਕਰ ਰਹੇ ਹਨ ਉਹ 2019 ਵਿੱਚ ਡੀਟੇਲ ਪ੍ਰੋਜੈਕਟ ਬਣੀ , ਜਮੀਨ ਐਕਵਾਇਰ ਦੀ ਪ੍ਰਕਿਰਿਆ ਚੱਲੀ ਅਤੇ 2022 ਵਿੱਚ ਇਸ ਦਾ ਟੈਂਡਰ ਹੋਇਆ। ਉਹਨਾਂ ਆਖਿਆ ਜਿੱਥੇ ਵੀ ਨੈਸ਼ਨਲ ਹਾਈਵੇ ਬਾਈਪਾਸ ਬਣਾਉਂਦਾ ਹੈ ਉੱਥੋਂ ਦੇ ਅੰਦਰ ਸੜਕਾਂ ਦਾ ਨਿਰਮਾਣ ਇਕ ਵਾਰ ਜ਼ਰੂਰ ਕਰਦਾ ਹੈ ਇਹ ਨੈਸ਼ਨਲ ਹਾਈਵੇਅ ਦੀ ਪੋਲਿਸੀ ਤਹਿਤ ਹੁੰਦਾ ਹੈ। ਉਨ੍ਹਾਂ ਆਖਿਆ ਕਿ ਰਾਜਾ ਸਾਂਸੀ ਤੋਂ ਅਜਨਾਲਾ, ਅਤੇ ਅਜਨਾਲਾ ਤੋਂ ਰਾਜਾਸਾਸੀ ਰੋੜ ਦੀ ਉਨ੍ਹਾਂ ਨੇ ਦੋ ਵਾਰ ਇੱਕ ਕਰੋੜ 96 ਲੱਖ ਰੁਪਏ ਦੀ ਲਾਗਤ ਨਾਲ ਰਿਪੇਅਰ ਕਰਵਾਈ ਹੈ। ਇਹ ਵੀ ਦੱਸਿਆ ਕਿ ਧੁੱਸੀ ਦਾ ਪਾਰਲੀਮੇਂਟ ਮੁੱਦਾ ਵੀ ਉਹਨਾਂ ਨੇ ਚੁੱਕਿਆ ਸੀ। ਉਨ੍ਹਾਂ ਧਾਰੀਵਾਲ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਜਿਹੜੇ ਕੰਮਾਂ ਦਾ ਧਾਰੀਵਾਲ ਉਦਘਾਟਨ ਕਰ ਰਹੇ ਹਨ ਉਹ ਜਾਂ ਤਾਂ ਐਮ .ਪੀ. ਲੈਂਡ ਫੰਡ ਦੇ ਪੈਸੇ ਹਨ ਜਾਂ ਵਿੱਤ ਕਮਿਸ਼ਨਰ ਦੇ । ਪੰਜਾਬ ਸਰਕਾਰ ਨੇ ਇਹਨਾਂ ਪ੍ਰਾਜੈਕਟਾਂ ਵਿੱਚ ਇੱਕ ਦਵਾਨੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਮੇਰੇ ਕਾਰਜਕਾਲ ਵਿੱਚ ਅਜਨਾਲਾ ਵਿਚ ਪੰਜ ਕਰੋੜ ਤੋਂ ਵੱਧ ਦੇ ਕੰਮ ਹੋ ਚੁੱਕੇ ਹਨ। ਜਿਹੜੇ ਛੱਪੜਾਂ ਦਾ ਉਦਘਾਟਨ ਧਾਰੀਵਾਲ ਨੇ ਕੀਤਾ ਉਸ ਦਾ ਕੰਮ ਸਵੱਛ ਭਾਰਤ ਮਿਸ਼ਨ ਅਤੇ ਮਨਰੇਗਾ ਤਹਿਤ ਹੋਇਆ ਹੈ। ਗੁਰਜੀਤ ਔਜਲਾ ਨੇ ਇਹ ਵੀ ਦੱਸਿਆ ਕਿ ਐੱਮ ਪੀ ਲੈਂਡ ਫੰਡ ਵਿੱਚੋਂ ਉਹਨਾਂ ਨੇ 70 ਸਕੂਲਾਂ ਨੂੰ ਗਰਾਂਟ ਜਾਰੀ ਕੀਤੀ। ਸਰਵ ਸਿੱਖਿਆ ਅਭਿਆਨ ਤਹਿਤ 275 ਤੋਂ ਵੱਧ ਸਕੂਲਾਂ ਦੇ ਨਵੇਂ ਕਮਰੇ ਬਣਾਏ। ਕਿਸਾਨੀ ਸੰਘਰਸ ਦੌਰਾਨ ਪੂਰਾ ਇੱਕ ਸਾਲ ਫੁੱਟਪਾਥ ‘ਤੇ ਸੁੱਤੇ ਰਹੇ। ਕੋਰੋਨਾ ਦੌਰਾਨ ਹਰ ਲੋੜਵੰਦ ਦੀ ਮਦਦ ਕੀਤੀ। ਉਸ ਵੇਲੇ ਧਾਰੀਵਾਲ ਕਿੱਥੇ ਸਨ ਇਹ ਜਵਾਬ ਲੋਕਾਂ ਨੂੰ ਦੇਣ। ਹਾਰਟੀਕਲਚਰ ਯੂਨੀਵਰਸਿਟੀ ਨੂੰ ਅੰਮ੍ਰਿਤਸਰ ਤੋਂ ਤਬਦੀਲ ਕਰਨ ਤੋਂ ਰੋਕਿਆ। ਅੰਮ੍ਰਿਤਸਰ ਹਵਾਈ ਅੱਡੇ ਤੋਂ ਕਈ ਫਲਾਈਟਾਂ ਸ਼ੁਰੂ ਕਰਵਾਈਆਂ।
