ਜੰਡਿਆਲਾ ਗੁਰੂ, 10 ਸਤੰਬਰ (ਕੰਵਲਜੀਤ ਸਿੰਘ) : ਜੰਡਿਆਲਾ ਗੁਰੂ ਆਏ ਦਿਨੀ ਅਗਜਨੀ ਦੀਆਂ ਘਟਨਾਵਾਂ ਵਾਪਦੀਆਂ ਰਹਿੰਦੀਆਂ ਹਨ ਅਤੇ ਫਾਇਰ ਬ੍ਰਿਗੇਡ ਅੰਮ੍ਰਿਤਸਰ ਤੋਂ ਆਉਂਦੇ ਆਉਂਦੇ ਪੀੜਤ ਵਿਅਕਤੀ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਜਾਂਦਾ ਹੈ ਜਿਸਤੋ ਬਾਅਦ ਇਲਾਕਾ ਨਿਵਾਸੀਆਂ ਨੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੂੰ ਬੇਨਤੀ ਕੀਤੀ ਸੀ ਕਿ ਪੂਰੇ ਹਲਕੇ ਜੰਡਿਆਲੇ ਲਈ ਛੋਟੇ ਆਟੋ ਦੇ ਸਾਈਜ਼ ਦਾ ਘਟੋ ਘੱਟ ਇਕ ਫਾਇਰ ਬ੍ਰਿਗੇਡ ਦਿੱਤਾ ਜਾਵੇ ਜੋ ਕਿ ਭੀੜੇ ਬਾਜ਼ਾਰ ਵਿਚ ਵੀ ਵੜ ਜਾਵੇ । ਬੀਤੇ ਦਿਨੀ ਦਰਸ਼ਨੀ ਬਾਜ਼ਾਰ ਬੇਕਰੀ ਦੀ ਦੁਕਾਨ ਤੇ ਹੋਈ ਅਗਨੀ ਦੀ ਘਟਨਾ ਮੌਕੇ ਖੁਦ ਹਲਕਾ ਵਿਧਾਇਕ ਡੈਨੀ ਤੁਰੰਤ ਮੌਕੇ ਤੇ ਪਹੁੰਚੇ ਸਨ ਅਤੇ ਉਥੇ ਵੀ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਐਮ ਐਲ ਏ ਨੇ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਸੀ ਕਿ ਪਹਿਲ ਦੇ ਆਧਾਰ ਤੇ ਫਾਇਰ ਬ੍ਰਿਗੇਡ ਨਗਰ ਕੌਂਸਲ ਪਹੁੰਚ ਜਾਵੇਗਾ।
ਪਰ ਹੁਣ ਲਗਭਗ 5 ਸਾਲ ਪੂਰੇ ਹੋਣ ਤੇ ਵੀ ਵਿਧਾਇਕ ਡੈਨੀ ਬੰਡਾਲਾ ਜੰਡਿਆਲਾ ਵਾਸੀਆਂ ਦੀ ਦੁਖਦੀ ਰੱਗ ਨੂੰ ਮਲ੍ਹਮ ਨਹੀਂ ਲਗਾ ਸਕੇ ਬਲਕਿ ਦੁਕਾਨਦਾਰਾਂ ਨੂੰ ਸਰਕਾਰੀ ਲੋਲੀਪੋਪ ਦਿੱਤਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੇ ਦਫਤਰੋਂ ਫਾਇਰ ਬ੍ਰਿਗੇਡ ਪਾਸ ਹੋ ਗਿਆ ਹੈ । ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਵਿਧਾਇਕ ਸਾਹਿਬ ਦੇਖੋ ਕਿਤੇ ਅਪਨਾ ਫਾਇਰ ਬ੍ਰਿਗੇਡ ਜਲੰਧਰ ਵਾਲੇ ਜੰਡਿਆਲਾ ਨਾ ਪਹੁੰਚ ਗਿਆ ਹੋਵੇ । 2022 ਵਿਚ ਅਜਿਹੇ ਦਰਜਨਾਂ ਮੁੱਦਿਆਂ ਨੂੰ ਲੈਕੇ ਸ਼ਹਿਰ ਵਾਸੀ ਮੌਜੂਦਾ ਹਲਕਾ ਵਿਧਾਇਕ ਨੂੰ ਘੇਰਨ ਲਈ ਤਿਆਰ ਬੈਠੇ ਹਨ ।