ਜੰਡਿਆਲਾ ਗੁਰੂ/ਟਾਂਗਰਾ, 28 ਮਾਰਚ (ਕੰਵਲਜੀਤ ਸਿੰਘ) : ਰੇਲਵੇ ਰੋਡ ਅੱਡਾ ਟਾਂਗਰਾ ਸਥਿਤ ਮੁੱਛਲ ਮੋੜ ਤੇ ਲੋਕਾਂ ਦੇ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਟਾਂਗਰਾ ਦੇ ਬਾਜ਼ਾਰ ਵਿਚ ਵੀ ਭਾਰੀ ਗੰਦਗੀ ਜਮਾ ਹੋਣ ਕਰਕੇ ਪਾਣੀ ਦੀ ਬਦਬੂ ਕਾਰਨ ਪਿੰਡ ਵਾਸੀ ਅਤੇ ਰਾਹਗੀਰ ਬਹੁਤ ਪਰੇਸ਼ਾਨ ਹਨ ।ਅਤੇ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਜਿਕਰਯੋਗ ਹੈ ਕਿ ਇਹ ਸੜਕ ਕਈ ਪਿੰਡਾਂ ਨੂੰ ਜੋੜਦੀ ਹੋਣ ਕਰਕੇ ਟਰੈਕਟਰ ਟ੍ਰਾਲੀਆਂ ਸਕੂਲ ਦੀਆਂ ਬੱਸਾਂ ਮੋਟਰ ਗੱਡੀਆਂ ਤੇ ਹੋਰ ਸਾਧਨਾਂ ਨਾਲ ਆਵਾਜਾਈ ਬਹੁਤ ਰਹਿੰਦੀ ਹੈ।
ਲੋਕਾਂ ਦੀ ਮੰਗ ਹੈ। ਕਿ ਗੰਦੇ ਪਾਣੀ ਦੀ ਨਿਕਾਸੀ ਕਰਾ ਕੇ ਸੜਕ ਦੀ ਮੁਰੰਮਤ ਕਰਾ ਕੇ ਮੁੜ ਆਵਾਜਾਈ ਬਹਾਲ ਕੀਤੀ ਜਾਵੇ ਤਾਂ ਜੋ ਲੋਕਾਂ ਦੇ ਸਾਧਨਾਂ ਦੇ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਸੀ ਉਸ ਤੋਂ ਬਚਿਆ ਜਾ ਸਕੇ ਕਈ ਬਾਰ ਰਾਹਗੀਰ ਆਪਣੇ ਸਾਧਨ ਸਾਈਡ ਤੋਂ ਲੰਘਾਉਣ ਕਾਰਨ ਹਾਦਸੇ ਵੀ ਸਕਦੇ ਹਨ। ਇਸ ਸਬੰਧੀ ਬੀਡੀਪੀਓ ਤਰਸਿੱਕਾ ਹਰਪ੍ਰੀਤ ਸਿੰਘ ਨੇ ਜਲਦੀ ਰਿਪੇਅਰ ਕਰਾਉਣ ਦਾ ਭਰੋਸਾ ਦਿਵਾਇਆ।