ਤੁੰਗ ਢਾਬ ਦਾ ਮੁੱਦਾ, ਭਗਤਾਂ ਵਾਲਾ ਗੰਦੇ ਨਾਲੇ ਦਾ ਮੁੱਦਾ, ਡੰਪ ਦਾ ਮੁੱਦਾ, ਡਰੀਮ ਸਿਟੀ ਵਾਲੇ ਗੰਦੇ ਨਾਲੇ ਦਾ ਮੁੱਦਾ ਅੰਮ੍ਰਿਤਸਰ ਦੀ ਖ਼ੁਸ਼ਹਾਲੀ ਤੇ ਵਿਕਾਸ ਲਈ ਅੰਮ੍ਰਿਤਸਰ ਦੀ ਆਵਾਜ਼ ਬਣ ਕੇ ਉਹਨਾਂ ਨੇ ਸੰਸਦ ਵਿਚ ਹਰ ਮੁੱਦੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਉਹਨਾਂ ਆਖਿਆ ਕਿ ਧਾਰੀਵਾਲ ਆਰਟੀਆਈ ਪਾ ਕੇ ਜਾਂ ਇਨਕੁਆਰੀ ਕਰਵਾ ਕੇ ਮੇਰੇ ਵੱਲੋਂ ਵਰਤੇ ਫੰਡਾਂ ਦੀ ਜਾਂਚ ਕਰਵਾ ਸਕਦੇ ਹਨ। ਉਹ ਧਾਰੀਵਾਲ ਨਾਲ ਖੁੱਲੀ ਬਹਿਸ ਕਰਨ ਨੂੰ ਤਿਆਰ ਹਨ ਧਾਰੀਵਾਲ ਆਪਣੇ ਡੇਢ ਸਾਲ ਦੇ ਕੀਤੇ ਕੰਮ ਗਿਣਾਵੇਂ। ਉਹਨਾਂ ਨੇ ਕਿਹਾ ਕਿ ਚੰਗੇ ਮਹਿਕਮੇ ਘੁੱਸਣ ਮਗਰੋਂ ਧਾਰੀਵਾਲ ਆਪਣੀ ਪਾਰਟੀ ਦਾ ਗੁੱਸਾ ਮੇਰੇ ਉਪਰ ਨਾ ਕੱਢਣ। ਉਹਨਾਂ ਧਾਰੀਵਾਲ ਨੂੰ ਚੈਲੰਜ ਕੀਤਾ ਕਿ ਉਹ ਆਪਣੇ ਕੀਤੇ ਕੰਮਾਂ ਦੀ ਜਨਤਾ ਦੀ ਕਚਹਿਰੀ ਜਾਂ ਮੀਡੀਆ ਸਾਹਮਣੇ ਰਿਪੋਰਟ ਪੇਸ਼ ਕਰਨਗੇ ਬਸ਼ਰਤੇ ਧਾਰੀਵਾਲ ਆਪਣੇ ਡੇਢ ਸਾਲ ਦੀ ਕਾਰਗੁਜ਼ਾਰੀ ਵੀ ਦੱਸਣ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਛਾਪੇ ਮਾਰਨ ਤੋਂ ਪਹਿਲਾਂ ਧਾਰੀਵਾਲ ਸਕੂਲਾਂ ਅਧਿਆਪਕਾਂ , ਦਰਜਾ ਚਾਰ ਤੇ ਕਲੈਰੀਕਲ ਪੋਸਟਾਂ ਪੂਰੀਆਂ ਕਰਨ। ਉਨ੍ਹਾਂ ਕਿਹਾ ਕਿ ਜੇਕਰ ਧਾਰੀਵਾਲ ਨੂੰ ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਦਾ ਨਹੀਂ ਪਤਾ ਤਾਂ ਉਹ ਐਕਸਪ੍ਰੈੱਸ ਹਾਈਵੇ ਅਤੇ 75 ਕਿਲੋਮੀਟਰ ਰਿੰਗ ਰੋਡ ਦੇ ਪ੍ਰਾਜੈਕਟਾਂ ਬਾਰੇ ਲੋਕਾਂ ਨੂੰ ਪੁੱਛ ਲਵੇ ਕਿ ਮੈਂਬਰ ਪਾਰਲੀਮੈਂਟ ਨੇ ਇਨਾਂ ਪ੍ਰੋਜੈਕਟਾਂ ਲਈ ਕੀ ਯਤਨ ਕੀਤੇ । ਉਨ੍ਹਾਂ ਕਿਹਾ ਕਿ ਉਹ ਧਾਰੀਵਾਲ ਦੇ ਜਵਾਬ ਦੀ ਉਡੀਕ ਕਰਨਗੇ।