ताज़ा खबरपंजाब

ਰਾਣਾ ਗੁਰਜੀਤ ਸਿੰਘ ਦੇ ਕੈਬਨਿਟ ਮੰਤਰੀ ਬਣਨ ਨਾਲ ਪੰਜਾਬ ਤਰੱਕੀਆਂ ਦੀ ਬੁਲੰਦੀਆਂ ਨੂੰ ਛੂਏਗਾ : ਸੁਭਾਸ਼ ਭਾਰਗਵ

ਕਪੂਰਥਲਾ, 02 ਅਕਤੂਬਰ (ਬਿਊਰੋ) : ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਪੰਜਾਬ ਦਾ ਤਕਨੀਕੀ ਸਿਖਿਆ ਮੰਤਰੀ ਬਣਾ ਕੇ ਚੰਨੀ ਸਰਕਾਰ ਨੇ ਪੰਜਾਬ ਨੂੰ ਤੱਰਕੀ ਦੇ ਰਾਹ ਵਲ ਤੋਰ ਦਿੱਤਾ ਹੈ ਕਿਉਂਕਿ ਰਾਣਾ ਜੀ ਵਰਗਾ ਸੂਝਵਾਨ ਤੇ ਕਾਬਿਲ ਇਨਸਾਨ ਹੀ ਪੰਜਾਬ ਨੂੰ ਤੱਰਕੀ ਦੀ ਲੀਹ ਤੇ ਤੋਰੇਗਾ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਪੂਰਥਲਾ ਤੋਂ ਉਪ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ, ਪ੍ਰਬਾਰੀ ਮਾਝਾ-ਦੋਆਬਾ ਜ਼ੋਨ ਸੁਭਾਸ਼ ਭਾਰਗਵ ਨੇ ਕੀਤਾ ਉਨ੍ਹਾਂ ਕਿਹਾ ਕਿ ਕਪੂਰਥਲਾ ਵਾਸੀਆਂ ਨੂੰ ਬਹੁਤ ਮਾਨ ਹੈ ਕਿ ਉਹਨਾਂ ਦੇ ਹਲਕਾ ਵਿਧਾਇਕ ਨੂੰ ਸਰਕਾਰ ਦੇ ਅੰਦਰ ਵਜ਼ੀਰੀ ਮਿਲੀ ਹੈ।

ਇਸ ਗੱਲ ਲਈ ਉਹ ਸਮੁੱਚੀ ਕਾਂਗਰਸ ਹਾਈਕਮਾਨ ਦੇ ਧੰਨਵਾਦੀ ਹਨ ਕਿ ਓਹਨਾ ਨੇ ਪੰਜਾਬ ਨੂੰ ਤੱਰਕੀ ਦੇ ਰਾਹ ਵੱਲ ਤੋਰਨ ਲਈ ਰਾਣਾ ਗੁਰਜੀਤ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦੇਕੇ ਨਵਾਜਿਆ ਹੈ। ਕਪੂਰਥਲਾ ਵਾਸੀ ਇਸ ਗੱਲ ਦੇ ਗਵਾਹ ਹਨ ਜਿਸ ਦਿਨ ਦੇ ਰਾਣਾ ਜੀ ਕਪੂਰਥਲਾ ਦੇ ਵਿਧਾਇਕ ਬਣੇ ਹਨ ਉਸ ਦਿਨ ਤੋਂ ਰਾਣਾ ਜੀ ਨੇ ਜੋ ਵਾਅਦੇ ਕਪੂਰਥਲਾ ਵਾਸੀਆ ਨਾਲ ਕੀਤੇ ਉਹ ਵਾਅਦੇ ਪੂਰੇ ਕੀਤੇ ਹਨ। ਇਸ ਲਈ ਪਹਿਲਾ ਰਾਣਾ ਜੀ ਨੇ ਕਪੂਰਥਲਦਾ ਵਿਕਾਸ ਜੰਗੀ ਪੱਧਰ ਤੇ ਕੀਤਾ ਹੁਣ ਸੂਬੇ ਦਾ ਵਿਕਾਸ ਜੰਗੀ ਪੱਧਰ ਤੇ ਉਣਾ ਵਲੋਂ ਕੀਤਾ ਜਾਏਗਾ। ਉਪ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ, ਪ੍ਰਬਾਰੀ ਮਾਝਾ-ਦੋਆਬਾ ਜ਼ੋਨ ਸੁਭਾਸ਼ ਭਾਰਗਵ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਕਾਸ ਦੇ ਕੀਤੇ ਕੰਮਾਂ ਦੀ ਬਦੋਲਤ 2022 ਵਿਚ ਦੋਬਾਰਾ ਕਾਂਗਰਸ ਪੰਜਾਬ ਚ ਆਪਣੀ ਮੁੜ ਸਰਕਾਰ ਬਣਾਉਣ ਜਾ ਰਹੀ ਹੈ|

Related Articles

Leave a Reply

Your email address will not be published.

Back to top button