
ਬਿਆਸ, 18 ਅਪ੍ਰੈਲ (ਸੁਖਵਿੰਦਰ ਬਾਵਾ) : ਰੌਇਆਲ ਕੈਂਬ੍ਰਿਜ ਸਕੂਲ ਬਿਆਸ ਵਿਖੇ ਅੱਖਰਕਾਰ ਸੰਸਕਾਰ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਕੂਲ ਡਾਇਰੈਕਟਰ ਪਰਮਵੀਰ ਆਨੰਦ ਨੇ ਕਿਹਾ ਕਿ ਇਹ ਵਿਸ਼ੇਸ਼ ਮੌਕਾ ਸਿੱਖਿਆ ਦੀ ਪਵਿੱਤਰ ਸ਼ੁਰੂਆਤ ਦਾ ਪ੍ਰਤੀਕ ਹੈ, ਜਿੱਥੇ ਪ੍ਰੇਮ, ਮਾਰਗਦਰਸ਼ਨ ਅਤੇ ਆਸ਼ੀਰਵਾਦ ਦੇ ਨਾਲ ਪਹਿਲਾ ਅੱਖਰ ਲਿਖਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਖੁਸ਼ੀਆਂ ਨਾਲ ਭਰੇ ਚਿਹਰੇ ਤੋਂ ਭਾਵ ਪੂਰਨ ਪ੍ਰਾਰਥਨਾਵਾਂ ਤੱਕ, ਇਹ ਸਮਾਰੋਹ ਅਤੇ ਉਤਸ਼ਾਹ ਦਾ ਸੁੰਦਰ ਸੰਗਮ ਰਿਹਾ ਹੈ।ਜਿਸ ਨੇ ਸਾਡੇ ਛੋਟੇ ਛੋਟੇ ਵਿਦਿਆਰਥੀਆਂ ਵਿੱਚ ਗਿਆਨ ਅਤੇ ਸਿੱਖਣ ਦੇ ਪ੍ਰਤੀ ਪ੍ਰੇਮ ਨੂੰ ਜਗਾਇਆ ਹੈ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਧਰਵਿੰਦਰ ਕੌਰ ਨੇ ਨੰਨ੍ਹੇ ਵਿਦਿਆਰਥੀਆਂ ਨੂੰ ਗਿਆਨ ਦੀ ਇਸ ਦੁਨੀਆਂ ਦੇ ਵਿੱਚ ਪਹਿਲਾ ਕਦਮ ਰੱਖਣ ‘ਤੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੀ ਸਫ਼ਲਤਾ, ਤਰੱਕੀ ਲਈ ਕਾਮਨਾ ਕੀਤੀ। ਇਸ ਮੌਕੇ ਸਕੂਲ ਸਟਾਫ ਮੈਂਬਰ ਹਾਜ਼ਰ ਸਨ।