ताज़ा खबरपंजाबराजनीति

ਲੋਕ ਸਭਾ ਚੋਣਾ ਵਿੱਚ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਵੱਡੀ ਲੀਡ ਨਾਲ ਜਿੱਤੇਗੀ ਆਮ ਆਦਮੀ ਪਾਰਟੀ ਵਿਧਾਇਕ ਦਲਬੀਰ ਸਿੰਘ ਟੌਂਗ

ਲੋਕ ਸਭਾ ਚੋਣਾ ਵਿੱਚ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਆਪ ਉਮੀਦਵਾਲ ਲਾਲਜੀਤ ਭੁੱਲਰ ਨੂੰ ਮਿਲਿਆ ਵੱਡਾ ਹੁੰਗਾ, ਰੈਲੀ ਨੇ ਮਹਾਂ ਰੈਲੀ ਦਾ ਰੂਪ ਧਾਰਨ ਕੀਤਾ

ਬਾਬਾ ਬਕਾਲਾ ਸਾਹਿਬ 06 ਅਪ੍ਰੈਲ (ਸੁਖਵਿੰਦਰ ਬਾਵਾ) : ਅੱਜ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੀ ਕੰਪੇਨ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਵੱਲੋ ਚੰਦਨ ਪੈਲਿਸ ਰਈਆ ਵਿਖੇ ਰੱਖਾ ਹੋਈ ਵਲੰਟੀਅਰ ਮੀਟਿੰਗ ਦੌਰਾਨ ਮੀਟਿੰਗ ਨੇ ਮਹਾ ਰੈਲੀ ਦਾ ਰੂਪ ਧਾਰਨ ਕੀਤਾ । ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ, ਵਿਧਾਇਕ ਦਲਬੀਰ ਸਿੰਘ ਟੌਂਗ, ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਢਿੱਲੋ, ਚੇਅਰਮੈਨ ਗੁਰਦੇਵ ਸਿੰਘ ਲਾਖਣਾ, ਸੁਰਜੀਤ ਸਿੰਘ ਕੰਗ ਰਈਆ, ਜਥੇਦਾਰ ਬਲਦੇਵ ਸਿੰਘ ਬੋਦੇਵਾਲ, ਸੰਜੀਵ ਭੰਡਾਰੀ, ਸਰਵਣ ਸਿੰਘ ਸਰਾਏ, ਸੁਖਦੇਵ ਸਿੰਘ ਪੱਡਾ, ਹਰਪਾਲ ਸਿੰਘ ਜਵੰਧਪੁਰ, ਸਮਸੇਰ ਸਿੰਘ, ਰਾਜਕਰਨ ਸਿੰਘ, ਫਲਵਿੰਦਰ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨ ਦੀ ਜਰੂਰਤ ਹੈ।

ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਸਾਡੀ ਸੀਨੀਅਰ ਲੀਡਰਸਿੱਪ ਜੋ ਕਿ ਸਿਹਤ ਅਤੇ ਸਿੱਖਿਆ ਦਾ ਮਾਡਲ ਲੈ ਕੇ ਦੇਸ ਨੂੰ ਇੱਕ ਨਵੀ ਰਾਹ ਤੇ ਲੈ ਕੇ ਚੱਲ ਰਹੀ ਹੈ । ਜਿਸਨੂੰ ਪੂਰੇ ਦੇਸ਼ ਵਿੱਚ ਭਾਰੀ ਹੁੰਗਾਰਾਂ ਮਿਲ ਰਿਹਾ ਹੈ। ਜਿਸਦੇ ਡਰ ਸਦਕਾ ਕੇਂਦਰ ਦੀ ਮੋਦੀ ਸਰਕਾਰ ਨੇ ਈ.ਡੀ. ਰਾਹੀ ਸਾਡੇ ਬੇਦਾਗ ਲੀਡਰਾਂ ਤੇ ਝੂਠੇ ਕੇਸ ਦਰਜ ਕੀਤੇ ਅਤੇ ਕੇਂਦਰ ਸਰਕਾਰ ਵੱਲੋਂ ਦੇਸ ਵਿੱਚੋਂ ਲੋਕਤੰਤਰ ਨੂੰ ਖਤਮ ਕੀਤਾ ਜਾ ਰਿਹਾ ਹੈ। ਜਿਸਨੂੰ ਦੇਸ ਦੇ ਲੋਕ ਕਦੇ ਵੀ ਬਰਦਾਸ਼ਤ ਨਹੀ ਕਰਨਗੇ । ਬਾਬਾ ਬਕਾਲਾ ਸਾਹਿਬ ਦੀ ਇਸ ਰੈਲੀ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੀ ਕੰਪੇਨ ਨੂੰ ਭਰਵਾਂ ਹੁੰਗਾ ਦਿੱਤਾ । ਸਟੇਜ ਸੈਕਟਰੀ ਦੀ ਡਿਊਟੀ ਨਿਭਾ ਰਹੇ ਸੁਰਜੀਤ ਸਿੰਘ ਕੰਗ ਨੇ ਵਿਧਾਇਕ ਦਲਬੀਰ ਸਿੰਘ ਟੋਂਗ ਵੱਲੋ ਹਲਕੇ ਦੇ ਸਮੂਹ ਵਰਕਰਾਂ ਵਲੰਟੀਅਰਾਂ, ਆਗੂ ਸਾਹਿਬਾਨਾਂ ਅਤੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਰੈਲੀ ਨੂੰ ਕਾਮਯਾਬ ਕਰਨ ਦੀ ਵਧਾਈ ਦਿੱਤੀ । ਇਸ ਮੌਕੇ ਸਰਪੰਚ ਸੁਰਿੰਦਪਾਲ ਲੱਡੂ ਬਿਆਸ, ਗੁਰਚਰਨ ਸਿੰਘ ਕਾਲੇਕੇ, ਵਰਿੰਦਰ ਸਿੰਘ ਮਿੱਠੂ ਧੂਲਕਾ ਗੁਰਸੇਵ ਸਿੰਘ ਪ੍ਰਧਾਨ ਰਈਆ ਮੰਡੀ , ਐਮ.ਸੀ. ਸਰਬਜੀਤ ਸਿੰਘ, ਜਗਤਾਰ ਸਿੰਘ ਬਿੱਲਾ, ਜੋਗਬੀਰ ਸਿੰਘ ਜੋਗੀ, ਨਰਿੰਦਰ ਸਿੰਘ ਜੇ.ਈ. ਪ੍ਰਧਾਪ ਸਿੰਘ ਜੇ.ਈ., ਪੀ.ਏ. ਸਰਵਰਿੰਦਰ ਸਿੰਘ, ਵਿਸ਼ਾਲ ਮੰਨਣ,ਡਾਕਟਰ ਸਰਬਜੀਤ ਸਿੰਘ ਧੂਲ ਕਾ,ਸੁਖਦੇਵ ਸਿੰਘ ਔਜਲਾ, ਤੇਜਿੰਦਰ ਸਿੰਘ ਬੱਲ, ਬਲਵਿੰਦਰ ਸਿੰਘ ਫੌਜੀ, ਮੰਗਲ ਸਿੰਘ ਫਾਜਲਪੁਰ, ਬਲਦੇਵ ਸਿੰਘ ਮੁਗਲਾਣੀ, ਕੁਲਬੀਰ ਸਿੰਘ ਕਾਲੇਕੇ, ਨਿਰਮਲ ਸਿੰਘ ਖਾਲਸਾ, ਸਾਹਿਬਦਿਆਲ ਸਿੰਘ, ਸੰਦੀਪ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ ਮਥਰੇਵਾਲ, ਅਮਰਜੀਤ ਸਿੰਘ ਕਾਲੇਕੇ, ਗੁਰਪ੍ਰਤਾਪ ਸਿੰਘ ਮੀਆਂਵਿੰਡ, ਅਵਤਾਰ ਸਿੰਘ ਵਿਰਕ, ਸ੍ਰੀ ਮਤੀ ਗੁਰਮੀਤ ਕੌਰ ਕੰਗ, ਕੁਲਦੀਪ ਕੌਰ, ਸੋਨੀਆਂ, ਰਾਣੋ ਆਦਿ ਆਗੂ ਹਾਜਰ ਸਨ।

Related Articles

Leave a Reply

Your email address will not be published.

Back to top button