ਮੁਕੇਰੀਆਂ, 22 ਮਈ (ਜਸਵੀਰ ਸਿੰਘ ਪੁਰੇਵਾਲ) : ਆਮ ਜਨਤਾ ਵਿਚ ਕਰੋਨਾ ਬਿਮਾਰੀ ਤੋਂ ਬਚਣ ਲਈ ਜਾਗਰੂਕਤਾ ਪੈਦਾ ਕਰਨ ਹਿੱਤ ਅਸ਼ੋਕ ਕੁਮਾਰ ਸ਼ਰਮਾ ਐਸ ਡੀ ਐਮ ਮੁਕੇਰੀਆਂ ਰਵਿੰਦਰ ਸਿੰਘ ਉਪ ਪੁਲੀਸ ਕਪਤਾਨ ਮੁਕੇਰੀਆਂ ਅਤੇ ਰਾਮ ਲੁਭਾਇਆ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਮੁਕੇਰੀਆਂ ਵੱਲੋ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ l ਆਮ ਲੋਕਾਂ ਨੂੰ ਜਾਗਰੂਕ ਸਬੰਧਨ ਕੀਤਾ ਗਿਆ l ਐਸ ਡੀ ਐਮ ਅਸ਼ੋਕ ਕੁਮਾਰ ਸ਼ਰਮਾ ਨੇ ਪਿੰਡ ਅਬਦੁਲਾਪੁਰ ਭੱਲੋਵਾਲ ਜਹਾਂਦਪੁਰ ਜੱਟਾਂ ਦੇ ਸਰਪੰਚਾਂ ਤੇ ਪੰਚਾਂ ਦੇ ਮੋਹਤਵਾਰ ਵਿਅਕਤੀਆਂ ਨਾਲ ਸਬੰਧਨ ਕਰਦੇ ਹੋਏ ਕਿਹਾ ਕਿ ਕੋਰੋਨਾ ਦੀ ਬੀਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ ਉਨ੍ਹਾਂ ਕਿਹਾ ਕਿ ਸਾਫ ਦੁਨੀਆ ਤੋਂ ਵਗੈਰ ਕਰੋਨਾ ਬਿਮਾਰੀ ਨਾਲ ਲੜਿਆ ਨਹੀਂ ਜਾ ਸਕਦਾ ਬਿਮਾਰੀ ਤੋਂ ਬਚਣ ਲਈ ਅਠਾਰਾਂ ਸਾਲ ਦੇ ਉਮਰ ਦੇ ਹਰੇਕ ਵਿਅਕਤੀ ਨੇ ਕੋਰੋਨਾ ਵੈਕਸੀਨ ਜ਼ਰੂਰੀ ਲਵਾਉਣੀ ਚਾਹੀਦੀ ਹੈ।
ਸਰਕਾਰ ਦੀਆਂ ਹਦਾਇਤ ਮੁਤਾਬਕ ਜਿਹੜੇ ਪਿੰਡਾਂ ਦੇ 100 ਫੀਸਦੀ ਵਿਅਕਤੀ ਕਰੋਨਾ ਵੈਕਸੀਨ ਨੂੰ ਲਗਵਾਉਣ ਉਸ ਪਿੰਡ ਨੂੰ ਸਰਕਾਰ ਵੱਲੋਂ 10 ਲੱਖ ਦੀ ਗਰਾਂਟ ਵੀ ਦਿੱਤੀ ਜਾਵੇਗੀ ਰਵਿੰਦਰ ਸਿੰਘ ਉਪ ਪੁਲਿਸ ਕਪਤਾਨ ਮੁਕੇਰੀਆਂ ਵੱਲੋਂ ਸਰਪੰਚਾਂ ਨੂੰ ਕਿਹਾ ਗਿਆ ਕਿ ਰਾਤ ਦੇ ਸਮੇਂ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਉਣ ਤਾਂ ਜੋ ਸਰਕਾਰ ਦੀਆਂ ਹਦਾਇਤਾਂ ਦੀ ਪਾਲਣ ਕੀਤੀ ਜਾਵੇ।