ਜਲੰਧਰ 22 ਜੂਨ (ਬਿਉਰੋ ) : ਪੰਜਾਬ ਸਰਕਾਰ ਵੱਲੋ ਪੱਤਰਕਾਰ ਭਾਈਚਾਰੇ ਨਾਲ ਅਪਣਾਈ ਜਾ ਰਹੀ ਭੇਦਭਾਵ ਪੂਰਨ ਦੋਗਲੀ ਨੀਤੀ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵਲੋਂ ਸਰਕਾਰ ਨੂੰ ਦਿੱਤੀ ਗਈ ਚੇਤਾਵਨੀ ਦਾ ਸੁਆਗਤ ਕਰਦੇ ਹੋਏ ਰਿਪੋਰਟਸ ਐਸੋਸੀਏਸ਼ਨ ਰਜਿ.ਪੰਜਾਬ ਦੇ ਪ੍ਰਧਾਨ ਸਤਿੰਦਰ ਸਿੰਘ ਰਾਜਾ ਤੇ ਸਮੂਹ ਮੈਂਬਰਾਂ ਨੇ ਇਸ ਸੰਘਰਸ਼ ਵਿਚ ਪੱਤਰਕਾਰ ਭਾਈਚਾਰੇ ਦੇ ਹੱਕਾਂ ਲਈ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਸਤਿੰਦਰ ਸਿੰਘ ਰਾਜਾ ਨੇ ਕਿਹਾ ਕਿ ਪੰਜਾਬ ਦੇ ਕੁਝ ਜਿਲਿਆਂ ਦੇ ਡੀਪੀਆਰਓ ਵਲੋਂ ਵੈੱਬ ਪੋਰਟਲਾਂ/ਵੈੱਬ ਚੈਨਲਾਂ ਦੇ ਸਮੂਹ ਪੱਤਰਕਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਇਹ ਪ੍ਰੈਸ ਦੀ ਅਜ਼ਾਦੀ ‘ਤੇ ਸਿੱਧਾ ਹਮਲਾ ਹੈ ਜਿਸ ਨੂੰ ਰਿਪੋਰਟਸ ਐਸੋਸੀਏਸ਼ਨ ਪੰਜਾਬ ਕਿਸੇ ਹਾਲਤ ਚ ਬਰਦਾਸ਼ਤ ਨਹੀਂ ਕਰੇਗੀ ਅਤੇ 27 ਜੂਨ ਦੇ ਰੋਸ ਪ੍ਰਦਰਸ਼ਨ ਲਈ ਵੱਡੀ ਗਿਣਤੀ ਚ ਸ਼ਾਮਲ ਹੋਵਾਂਗੇ .
ਉਨ੍ਹਾਂ ਕਿਹਾ ਕਿ ਚੰਡੀਗੜ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਵਲੋਂ ਪੀਲੇ ਕਾਰਡ ਨੂੰ ਲੈ ਕੇ ਕੀਤੇ ਜਾ ਰਹੇ ਵਿਤਕਰੇ ਵਿੱਢੇ ਗਏ ਸੰਘਰਸ਼ ਦਾ ਰਿਪੋਰਟਸ ਐਸੋਸੀਏਸ਼ਨ ਪੂਰਾ ਸਮਰਥਨ ਕਰਦੀ ਹੈ। ਇਸ ਮੌਕੇ ਵਿਪਨ ਸੋਨੀ ਡੇਰਾ ਬਾਬਾ ਨਾਨਕ ਚੇਅਰਮੈਨ ਪੰਜਾਬ ,ਜਨਰਲ ਸਕੱਤਰ ਪੰਜਾਬ ਰਣਦੀਪ ਕੁਮਾਰ ਸਿੱਧੂ ਜਲੰਧਰ, ਸੁਧੀਰ ਸ਼ਰਮਾ ਨੰਗਲ ਟਾਊਨਸ਼ਿਪ ਉੱਪ ਚੇਅਰਮੈਨ ਪੰਜਾਬ ,ਰਣਜੀਤ ਸਿੰਘ ਕੰਗ ਰਈਆ ਸੀਨੀਅਰ ਮੀਤ ਪ੍ਰਧਾਨ ਪੰਜਾਬ ,ਲਖਵਿੰਦਰ ਲੱਕੀ ਕਿਸਨਗੜ ਸੀਨੀਅਰ ਮੀਤ ਪ੍ਰਧਾਨ ਪੰਜਾਬ ,ਇਕਬਾਲ ਮਹੇ ਆਦਮਪੁਰ ਸੀਨੀਅਰ ਮੀਤ ਪ੍ਰਧਾਨ ਪੰਜਾਬ ,ਕਮਲਜੀਤ ਕੌਰ ਮੁਕੇਰੀਆਂ ਲੇਡੀ ਵਿੰਗ ਚੇਅਰਪਰਸ਼ਨ ਪੰਜਾਬ ,ਸਿਮਰਨ ਸ਼ਰਮਾ ਜਲੰਧਰ ਲੇਡੀ ਵਿੰਗ ਉੱਪ ਚੇਅਰਪਰਸ਼ਨ ਪੰਜਾਬ, ਮਨਜੀਤ ਕੌਰ ਆਦਮਪੁਰ ਲੇਡੀ ਵਿੰਗ ਜਨਰਲ ਸੈਕਟਰੀ ਪੰਜਾਬ,ਰਜਵਿੰਦਰ ਕੌਰ ਲੇਡੀ ਵਿੰਗ ਸੈਕਟਰੀ ਪੰਜਾਬ,ਮਮਤਾ ਮੈਡਮ ਜੁਆਇੰਟ ਸੈਕਟਰੀ ਲੇਡੀ ਵਿੰਗ ਪੰਜਾਬ,ਪਰਮਿੰਦਰ ਕੌਰ ਜਲੰਧਰ ਮੁੱਖ ਸਲਾਹਕਾਰ ਲੇਡੀ ਵਿੰਗ ਪੰਜਾਬ ਪੰਜਾਬ,ਟੋਨੀ ਸ਼ਰਮਾ ਸੀਨੀਅਰ ਮੈਂਬਰ ਪੰਜਾਬ,ਵਿਜੈ ਸ਼ਰਮਾ ਗੁਰਦਾਸਪੁਰ ਸੈਕਟਰੀ ਪੰਜਾਬ ਤੇ ਹੋਰ ਮੈਂਬਰ ਹਾਜਿਰ ਸਨ।