ਬਠਿੰਡਾ/ਰਾਮਾਂ ਮੰਡੀ (ਬਲਬੀਰ ਬਾਘਾ, ਭੀਮ ਚੰਦ ਗਹਿਰੀ) : ਵਾਰਡ ਨੰ. 7 ਦੀ ਵਸਨੀਕ ਵਿਧਵਾ ਸੋਮਾ ਰਾਣੀ ਪਤਨੀ ਸਵ. ਰਜਿੰਦਰ ਕੁਮਾਰ ਜੋ ਸਵ. ਨਿਹਾਲ ਸਿੰਘ ਦਾਤਨਾਂ ਵਾਲੇ ਦੇ ਭਰਾ ਦੇ ਘਰੋਂ ਹੈ । ਉਸ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਉਸਨੂੰ ਨਗਰ ਪਾਲਿਕਾ ਰਾਮਾਂ ਵੱਲੋਂ ਡੇਢ ਲੱਖ ਰੁਪਏ ਦੀ ਗਰਾਂਟ ਵੀ ਮਿਲੀ ਸੀ ।
ਪਰ ਪਤਾ ਨਹੀਂ ਕਿਉਂ ਮੈਨੂੰ ਉਹ ਡੇਢ ਲੱਖ ਰੁਪਏ ਨਹੀਂ ਮਿਲੇ । ਮੈਂ ਉਡੀਕ ਕਰ ਰਹੀ ਸੀ ਕਿ ਜੇ ਮੈਨੂੰ ਰੁਪਏ ਮਿਲ ਗਏ ਤਾਂ ਮੈਂ ਮੇਰੇ ਮਕਾਨ ਦੀ ਰਿਪੇਅਰ ਕਰਵਾ ਲਵਾਂਗੀ । ਤੇ ਛੱਤ ਬਦਲ ਲਵਾਂਗੀ । ਪਰ ਗਰਾਂਟ ਨਹੀਂ ਮਿਲੀ ਤੇ ਭਾਰੀ ਮੀਂਹ ਨੇ ਮੇਰਾ ਮਕਾਨ ਹੀ ਗਿਰਾ ਦਿੱਤਾ । ਪ੍ਰਮਾਤਮਾ ਦਾ ਸ਼ੁਕਰ ਮੇਰਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ । ਸੋਮਾ ਰਾਣੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਤਹਿਤ ਰੁਪਏ ਜੋ ਮੇਰੇ ਨਗਰ ਕੌਂਸਲ ਰਾਮਾਂ ਕੋਲ ਆਏ ਹੋਏ ਨੇ । ਮੈਨੂੰ ਦਿੱਤੇ ਜਾਣ ਤਾਂ ਜੋ ਮੈਂ ਗਰੀਬ ਵਿਧਵਾ ਆਪਣੇ ਮਕਾਨ ਦੀ ਛੱਤ ਪਾ ਸਕਾਂ ।