ਜੰਡਿਆਲਾ ਗੁਰੂ/ਅੰਮ੍ਰਿਤਸਰ, 01 ਜਨਵਰੀ (ਕੰਵਲਜੀਤ ਸਿੰਘ ਲਾਡੀ) : ਪੰਜਾਬ ਪੁਲਿਸ ਦੇ ਅਧਿਕਾਰੀ/ਕਰਮਚਾਰੀ ਜੋ ਆਪਣੀ ਪੁਲਿਸ ਵਿਭਾਗ ਦੀ ਨੌਕਰੀ ਕਰਨ ਉਪਰੰਤ ਸੇਵਾ-ਮੁਕਤ ਹੋ ਜਾਂਦੇ ਹਨ, ਉਹਨਾਂ ਰਿਟਾਇਡ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦਾ ਪੁਲਿਸ ਵਿਭਾਗ ਨਾਲ ਤਾਲਮੇਲ ਬਣਿਆ ਰਹੇ ਅਤੇ ਉਹ, ਆਪਣੀ ਨੌਕਰੀ ਦਾ ਤਜੁਰਬਾ ਸਾਝਾਂ ਕਰਨ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਲਈ ” Police Elder Day” ਮਨਾਇਆਂ ਜਾਂਦਾ ਹੈ।ਜਿਸਦੇ ਸਬੰਧ ਵਿੱਚ ਅੱਜ ਮਿਤੀ 30-12-2021 ਨੂੰ ਕਾਨਫਰੰਸ ਹਾਲ, ਪੁਲਿਸ ਲਾਈਨ, ਅੰਮ੍ਰਿਤਸਰ ਵਿੱਖੇ “Police Pensioners Welfare Association, Amritsar ਦੇ ਮੈਬਰਾਨ, ਜਿੰਨਾਂ ਦੀ ਅਗਵਾਈ ਸ੍ਰੀ ਸੁਖਦੇਵ ਸਿੰਘ ਛੀਨਾ, ਆਈ.ਪੀ.ਐਸ (ਰਿਟਾਇਡ), ਪ੍ਰਧਾਨ), ਸ੍ਰੀ ਯਸ਼ਪਾਲ ਸ਼ਰਮਾਂ, ਪੀ.ਪੀ.ਐਸ, ਐਸ.ਪੀ (ਰਿਟ.) ਜਨਰਲ ਸੈਕਟਰੀ, ਸੀ ਦਿਲਬਾਗ ਸਿੰਘ, ਪੀ.ਪੀ.ਐਸ, ਡੀ.ਐਸ.ਪੀ (ਰਿਟ.), ਵਾਈਸ ਪ੍ਰਧਾਨ ਅਤੇ ਸ੍ਰੀ ਆਤਮਾ ਸਿੰਘ ਭੁੱਲਰ, ਪੀ.ਪੀ.ਐਸ, ਡੀ.ਐਸ.ਪੀ (ਰਿਟ), ਵਾਈਸ ਪ੍ਰਧਾਨ ਤੋਂ ਇਲਾਵਾ ਰਿਟਾਇਰਡ ਪੁਲਿਸ ਕਮਰਚਾਰੀ ਹਾਜ਼ਰ ਸਨ।
ਸ੍ਰੀ ਸੁਖਚੈਨ ਸਿੰਘ ਗਿੱਲ, ਆਈ.ਪੀ.ਐਸ, ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਵੱਲੋ ਰਿਟਾਇਡ ਪੁਲਿਸ ਕਮਰਚਾਰੀਆਂ/ਅਧਿਕਾਰੀਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਸਾਡੇ ਪਰਿਵਾਰਕ ਮੈਂਬਰ ਹਨ ਅਤੇ ਸਾਨੂੰ ਇਹਨਾਂ ਨਾਲ ਵਿਚਾਰ ਵਿਟਦਾਰਾਂ ਕਰਕੇ ਡਿਊਟੀ ਕਰਨ ਤਜੁਰਬਾ ਹਾਸਲ ਹੁੰਦਾ ਹੈ। ਅਸੀ ਰਿਟਾਇਡ ਪੁਲਿਸ ਕਰਮਚਾਰੀਆਂ/ਅਧਿਕਾਰੀਆਂ ਦਾ ਹਮੇਸ਼ਾ ਸਤਿਕਾਰ ਕਰਦੇ ਹਾਂ ਅਤੇ ਉਹਨਾਂ ਦੀ ਹਰ ਮੁਸ਼ਕਿਲ ਦਾ ਹੱਲ ਪਹਿਲ ਦੇ ਅਧਾਰ ਪਰ ਕੀਤਾ ਜਾਂਦਾ ਹੈ ਅਤੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਹਮੇਸ਼ਾ ਆਪਣੇ ਰਿਟਾਇਰਡ ਮੁਲਾਜਮਾਂ ਦੇ ਹਰ ਦੁੱਖ-ਸੁੱਖ ਦੇ ਸਮੇਂ ਨਾਲ ਹੈ।
ਸੀ ਸੁਖਦੇਵ ਸਿੰਘ ਛੀਨਾ, ਆਈ.ਪੀ.ਐਸ (ਰਿਟਾਇਡ), ਪ੍ਰਧਾਨ), “Police Pensioners Welfare Association, Amritsar” ਵੱਲੋਂ ਰਿਟਾਇਰਡ ਪੁਲਿਸ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਜਿਵੇ ਸਰਵਿਸ ਮੈਟਰ, ਪੈਨਸ਼ਨ ਸਬੰਧੀ ਤੇ ਨਿੱਜੀ ਮੁਸ਼ਕਲਾਂ ਦਾ ਹੱਲ ਕੀਤਾ ਜਾਂਦਾ ਹੈ, ਇਸਤੋਂ ਇਲਾਵਾ ਮੈਬਰਾਨ (ਰਿਟਾਇਰੀ) ਨੂੰ ਸਰਕਾਰ ਵੱਲੋਂ ਨਵੀਆਂ ਨਿੱਤੀਆਂ ਬਾਰੇ ਜਾਰੀ ਹੋਏ ਨੌਟੀਫਿਕੇਸ਼ਨਾਂ ਬਾਰੇ ਵੀ ਜਾਣੂ ਕਰਵਾਇਆ ਜਾਂਦਾ ਹੈ। ਇਹਨਾਂ ਦੀ ਤੰਦਰੁਸਤੀ ਲਈ ਸਮੇਂ-ਸਮੇਂ ਸਿਰ ਗਾਈਡ ਕੀਤਾ ਜਾਂਦਾ ਹੈ।
ਸ੍ਰੀ ਸੁਖਦੇਵ ਸਿੰਘ ਛੀਨਾ ਨੇ ਕਿਹਾ ਕਿ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਵਲੋਂ ਉਹਨਾਂ ਦਾ ਸਾਥ ਹਮੇਸ਼ਾ ਦਿੱਤਾ ਜਾਂਦਾ ਹੈ ਅਤੇ ਉਹਨਾਂ ਨੂੰ ਕਿਸੇ ਤਰਾਂ ਦੀ ਕੋਈ ਵੀ ਮੁਸ਼ਕਲ ਹੋਵੇ, ਉਸਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਂਦਾ ਹੈ। ਰਿਟਾਇਰੀ ਜਿੰਨਾਂ ਦੀ ਉਮਰ 70 ਸਾਲ ਤੋਂ ਉਪਰ ਹੈ, ਉਹਨਾਂ ਨੂੰ ਸਮਾਨਿਤ ਕੀਤਾ ਗਿਆ ਅਤੇ ਅੰਤ ਵਿੱਚ ਸ੍ਰੀ ਗੋਰਵ ਤੂਰਾ, ਆਈ.ਪੀ.ਐਸ, ਜੁਆਇੰਟ ਕਮਿਸ਼ਨਰ ਪੁਲਿਸ, ਸਥਾਨਿਕ, ਅੰਮ੍ਰਿਤਸਰ ਜੀ ਨੇ ਰਿਟਾਇਡ ਪੁਲਿਸ ਅਫਸਰਾਨ ਦਾ ਧੰਨਵਾਦ ਕੀਤਾ।