ਅੰਮ੍ਰਿਤਸਰ, 19 ਮਾਰਚ (ਸੁਖਵਿੰਦਰ ਬਾਵਾ) : ਥਾਣਾ ਤਰਸਿੱਕਾ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਐਸ.ਐਚ.ਓ ਸ. ਬਲਵਿੰਦਰ ਸਿੰਘ ਨੇ ਥਾਣਾ ਤਰਸਿੱਕਾ ਅਧੀਨ ਆਉਂਦੇ ਪਿੰਡਾ ਦੇ ਲਾਇਸੰਸੀ ਅਸਲਾ ਧਾਰਕਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮਾਣਯੋਗ ਸ੍ਰੀ ਸਤਿੰਦਰ ਸਿੰਘ ਆਈ.ਪੀ.ਐਸ ਐਸ.ਐਸ.ਪੀ ਸਾਹਿਬ ਅੰਮ੍ਰਿਤਸਰ ਦਿਹਾਤੀ ਜੀ ਵੱਲੋ ਜਾਰੀ ਸਖਤ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾ 2024 ਨੂੰ ਮੱਦੇਨਜਰ ਰੱਖਦਿਆ ਜਿੰਨਾ ਕੋਲ ਅਸਲਾ ਹੈ, ਉਹ ਆਪਣਾ ਅਸਲਾ ਤੁਰੰਤ ਥਾਣਾ ਵਿਚ ਜਮਾ ਕਰਵਾਉਣ ਜੋ ਅਸਲਾ ਧਾਰਕ ਆਪਣਾ ਅਸਲਾ ਗੰਨ ਹਾਊਸ ਵਿੱਚ ਜਮਾ ਕਰਵਾਉਣਾ ਚਾਹੁੰਦੇ ਹਨ ਉਹ ਤੁਰੰਤ ਆਪਣਾ ਅਸਲਾ ਗੰਨ ਹਾਊਸ ਵਿਚ ਜਮਾ ਕਰਵਾ ਕੇ ਰਸੀਦ ਪ੍ਰਾਪਤ ਕਰਕੇ ਥਾਣਾ ਤਰਸਿੱਕਾ ਨੂੰ ਸੂਚਿਤ ਕਰਨ।
ਉਨਾ ਕਿਹਾ ਕਿ ਜੇਕਰ ਕਿਸੇ ਅਸਲਾ ਧਾਰਕ ਨੇ ਇਨਾ ਹੁਕਮਾ ਦੀ ਪਾਲਣਾ ਨਾ ਕੀਤੀ ਤਾਂ ਉਨਾ ਦੇ ਖਿਲਾਫ ਸਖਤ ਕਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾ ਕਿਹਾ ਕਿ ਚੋਣ ਕਮਿਸ਼ਨਰ ਜੀ ਜੋ ਚੋਣਾ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਹਨਾ ਦੀ ਪਾਲਣਾ ਕਰਨਾ ਸਾਡਾ ਮੁੱਢਲਾ ਫਰਜ ਬਣਦਾ ਹੈ। ਪਿੰਡਾ ਦੇ ਮੋਹਤਬਾਰ ਆਗੂਆਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਅਸਲਾ ਜਮਾ ਕਰਵਾਉਣ ਸਬੰਧੀ ਅਸਲਾ ਧਾਰਕਾ ਨੂੰ ਸੂਚਿਤ ਕੀਤਾ ਜਾਵੇ।