ਬਠਿੰਡਾ/ਰਾਮਾਂ ਮੰਡੀ, 24 ਅਗਸਤ (ਬਲਵੀਰ ਬਾਘਾ, ਭੀਮਚੰਦ) : ਇਨਾ ਗੱਲਾਂ ਦਾ ਪ੍ਰਗਟਾਵਾ ਸਮਾਜ ਸੇਵੀ ਡਾ. ਸੋਹਨ ਲਾਲ ਕਲਿਆਣੀ ਨੇ ਕੀਤਾ । ਉਹਨਾ ਨੇ ਕਿਹਾ ਕਿ ਵਾਰਡ ਨੰ 7 ਦੇ ਵਸਨੀਕ ਲੰਬੇ ਸਮੇਂ ਦਾ ਨਰਕ ਭਰੀ ਜੀਵਨ ਬਤੀਤ ਕਰਦੇ ਆ ਰਹੇ ਹਨ । ਪਰ ਇਹਨਾਂ ਦੀ ਸਰਕਾਰੀ ਦਰਵਾਰੇ ਕੋਈ ਸੁਣਾਈ ਨਹੀ ਹੋ ਰਹੀ । ਸਿਵਾਏ ਭਰੋਸਿਆ ਦੇ ਸੜਕ ਦਾ ਬੁਰਾ ਹਾਲ ਹੈ । ਗੰਦੇ ਪਾਣੀ ਦੀ ਬਦਬੂ ਨੇ ਲੋਕਾ ਦਾ ਜਿਉਣਾ ਹਰਾਮ ਕਰ ਰੱਖਿਆ ਹੈ । ਇੱਕ ਪਾਸੇ ਕੋਰੋਨਾ ਦੀ ਤੀਜੀ ਲਹਿਰ ਦਾ ਡਰ ਸਤਾ ਰਿਹਾ ਹੈ ਤੇ ਦੂਜੇ ਪਾਸੇ ਸੀਵਰੇਜ ਦੇ ਗੰਦੇ ਪਾਣੀ ਨਾਲ ਕਿਸੇ ਵੇਲੇ ਵੀ ਕੋਈ ਭਿਆਨਕ ਬਿਮਾਰੀ ਫੈਲ ਸਕਦੀ ਹੈ ।
ਇਸ ਸੜਕ ਉਤੋ ਦੀ ਵੱਡੇ ਵੱਡੇ ਵਾਹਨ ਲੰਘਦੇ ਹਨ ਜਿਹਨਾ ਨੇ ਸੜਕ ਦੇ ਚਿਥੜੇ ਉਡਾ ਦਿੱਤੇ ਹਨ ਅਤੇ ਵੱਡੇ-ਵੱਡੇ ਟੋਏ ਪੈ ਗਏ ਹਨ । ਹੁਣ ਵਿਚਾਰੀ ਸੜਕ ਵੀ ਲਹੂ ਲੁਹਾਣ ਹੋ ਗਈ ਹੈ ਤੇ ਚੀਖ-ਚੀਖ ਕੇ ਆਖ ਰਹੀ ਹੈ ਕਿ “ ਮੇਰੀ ਸੁਣੋ ਪੁਕਾਰ ਕੁੰਭ ਕਰਨੀ ਨੀਦ ਤੋਂ ਜਾਗੋ ਸਰਕਾਰ “। ਜੇਕਰ ਸਰਕਾਰ ਨੇ ਇਸ ਵੱਲ ਹੁਣ ਵੀ ਧਿਆਨ ਨਾ ਦਿੱਤਾ ਤਾਂ 2022 ਦੀਆਂ ਚੋਣਾ ਵੇਲੇ ਕਿਹੜੇ ਮੂੰਹ ਨਾਲ ਵੋਟਾ ਮੰਗਣਗੇ।