ਜਲੰਧਰ ਕੈਂਟ, 21 ਮਾਰਚ (ਕਬੀਰ ਸੌਂਧੀ) : ਲੋਕਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਜਲੰਧਰ ਕੈਂਟ ਦੇ ਹਲਕਾ ਇੰਚਾਰਜ ਸ. ਹਰਜਾਪ ਸਿੰਘ ਸੰਘਾ ਨੇ ਪਿੰਡ ਕਾਦੀਆਂ ਵਾਲੀ ਵਿਖੇ ਕੀਤੀ ਗਈ ਇੱਕ ਮੀਟਿੰਗ ਦੇ ਦੌਰਾਨ ਕੀਤਾ।
ਗੌਰਤਲਬ ਹੈ ਕਿ ਲੋਕਸਭਾ ਚੋਣਾਂ ਨੂੰ ਲੈ ਕੇ ਇਸਤਰੀ ਅਕਾਲੀ ਦਲ ਦੀ ਸਰਪ੍ਰਸਤ ਬੀਬੀ ਗੁਰਦੇਵ ਕੌਰ ਸੰਘਾ ਦੀ ਸਰਪ੍ਰਸਤੀ ਹੇਠ ਪਿੰਡ ਕਾਦੀਆਂ ਵਾਲੀ ਉਨ੍ਹਾਂ ਦੇ ਗ੍ਰਹਿ ਵਿਖੇ ਇੱਕ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ਵਿੱਚ ਕੈਂਟ ਹਲਕੇ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਵੱਧ ਚੜ੍ਹ ਕੇ ਸ਼ਾਮਿਲ ਹੋਏ।
ਇਸ ਮੀਟਿੰਗ ਦਾ ਮੁੱਖ ਉਦੇਸ਼ ਕੁਸ਼ਲ ਅਤੇ ਪ੍ਰਭਾਵੀ ਪ੍ਰਸ਼ਾਸਨ ਲਈ ਹਲਕੇ ਵਿੱਚ ਟੀਮਾਂ ਅਤੇ ਸਰਕਲਾਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਦੀ ਸਥਾਪਨਾ ਕਰਨਾ ਸੀ। ਮੀਟਿੰਗ ਵਿੱਚ ਹਾਜਰ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਟੀਮਾਂ ਬਣਾ ਕੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਸੁਪਨਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਜਿੰਮੇਵਾਰੀ ਲਈ ਤਾਂ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਸ਼ਾਨਦਾਰ ਨਤੀਜੇ ਹਾਸਿਲ ਕਰ ਸਕੇ।
ਇਸ ਮੌਕੇ ਇਸਤਰੀ ਅਕਾਲੀ ਦਲ ਦੀ ਸਰਪ੍ਰਸਤ ਬੀਬੀ ਗੁਰਦੇਵ ਕੌਰ ਸੰਘਾ, ਸ਼੍ਰੋਮਣੀ ਅਕਾਲੀ ਦਲ ਜਲੰਧਰ ਕੈਂਟ ਦੇ ਹਲਕਾ ਇੰਚਾਰਜ ਸ. ਹਰਜਾਪ ਸਿੰਘ ਸੰਘਾ, ਸਰਕਲ ਜਥੇਦਾਰ ਸੁਖਦੇਵ ਸਿੰਘ ਫਤਿਹਪੁਰ, ਸ਼ਮਿੰਦਰ ਸਿੰਘ ਸੰਧੂ ਮੀਰਾਪੁਰ, ਸੁਖਵੀਰ ਸਿੰਘ ਥਿੰਦ ਪ੍ਰਤਾਪਪੁਰਾ, ਹਰਨੇਕ ਸਿੰਘ ਲੰਬੜ, ਸ਼ਿੰਦਾ ਲਾਲੀ, ਸਾਬੀ ਮਾਨ ਕਾਦੀਆਂਵਾਲੀ ਸਹਿਤ ਵੱਡੀ ਗਿਣਤੀ ‘ਚ ਪਾਰਟੀ ਵਰਕਰ ਹਾਜ਼ਰ ਸਨ।