ਜੰਡਿਆਲਾ ਗੁਰੂ, 03 ਅਗਸਤ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸਹੋਤਾ) : ਲਾਈਨ ਕਲੱਬ 321 ਡੀ ਦੇ ਗਵਰਨਰ ਐੱਸ.ਪੀ ਸੋਧੀ ਦੇ ਦਿਸ਼ਾ ਨਿਰਦੇਸ਼ਾ ਹੇਠ ਜਿਲ੍ਹਾ ਅੰਮ੍ਰਿਤਸਰ ਦੇ ਵੱਖ ਵੱਖ ਥਾਵਾਂ ਤੇ ਸਜਾਵਟੀ,ਫਲਦਾਰ,ਛਾਂਦਾਰ ਬੂਟੇ ਲਾਏ ਗਏ। ਇਸ ਮੌਕੇ ਗਵਰਨਰ ਐਸ ਪੀ ਸੋਧੀ ਨੇ ਕਿਹਾ ਕਿ ਬੱਚਿਆਂ ਦਾ ਬਹੁਤ ਸਲਾਘਾਯੋਗ ਕਦਮ ਹੈ ਜੋ ਬੂਟੇ ਪਾਲਣ ਦੀ ਜੁੰਮੇਵਾਰੀ ਲੈ ਰਹੇ ਹਨ। ਉਹਨਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਲਾਈਨ ਕਲੱਬ ਦੇ ਅਹੁਦੇਦਾਰ ਤੇ ਮੈਂਬਰ ਸਹਿਬਾਨਾ ਵੱਲੋਂ ਵੱਖ ਵੱਖ ਥਾਵਾਂ ਤੇ ਉਪਰਾਲੇ ਕਰਕੇ ਲੋਕਾਂ ਵਿਚ ਜਾਗ੍ਰਿਤੀ ਪੈਦਾ ਕਰ ਰਿਹਾ ਹੈ,ਕਿ ਸੁੱਧ ਹਵਾ,ਧਰਤੀ ਅਤੇ ਪਾਣੀ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਜਰੂਰੀ ਹੋ ਗਏ ਹਨ,ਕਿਉਂਕਿ ਆਏ ਦਿਨ ਲੋਕਾਂ ਵਿੱਚ ਬੂਟਿਆਂ ਦੀ ਕਟਾਈ ਅਤੇ ਪਾਣੀ ਦੀ ਦੁਰਵਰਤੋਂ ਲਗਾਤਾਰ ਵਧਦੀ ਜਾ ਰਹੀ ਹੈ।
ਜਿਸ ਨਾਲ ਵਾਤਾਵਰਨ ਲਈ ਵੱਡਾ ਖਤਰਾ ਪੈਦਾ ਹੋ ਗਿਆ ਹੈ ਜਿਸ ਨਾਲ ਕਈ ਬਿਮਾਰੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ,ਉਨ੍ਹਾਂ ਨੇ ਅੱਗੇ ਕਿਹਾ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿਚ ਇਕ-ਇਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ।ਜਿਸ ਨਾਲ ਆਉਣ ਵਾਲਾ ਸਮਾਂ ਵਾਤਾਵਰਨ ਲਈ ਖਤਰਾ ਨਾ ਬਣ ਸਕੇ। ਇਸ ਮੌਕੇ ਚੇਅਰਮੈਨ ਸਿੰਘ ਰਣਜੀਤ ਸਿੰਘ ਰਾਣਾ ਵਾਈਸ ਚੇਅਰਮੈਨ ਡਾ. ਰਤਨ ਚੰਦ, ਸ਼ੇਰੇ ਪੰਜਾਬ ਪ੍ਰੈਸ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਹਰਜਿੰਦਰ ਸਿੰਘ ਕਲੇਰ, ਸੈਕਟਰੀ ਲਾਈਨਜ ਪ੍ਰਸ਼ਾਤ, ਲਾਈਨਜ ਸਵਰਨਜੀਤ ਸਿੰਘ ਸੰਧੂ, ਲਾਈਨ ਅਜੇਪਾਲ ਸਿੰਘ,ਲਾਈਨ ਲਖਵਿੰਦਰ ਸਿੰਘ, ਅਰਮਾਣ ਸੋਧੀ ਕਿੱਟੂ ਸੋਧੀ ਆਦਿ ਹਾਜਰ ਸਨ।